ਦੇਸ਼ਦੁਨੀਆਂਪੰਜਾਬ

ਸਮਾਜ ਸੇਵੀ ਸੰਸਥਾ ਔਰਰ-ਡਾਨ ਦੇ ਸਹਿਯੋਗ ਨਾਲ “ਹਿੰਦੂ ਰੀਤੀ ਰਿਵਾਜਾਂ” ਅਨੁਸਾਰ ਕੀਤਾ ਗਿਆ ਨਰਿੰਦਰ ਕੁਮਾਰ ਦਾ ਸਸਕਾਰ – ਭੱਟੀ ਫਰਾਂਸ

ਪੈਰਿਸ, (PRIME INDIAN NEWS):- ਯੂਰਪ ਦੀ ਸਮਾਜ ਸੇਵੀ ਸੰਸਥਾ ਔਰਰ-ਡਾਨ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਹਰਿਆਣਾ ਵਿੱਚ ਪੈਂਦੇ ਸ਼ਹਿਰ ਗਲੇਡਵਾ ਦੇ ਵਸਨੀਕ ਨਰਿੰਦਰ ਕੁਮਾਰ ( 74) ਜੋ ਕਿ ਫਰਾਂਸ ਵਿੱਚ ਬਹੁਤ ਜਿਆਦਾ ਲੰਬੇ ਸਮੇੰ ਤੋਂ ਪ੍ਰੀਵਾਰ ਸਮੇਤ ਰਹਿ ਰਿਹਾ ਸੀ ਅਤੇ ਉਸਦੀ ਪਿਛਲੇ ਦਿਨੀਂ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਸੀ।

ਮ੍ਰਿਤਕ ਦਾ ਸਸਕਾਰ ਸਮਾਜ ਸੇਵੀ ਸੰਸਥਾ ਔਰਰ-ਡਾਨ ਦੇ ਸਹਿਯੋਗ ਨਾਲ ਉਸਦੇ ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿੱਚ “ਹਿੰਦੂ ਰੀਤੀ ਰਿਵਾਜਾਂ” ਅਨੁਸਾਰ ਕੀਤਾ ਗਿਆ। ਗੌਰਤਲਬ ਹੈ ਕਿ ਸਮਾਜ ਸੇਵੀ ਸੰਸਥਾ ਔਰਰ-ਡਾਨ ਦੇ ਸਹਿਯੋਗ ਨਾਲ, ਹਰੇਕ ਧਰਮ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਦੇ ਧਰਮ ਅਨੁਸਾਰ ਹੀ ਸਸਕਾਰ ਕਰਨ ਦਾ ਪ੍ਰਬੰਧ ਕਰਦੀ ਹੈ।

Related Articles

Back to top button