ਦੁਨੀਆਂਦੇਸ਼ਪੰਜਾਬ

ਗੁਰਦੁਆਰਾ ਸਿੰਘ ਸਭਾ ਜਲੰਧਰ ਛਾਉਣੀ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ , ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤਕ

ਪੰਥ ਪ੍ਰਸਿੱਧ ਕਥਾ ਵਾਚਕ ਮਨਜੀਤ ਸਿੰਘ ਸੇਵਕ, ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਅਤੇ ਢਾਡੀ ਜੱਥਾ ਬੀਬੀ ਪਰਮਿੰਦਰ ਕੌਰ ਖਾਲਸਾ ਨੇ ਹਾਜ਼ਰੀਆਂ ਭਰਕੇ ਸੰਗਤਾਂ ਨੂੰ ਕੀਤਾ ਨਿਹਾਲ

ਜਲੰਧਰ ਛਾਉਣੀ, ਐਚ ਐਸ ਚਾਵਲਾ। ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਪੁਰਬ ਮੌਕੇ 13 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸੁੱਭ ਅਵਸਰ ਤੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਅਤੇ ਸ਼ਾਮ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਵਿੱਚ ਵੱਡੀ ਗਿਣਤੀ ‘ਚ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

ਸਵੇਰੇ ਸਜਾਏ ਗਏ ਦੀਵਾਨ ਦੌਰਾਨ ਪਹਿਲਾਂ ਕੈਪਟਨ ਕੁਲਵੰਤ ਸਿੰਘ ਜੀ ਦੇ ਸਮੂਹ ਪਰਿਵਾਰ ਵਲੋਂ ਇਸ ਸਬੰਧ ਵਿੱਚ ਰੱਖੇ ਗਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਪੰਥ ਪ੍ਰਸਿੱਧ ਕਥਾ ਵਾਚਕ ਮਨਜੀਤ ਸਿੰਘ ਸੇਵਕ ਜੀ ਨੇ ਸੰਗਤਾਂ ਨੂੰ ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਖੇਪ ਜੀਵਨੀ ਬਾਰੇ ਚਾਨਣ ਪਾਇਆ। ਸਵੇਰੇ ਅਤੇ ਸ਼ਾਮ ਸਜਾਏ ਗਏ ਦੋਵੇਂ ਦੀਵਾਨਾ ਵਿੱਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਜੀ ਨੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਨਿਹਾਲ ਕੀਤਾ। ਬੀਬੀ ਪਰਮਿੰਦਰ ਕੌਰ ਖਾਲਸਾ ਜੀ ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਦਾ ਗਾਇਨ ਕਰਦੇ ਹੋਏ ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਜਾਏ ਗਏ ਖਾਲਸਾ ਪੰਥ ਦੇ ਇਤਿਹਾਸ ਨੂੰ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ।

ਇਸ ਮੌਕੇ ਹਲਕਾ ਵਿਧਾਇਕ ਸ. ਪਰਗਟ ਸਿੰਘ, ਉਲੰਪੀਅਨ ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ “ਆਪ” ਜਲੰਧਰ ਕੈਂਟ ਅਤੇ ਸਾਂਸਦ ਸੁਸ਼ੀਲ ਰਿੰਕੂ ਦੀ ਧਰਮਪਤਨੀ ਸ਼੍ਰੀਮਤੀ ਸੁਨੀਤਾ ਰਿੰਕੂ ਨੇ ਵੀ ਆਪਣੀਆਂ ਹਾਜ਼ਰੀਆਂ ਭਰਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਪਟਨ ਕੁਲਵੰਤ ਸਿੰਘ, ਭਾਈ ਘਨਈਆ ਜੀ ਸੇਵਕ ਦਲ ਦੇ ਮੁੱਖੀ ਸੂਬਾ ਸਿੰਘ ਖਹਿਰਾ (ਕਨੈਡਾ), ਗੁਰੂ ਘਰ ਵਿੱਚ ਸੀਸੀਟੀਵੀ ਕੈਮਰਿਆਂ ਦੀ ਸੇਵਾ ਕਰਨ ਵਾਲੇ ਸ਼੍ਰੀ ਮੋਹਿਤ ਅਰੋੜਾ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਅਰੋੜਾ ਅਤੇ ਸੱਚਾਈ ਅਤੇ ਬੁਰਾਈ ਤੇ ਕਿਤਾਬ ਲਿਖਣ ਵਾਲੇ ਛੋਟੀ ਉਮਰ ਦੇ ਬੱਚੇ ਸਵਰਾਜ ਸਿੰਘ ਨੂੰ ਵੀ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਪਾ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਟੱਕਰ ਅਤੇ ਜਨਰਲ ਸਕੱਤਰ ਸਤਵਿੰਦਰ ਸਿੰਘ ਮਿੰਟੂ ਨੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਹੋ ਕੇ ਵਰਤਾਏ ਗਏ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਟੱਕਰ, ਸਕੱਤਰ ਸਤਵਿੰਦਰ ਸਿੰਘ ਮਿੰਟੂ, ਹਰਵਿੰਦਰ ਸਿੰਘ ਸੋਢੀ, ਹਰਸ਼ਰਨ ਸਿੰਘ ਚਾਵਲਾ, ਗੁਰਚਰਨ ਸਿੰਘ ਕੋਹਲੀ, ਪ੍ਰਿਤਪਾਲ ਸਿੰਘ ਪਾਲਾ, ਮੁਖਤਿਆਰ ਸਿੰਘ ਕੋਹਲੀ, ਸਾਬਕਾ ਪ੍ਰਧਾਨ ਸ. ਅਮਰਜੀਤ ਸਿੰਘ, ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਡਾ, ਸਤਪਾਲ ਸਿੰਘ ਚੀਮਾ, ਸੂਬਾ ਸਿੰਘ ਖਹਿਰਾ (ਕਨੈਡਾ), ਮਨਪ੍ਰੀਤ ਸਿੰਘ ਰਾਜਪਾਲ, ਗੁਰਦੁਆਰਾ ਮਾਈਆਂ ਦੇ ਪ੍ਰਧਾਨ ਸ. ਜਸਪਾਲ ਸਿੰਘ, ਕਮਲਜੀਤ ਸਿੰਘ ਹਿਟਮੈਨ. ਹਰਜੀਤ ਸਿੰਘ ਟੱਕਰ, ਬਿਕਰਮਜੀਤ ਸਿੰਘ, ਸੁਰਿੰਦਰ ਸਿੰਘ ਸੂਰੀ, ਬਲਜਿੰਦਰ ਪਾਲ ਸਿੰਘ ਸੂਰੀ, ਹਰਵਿੰਦਰ ਪਾਲ ਸਿੰਘ ਸੂਰੀ, ਹਰਵਿੰਦਰ ਸਿੰਘ ਪੱਪੂ, ਕਮਲਜੀਤ ਸਿੰਘ ਵਾਲੀਆ, ਹਰਮਿੰਦਰ ਸਿੰਘ, ਪਾਲ ਸਿੰਘ ਬੇਦੀ, ਨਰੋਤਮ ਸਿੰਘ, ਪ੍ਰਿਤਪਾਲ ਸਿੰਘ CEO, ਜਸਪ੍ਰੀਤ ਸਿੰਘ ਬੰਕੀ, ਜਸਪ੍ਰੀਤ ਸਿੰਘ ਚੰਢੋਕ, ਜਸਬੀਰ ਸਿੰਘ ਪ੍ਰਿੰਸ, ਗੁਲਸ਼ਨ ਸਿੰਘ ਘਈ, ਪ੍ਰਭਜੋਤ ਸਿੰਘ ਬਾਵਾ, ਜਗਮੋਹਨ ਸਿੰਘ ਜੋਗਾ, ਹਰਪ੍ਰੀਤ ਸਿੰਘ ਭਸੀਨ, ਅੰਮ੍ਰਿਤਪਾਲ ਸਿੰਘ ਆਨੰਦ, ਕੁਲਵਿੰਦਰ ਸਿੰਘ ਰਾਜਾ, ਜਸਵਿੰਦਰ ਪਾਲ ਸਿੰਘ ਕਿੱਟਾ, ਹਰਜੀਤ ਪਾਲ ਸਿੰਘ ਸੋਢੀ, ਬਲਰਾਜ ਸਿੰਘ ਗੋਇੰਦੀ, ਅਵਤਾਰ ਸਿੰਘ ਮਹਾਜਨ, ਹਰਭਜਨ ਸਿੰਘ ਸਿਟੀ ਕੇਬਲ, ਇੰਦਰ ਸਿੰਘ ਟੱਕਰ, ਹਰਭਜਨ ਸਿੰਘ ਸਹਿਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button