
ਦੁਬਈ, (PRIME INDIAN NEWS) :- ਸੋਮਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਵੱਖ-ਵੱਖ ਹਿੱਸਿਆਂ ਵਿਚ ਪਿਛਲੇ ਕੁਝ ਸਮੇਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇੱਥੇ ਦੁਬਈ ‘ਚ ਮੰਗਲਵਾਰ ਨੂੰ ਇਕ ਦਿਨ ‘ਚ ਸਾਲ ਭਰ ਦੀ ਬਾਰਿਸ਼ ਹੋਈ। ਇਸ ਕਾਰਨ ਪੂਰੇ ਸ਼ਹਿਰ ਵਿੱਚ ਭਾਰੀ ਹੜ੍ਹ ਆ ਗਿਆ, ਜਿਸ ਕਾਰਨ ਸੜਕਾਂ ਨਦੀਆਂ ਵਿੱਚ ਬਦਲ ਗਈਆਂ ਅਤੇ ਘਰਾਂ ਵਿੱਚ ਪਾਣੀ ਭਰ ਗਿਆ।
ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਭਾਰੀ ਮੀਂਹ ਕਾਰਨ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਰਨਵੇ ਪਾਣੀ ‘ਚ ਡੁੱਬ ਗਿਆ, ਜਿਸ ਕਾਰਨ ਇਹ ਸਮੁੰਦਰ ਵਰਗਾ ਦਿਖਾਈ ਦੇਣ ਲੱਗਾ। ਇਸ ਕਾਰਨ ਕਰੀਬ ਅੱਧੇ ਘੰਟੇ ਲਈ ਹਵਾਈ ਅੱਡੇ ‘ਤੇ ਉਡਾਣਾਂ ਨੂੰ ਰੋਕਣਾ ਪਿਆ। ਮੰਗਲਵਾਰ ਨੂੰ ਦੁਬਈ ਏਅਰਪੋਰਟ ‘ਤੇ ਸਿਰਫ 12 ਘੰਟਿਆਂ ‘ਚ ਕਰੀਬ 100 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਅਤੇ 24 ਘੰਟਿਆਂ ‘ਚ ਕੁੱਲ 160 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੁਬਈ ਸ਼ਹਿਰ ਵਿੱਚ ਪੂਰੇ ਸਾਲ ਦੌਰਾਨ ਲਗਭਗ 88.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਜਾਂਦੀ ਹੈ।





























