ਦੇਸ਼ਦੁਨੀਆਂਪੰਜਾਬ

“ਪੰਜਾਬ ਖੇਡ ਮੇਲਾ”: ਜਲੰਧਰ ਕੈਂਟ ਦਾ ਰਾਧੇ ਮੋਹਨ ਸ਼ਰਮਾ “ਲੋਨ ਟੈਨਿਸ” ‘ਚ ਬਣਿਆ District Winner,  ਸਟੇਟ ਲਈ ਵੀ ਹੋਇਆ Select, ਮਾਤਾ-ਪਿਤਾ ਅਤੇ ਇਲਾਕੇ ਦਾ ਨਾਮ ਕੀਤਾ ਰੋਸ਼ਨ

“ਪੰਜਾਬ ਖੇਡ ਮੇਲਾ”: ਜਲੰਧਰ ਕੈਂਟ ਦਾ ਰਾਧੇ ਮੋਹਨ ਸ਼ਰਮਾ “ਲੋਨ ਟੈਨਿਸ” ‘ਚ ਬਣਿਆ District Winner,  ਸਟੇਟ ਲਈ ਵੀ ਹੋਇਆ Select, ਮਾਤਾ-ਪਿਤਾ ਅਤੇ ਇਲਾਕੇ ਦਾ ਨਾਮ ਕੀਤਾ ਰੋਸ਼ਨ

ਜਲੰਧਰ ਕੈਂਟ, ਐਚ ਐਸ ਚਾਵਲਾ। ਜਲੰਧਰ ਕੈਂਟ ਦੇ ਮੁਹੱਲਾ ਨੰਬਰ 15 ਦੇ ਵਸਨੀਕ ਸਮਾਜ ਸੇਵਕ ਸ਼੍ਰੀ ਦਿਨੇਸ਼ ਸ਼ਰਮਾ ਦਾ ਹੋਣਹਾਰ ਸਪੁੱਤਰ ਰਾਧੇ ਮੋਹਨ ਸ਼ਰਮਾ ਨੇ “ਪੰਜਾਬ ਖੇਡ ਮੇਲਾ” ਦੌਰਾਨ ਲੋਨ ਟੈਨਿਸ ਗੇਮ ‘ਚ ਜਿਲ੍ਹਾ ਜੇਤੂ ਦਾ ਖਿਤਾਬ ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ, ਇਸਦੇ ਨਾਲ ਨਾਲ ਉਹ ਸਟੇਟ ਲਈ ਵੀ ਚੁਣਿਆ ਗਿਆ ਹੈ।

PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ District Winner ਰਾਧੇ ਮੋਹਨ ਸ਼ਰਮਾ ਦੇ ਪਿਤਾ ਦਿਨੇਸ਼ ਸ਼ਰਮਾ ਜੋਕਿ ਕੈਂਟੋਨਮੈਂਟ ਬੋਰਡ ਜਲੰਧਰ ਦੇ ਅਧਿਕਾਰੀ ਹੋਣ ਦੇ ਨਾਲ ਨਾਲ ਉਘੇ ਸਮਾਜ ਸੇਵਕ ਵੀ ਹਨ, ਨੇ ਦੱਸਿਆ ਕਿਬੇਟਾ ਰਾਧੇ ਮੋਹਨ ਸ਼ੁਰੂ ਤੋਂ ਹੀ ਖੇਡਾਂ ਵਿੱਚ ਰੁਚੀ ਰੱਖਦਾ ਸੀ ਅਤੇ ਉਸਨੇ “ਲੋਨ ਟੈਨਿਸ” ਦੀ ਗੇਮ ਨੂੰ ਚੁਣਿਆ, ਜਿਸਦੀ ਅਸੀ ਸਾਰੇ ਪਰਿਵਾਰ ਨੇ ਖੁੱਲ ਕੇ ਸਪੋਟ ਕੀਤੀ ਅਤੇ ਹੁਣ ਬੇਟੇ ਨੇ ਸਖ਼ਤ ਮਿਹਨਤ ਕਰਦੇ ਹੋਏ ਇਹ ਮੁਕਾਮ ਹਾਸਲ ਕੀਤਾ ਹੈ।
PRIME INDIAN NEWS ਵਲੋਂ ਵੀ ਦਿਨੇਸ਼ ਸ਼ਰਮਾ ਜੀ ਦੇ ਸਾਰੇ ਪਰਿਵਾਰ ਨੂੰ ਵਧਾਈ ਹੋਵੇ ਜੀ।

Related Articles

Back to top button