ਦੇਸ਼ਦੁਨੀਆਂਪੰਜਾਬ

ਜਲੰਧਰ ਦਿਹਾਤੀ ਪੁਲਿਸ ਵੱਲੋ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ ਤੇ ਖਾਲਿਸਤਾਨ ਦੇ ਨਾਅਰੇ ਲਿਖਕੇ ਅਤੇ ਪੋਸਟਰ ਚਿਪਕਾ ਕੇ ਦਹਿਸ਼ਤ ਫੈਲਾਉਣ ਵਾਲੇ 3 ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਵਿੰਦਰ ਸਿੰਘ ਵਿਰਕ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾੜੇ ਅਨਸਰਾ ਅਤੇ ਦਹਿਸ਼ਤ ਫੈਲਾਉਣ ਵਾਲੇ ਵਿਅਕਤੀਆ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਰਾਏ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ੍ਰੀ ਸੁਖਪਾਲ ਸਿੰਘ, ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਨਕੋਦਰ ਜੀ ਦੀ ਅਗਵਾਈ ਹੇਠ ਥਾਣਾ ਸਿਟੀ ਨਕੋਦਰ ਦੇ ਮੁੱਖ ਅਫਸਰ ਇੰਸਪੈਕਟਰ ਅਮਨ ਸੈਣੀ ਦੀ ਟੀਮ ਵੱਲੋਂ 03 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਵਿੰਦਰ ਸਿੰਘ ਵਿਰਕ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਸਿਟੀ ਨਕੋਦਰ ਨੂੰ ਇੱਕ ਗੁਪਤ ਸੂਚਨਾ ਤੇ ਮੁੱਖ ਅਫਸਰ ਥਾਣਾ ਸਿਟੀ ਨਕੋਦਰ ਤੇ ਇੱਕ ਗੁਪਤ ਮਿਲੀ ਕਿ SFJ ਦੇ ਗੁਰਪਤਵੰਤ ਪੰਨੂ ਜੋ ਕਿ ਅਮਰੀਕਾ ਵਿੱਚ ਰਹਿ ਕੇ ਖਾਲਸਤਾਨੀ ਝੰਡੇ ਅਤੇ ਪੋਸਟਾ ਜਨਤਕ ਥਾਵਾ ਤੇ ਲੁਆ ਕੇ ਲੋਕਾ ਦੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਲਈ ਨਫਰਤ ਫੈਲਾਉਣ ਦਾ ਕੰਮ ਕਰਦਾ ਹੈ, ਉਸ ਦੇ ਇਸ਼ਾਰੇ ਤੇ ਬਲਕਰਨ ਸਿੰਘ ਜੋ ਕਿ ਕੇਨਡਾ ਵਿੱਚ ਰਹਿੰਦਾ ਹੈ ਪਿੰਡ ਖਾਨਪੁਰ ਢੱਡਾ ਵਿੱਚ ਰਹਿੰਦੇ ਆਪਣੇ ਭਰਾ ਜਸਕਨਪ੍ਰੀਤ ਰਾਹੀਂ ਇਸ ਕੰਮ ਨੂੰ ਅੰਜਾਮ ਦੇ ਰਿਹਾ ਹੈ।

ਇਸ ਵਿੱਚ ਜਸਕਨਪ੍ਰੀਤ ਨਾਲ ਕਾਰਤਿਕ, ਤੇਜਪਾਲ ਅਤੇ ਬੀਰ ਸੁੱਖਪਾਲ ਮਿਲੇ ਹੋਏ ਹਨ ਅਤੇ ਬਲਕਰਨ ਸਿੰਘ ਇਨ੍ਹਾਂ ਸਾਰਿਆ ਨੂੰ ਵਿਦੇਸ਼ ਵਿੱਚੋ ਪੈਸੇ ਭੇਜ ਕੇ ਮਦਦ ਕਰ ਰਿਹਾ ਹੈ। ਇਸ ਸਬੰਧੀ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਨਕੋਦਰ ਵਿਖੇ ਮੁਕੱਦਮਾ ਨੰਬਰ 32 ਮਿਤੀ 13.04.2025 ਅ/ਧ 196,148,61(2) BNS ਬਰਖਿਲਾਫ਼ (1) ਤੇਜਪਾਲ ਸਿੰਘ ਉਰਫ ਪਾਲੀ ਪੁੱਤਰ ਸਰਬਜੀਤ ਸਿੰਘ ਵਾਸੀ ਮਹੱਲਾ ਰਣਜੀਤ ਨਗਰ ਨਕੋਦਰ (2) ਕਾਰਤਿਕ ਪੁੱਤਰ ਸੁਰਿੰਦਰ ਪਾਲ ਵਾਸੀ ਗੁਰੂ ਤੇਗ ਬਹਾਦਰ ਨਗਰ (3) ਬੀਰ ਸੁਖਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖਾਨਪੁਰ ਢੱਡਾ ਥਾਣਾ ਸਦਰ ਨਕੋਦਰ (4) ਗੁਰਪਤਵੰਤ ਸਿੰਘ ਪੰਨੂੰ ਵਾਸੀ ਅਮਰੀਕਾ (U.S.A) (5) ਬਲਕਰਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਖਾਨਪੁਰ ਢੱਡਾ ਥਾਣਾ ਸਦਰ ਨਕੋਦਰ (Canada) (6) ਜਸਕਰਨਪ੍ਰੀਤ ਸਿੰਘ ਉਰਫ ਬਾਵਾ ਪੁੱਤਰ ਅਵਤਾਰ ਸਿੰਘ ਵਾਸੀ ਖਾਨਪੁਰ ਵੱਡਾ ਥਾਣਾ ਸਦਰ ਨਕੋਦਰ (U.K.) ਦੇ ਦਰਜ ਰਜਿਸਟਰ ਕੀਤਾ ਗਿਆ।

ਅੱਜ ਮਿਤੀ 14-04-2025 ਨੂੰ ਇਨ੍ਹਾਂ ਵਿਚੋ (1) ਬੀਰ ਸੁੱਖਪਾਲ ਤੇਜਪਾਲ ਸਿੰਘ ਉਰਫ ਪਾਲੀ ਪੁੱਤਰ ਸਰਬਜੀਤ ਸਿੰਘ ਵਾਸੀ ਮਹੱਲਾ ਰਣਜੀਤ ਨਗਰ ਨਕੋਦਰ (2) ਕਾਰਤਿਕ ਪੁੱਤਰ ਸੁਰਿੰਦਰ ਪਾਲ ਵਾਸੀ ਗੁਰੂ ਤੇਗਬਹਾਦਰ ਨਗਰ ਨਕੋਦਰ ਅਤੇ (3) ਬੀਰ ਸੁਖਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖਾਨਪੁਰ ਢੱਡਾ ਥਾਣਾ ਸਦਰ ਨਕੋਦਰ ਗ੍ਰਿਫਤਾਰ ਕੀਤਾ ਗਿਆ ਹੈ।

ਜਿਨ੍ਹਾਂ ਤੋਂ ਮੁੱਢਲੀ ਪੁੱਛ-ਗਿੱਛ ਦੋਰਾਨ ਪਤਾ ਲੱਗਾ ਕਿ ਬੀਰ ਸੁੱਖਪਾਲ ਜੋ ਕਿ ਬਲਕਰਨ ਸਿੰਘ ਦਾ ਚਚੇਰਾ ਭਰਾ ਲੱਗਦਾ ਹੈ ਜੋ (Canada) ਵਿੱਚ ਹੈ ਅਤੇ ਬਲਕਰਨ ਸਿੰਘ ਨੂੰ ਆਪਣੇ ਭਰਾ ਜਸਕਨਪ੍ਰੀਤ ਰਾਹੀ ਤੇਜਪਾਲ ਅਤੇ ਕਾਰਤਿਕ ਨੂੰ ਇਸ ਕੰਮ ਲਈ ਪ੍ਰੇਰਿਤ ਕੀਤਾ ਹੈ। ਇਸ ਸਬੰਧੀ ਬਲਕਰਨ ਸਿੰਘ ਨੇ ਬੀਰ ਸੁੱਖਪਾਲ ਸਿੰਘ ਦੇ ਖਾਤੇ ਵਿੱਚ ਪੈਸੇ ਪਾਏ ਅਤੇ ਇਨ੍ਹਾਂ ਨੇ ਇਕੱਠੇ ਹੋ ਕੇ ਸਟੇਟ ਪਬਲਿਕ ਸਕੂਲ, ਨੈਸ਼ਨਲ ਕਾਲਜ ਨਕੋਦਰ ਅਤੇ ਜਲੰਧਰ ਬਾਈਪਾਸ ਨੇੜੇ ਟਰੱਕ ਜੂਨੀਅਨ ਕੋਲ ਖਾਲਿਸਤਾਨ ਦੇ ਪੱਖ ਵਿੱਚ ਲਿਖਿਆ ਅਤੇ ਖਾਲਿਸਤਾਨ ਰਿਫਰੈਡਮ ਦੇ ਸਬੰਧ ਵਿੱਚ ਪੋਸਟਰ ਲਗਾਕੇ ਉਨ੍ਹਾਂ ਦੀਆ ਵੀਡਿਓ ਬਣਾ ਕੇ ਸ਼ੋਸਲ ਮੀਡਿਆ ਤੇ ਪਾਉਣ ਲਈ ਬਲਕਰਨ ਸਿੰਘ ਦੇ ਰਾਹੀਂ ਗੁਰਪੰਤਵੰਤ ਪੰਨੂੰ ਨੂੰ ਭੇਜੀਆ ਜਿਸ ਨੇ ਬਾਅਦ ਵਿੱਚ ਸ਼ੋਸ਼ਲ ਮੀਡਿਆ ਤੇ ਪੋਸਟ ਕਰਕੇ ਫਿਰਕਿਆ ਵਿੱਚ ਨਫਰਤ ਫੈਲਾਉਣ ਦਾ ਕੰਮ ਕੀਤਾ ਹੈ।

ਗ੍ਰਿਫਤਾਰ ਵਿਅਕਤੀ :-
1. ਤੇਜਪਾਲ ਸਿੰਘ ਉਰਫ ਪਾਲੀ ਪੁੱਤਰ ਸਰਬਜੀਤ ਸਿੰਘ ਵਾਸੀ ਮਹੱਲਾ ਰਣਜੀਤ ਨਗਰ ਨਕੋਦਰ, ਉਮਰ 19 ਸਾਲ
2. ਕਾਰਤਿਕ ਪੁੱਤਰ ਸੁਰਿੰਦਰ ਪਾਲ ਵਾਸੀ ਗੁਰੂ ਤੇਗ ਬਹਾਦਰ ਨਗਰ ਨਕੋਦਰ ਉਮਰ 19 ਸਾਲ
3. ਬੀਰ ਸੁਖਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖਾਨਪੁਰ ਵੱਡਾ ਥਾਣਾ ਸਦਰ ਨਕੋਦਰ ਉਮਰ 19 ਸਾਲ

ਵਿਦੇਸ਼ ਰਹਿ ਰਹੇ ਵਿਅਕਤੀ ਜੋ ਗ੍ਰਿਫਤਾਰ ਕਰਨੇ ਬਾਕੀ ਹਨ:-
1. ਗੁਰਪਤਵੰਤ ਸਿੰਘ ਪੰਨੂੰ ਵਾਸੀ ਅਮਰੀਕਾ (U.S.A)
2. ਬਲਕਰਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਖਾਨਪੁਰ ਢੱਡਾ ਥਾਣਾ ਸਦਰ ਨਕੋਦਰ (Canada)
3. ਜਸਕਰਨਪ੍ਰੀਤ ਸਿੰਘ ਉਰਫ ਬਾਵਾ ਪੁੱਤਰ ਅਵਤਾਰ ਸਿੰਘ ਵਾਸੀ ਖਾਨਪੁਰ ਢੱਡਾ ਥਾਣਾ ਸਦਰ ਨਕੋਦਰ (U.K.)

Related Articles

Leave a Reply

Your email address will not be published. Required fields are marked *

Back to top button