ਦੇਸ਼ਦੁਨੀਆਂ

ਨਹੀਂ ਰਹੇ ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ, 75 ਸਾਲ ਦੀ ਉਮਰ “ਚ ਹੋਇਆ ਦਿਹਾਂਤ

PRIME INDIAN NEWS✍️H S CHAWLA

ਗੋਆ: (PIN):- ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਗੋਆ ਦੇ ਮਣੀਪਾਲ ਹਸਪਤਾਲ ਵਿੱਚ ਡਾਕਟਰਾਂ ਨੇ ਸਵੇਰੇ 5:20 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਾਨਾ ਪਾਟੇਕਰ ਨੂੰ ਅਚਾਨਕ ਛਾਤੀ ਵਿੱਚ ਤੇਜ਼ ਦਰਦ ਹੋਇਆ, ਜਿਸ ਤੋਂ ਬਾਅਦ ਮੈਡੀਕਲ ਟੀਮ ਤੁਰੰਤ ਉਨ੍ਹਾਂ ਦੇ ਫਲੈਟ ’ਤੇ ਪਹੁੰਚੀ, ਜਿੱਥੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ।

ਮੈਡੀਕਲ ਟੀਮ ਵੱਲੋਂ ਘਰ ਵਿੱਚ ਹੀ ਉਨ੍ਹਾਂ ਨੂੰ CPR ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਡਾਕਟਰ ਉਨ੍ਹਾਂ ਨੂੰ ਬਚਾਉਣ ਵਿੱਚ ਸਫਲ ਨਹੀਂ ਹੋ ਸਕੇ। ਨਾਨਾ ਪਾਟੇਕਰ ਦੇ ਪੁੱਤਰ ਮਲਹਾਰ ਪਾਟੇਕਰ ਵੱਲੋਂ ਆਪਣੇ ਪਿਤਾ ਦੇ ਦੇਹਾਂਤ ਦੀ ਪੁਸ਼ਟੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਨਾਨਾ ਪਾਟੇਕਰ ਨੇ ਹਿੰਦੀ ਅਤੇ ਮਰਾਠੀ ਸਿਨੇਮਾ ਵਿੱਚ ਆਪਣੀ ਵਿਲੱਖਣ ਅਦਾਕਾਰੀ ਨਾਲ ਲੰਬੇ ਸਮੇਂ ਤੱਕ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕੀਤਾ।

Related Articles

Back to top button