ਦੇਸ਼ਦੁਨੀਆਂਪੰਜਾਬ

ਪੁਲਿਸ ਕਮਿਸ਼ਨਰੇਟ ਜਲੰਧਰ ਵਲੋਂ ਲੁੱਟਾਂ ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 02 ਮੁਲਜ਼ਮ ਕਾਬੂ

ਸੋਨੇ ਦੀਆਂ ਵਾਲੀਆਂ ਅਤੇ ਵਾਰਦਾਤ ਵਿੱਚ ਵਰਤਿਆ ਆਟੋ ਕੀਤਾ ਬ੍ਰਾਮਦ

ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ., ਪੁਲਿਸ ਕਮਿਸ਼ਨਰ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸ੍ਰੀ ਅਦਿੱਤਿਆ ਐਸ. ਵਾਰੀਅਰ, ਆਈ.ਪੀ.ਐਸ., ਡੀ.ਸੀ.ਪੀ. ਸਿਟੀ. ਸ੍ਰੀ ਮੁੱਖਤਿਆਰ ਰਾਏ ਪੀ.ਪੀ.ਐਸ. ਏ.ਡੀ.ਸੀ.ਪੀ ਸਿਟੀ-1 ਤੇ ਏ.ਸੀ.ਪੀ. ਸੈਂਟਰਲ ਸ਼੍ਰੀ ਰਾਜੇਸ਼ ਠਾਕੁਰ ਪੀ.ਪੀ.ਐਸ. ਦੀ ਨਿਗਰਾਨੀ ਹੇਠ ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋਂ ਸਮੇਂ ਸਮੇਂ ਮਿਲ ਰਹੀਆ ਹਦਾਇਤਾਂ ਅਨੁਸਾਰ ਲੁੱਟਾਂ ਖੋਹਾਂ ਕਰਨ ਦੀਆ ਵਾਰਦਾਤਾਂ ਕਰਨ ਵਾਲੇ ਵਿਅਕਤੀਆ ਨੂੰ ਕਾਬੂ ਕਰਨ ਵਿੱਚ ਥਾਣਾ ਡਵੀਜਨ ਨੰਬਰ 4, ਕਮਿਸ਼ਨਰੇਟ ਜਲੰਧਰ ਦੀ ਪੁਲਿਸ ਨੂੰ 2 ਦੋਸ਼ਿਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ ਖੋਹ ਕੀਤੀ ਵਾਲੀਆਂ ਬ੍ਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ।

ਮਿਤੀ 15.09.2026 ਨੂੰ ਧੋਬੀ ਘਾਟ ਨੇੜੇ ਨਕੋਦਰ ਚੌਂਕ ਜਲੰਧਰ ਵਿਖੇ ਆਟੋ ਚਾਲਕ ਦੁਆਰਾ ਇੱਕ ਮਹਿਲਾ ਦੀ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਕਰਨ ਸਬੰਧੀ ਸੂਚਨਾ ਮਿਲਣ ਤੇ SI ਅਮਰਜੀਤ ਸਿੰਘ ਸਮੇਤ ਕਰਮਚਾਰੀਆ ਨੇ ਮੌਕਾ ਪਰ ਪਹੁੰਚੇ ਜਿੱਥੇ ਪੀੜਿਤ ਸ੍ਰੀਮਤੀ ਸਤੀਸ਼ ਦੇਵੀ ਪਤਨੀ ਸ਼੍ਰੀ ਰਾਧੇ ਸ਼ਾਮ ਵਾਸੀ ਪਿੰਡ ਸਹੌੜਾ ਡਡਿਆਲ ਹਾਜੀਪੁਰ ਜਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਆਟੋ ਚਾਲਕ ਨੇ ਉਸਦੇ ਦੋਨਾਂ ਕੰਨਾ ਵਿੱਚ ਪਾਈਆ ਸੋਨੇ ਦੀਆਂ ਵਾਲੀਆ ਖਿੱਚ ਕੇ ਕੰਨਾਂ ਤੇ ਖੋਹ ਲਈਆ ਤੇ ਉਸਨੂੰ ਧੱਕਾ ਮਾਰ ਕੇ ਸਮੇਤ ਸਾਥੀ ਆਟੋ ਨੰਬਰੀ PB08-FV-5083 ਪਰ ਫਰਾਰ ਹੋ ਗਿਆ।

ਜਿਸ ਪਰ ਤੁਰੰਤ ਕਾਰਵਾਈ ਕਰਦੇ SI ਅਮਰਜੀਤ ਸਿੰਘ ਵੱਲੋ ਮੁਕੱਦਮਾ ਨੰਬਰ 124 ਮਿਤੀ 15.09.2026 ਅ/ਧ 304(2),3(5) ਭ:ਦ ਥਾਣਾ ਡਵੀਜਨ ਨੰਬਰ 4 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਦੋਰਾਨੇ ਤਫਤੀਸ਼ ਮਿਤੀ 15.09.2026 ਨੂੰ SI/SHO ਅਜਮੇਰ ਲਾਲ ਦੀ ਅਗਵਾਈ ਹੇਠ SI ਅਮਰਜੀਤ ਸਿੰਘ ਥਾਣਾ ਡਵੀਜਨ ਨੰਬਰ 4 ਜਲੰਧਰ ਵੱਲੋ ਖੁਫੀਆ ਸੋਰਸ ਲਗਾ ਕੇ ਅਤੇ ਸੀ.ਸੀ.ਟੀ.ਵੀ. ਫੁਟੇਜ਼ ਨਾਲ ਤਫਤੀਸ਼ ਦੀ ਕੜੀ ਨਾਲ ਕੜੀ ਜੋੜ ਕੇ ਹਿਊਮਨ ਇੰਨਟੈਲੀਜੈਂਸ ਦੇ ਅਧਾਰ ਪਰ ਆਟੋ ਚਾਲਕ ਅਤੇ ਉਸਦੇ ਨਾਲ ਦੇ ਸਾਥੀ ਦਾ ਨਾਮ ਰਿਤਿਕ ਰਾਜ ਉਰਫ ਨੰਨੂ ਪੁੱਤਰ ਰਾਜ ਕੁਮਾਰ ਅਤੇ ਸੂਰਜ ਪੁੱਤਰ ਰਾਜ ਕੁਮਾਰ ਪਤਾ ਕਰਕੇ ਉਹਨਾਂ ਨੂੰ ਟਰੇਸ ਕੀਤਾ ਅਤੇ ਦੋਨਾਂ ਦੋਸ਼ੀਆ ਨੂੰ ਮਿਤੀ 15.09.2026 ਨੂੰ ਹੀ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ। ਜਿਨ੍ਹਾਂ ਪਾਸੋਂ ਵਾਰਦਾਤ ਸਮੇਂ ਖੋਹ ਕੀਤੀਆ ਹੋਈਆਂ ਵਾਲੀਆ ਜੋੜਾ ਵਜਨੀ 03 ਗ੍ਰਾਮ 0.80 ਮਿਲੀਗ੍ਰਾਮ ਅਤੇ ਇੱਕ ਆਟੋ ਨੰਬਰੀ PB08-FV-5083 ਰੰਗ ਨੀਲਾ ਤੇ ਚਿੱਟਾ ਅਤੇ 30 ਖੁੱਲੀਆ ਨਸ਼ੀਲੀਆ ਗੋਲੀਆ ਵੀ ਬ੍ਰਾਮਦ ਕੀਤੀਆਂ ਗਈਆਂ ਹਨ।ਦੋਸ਼ੀਆ ਪਾਸੋ ਹੋਰ ਕੀਤੀਆ ਹੋਈਆ ਵਾਰਦਾਤਾਂ ਅਤੇ ਇਹਨਾਂ ਵਾਰਦਾਤਾਂ ਵਿੱਚ ਉਹਨਾਂ ਨਾਲ ਸ਼ਾਮਲ ਵਿਅਕਤੀਆ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

Related Articles

Back to top button