ਦੇਸ਼ਦੁਨੀਆਂਪੰਜਾਬ

ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਸ਼ਹਿਰ ਵਿੱਚ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇੱਕ ਦੋਸ਼ੀ ਕਾਬੂ

ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀ ਸਤਿੰਦਰ ਸਿੰਘ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਪਰ ਸ੍ਰੀਮਤੀ ਮਾਧਵੀ ਸ਼ਰਮਾ ਪੀ.ਪੀ.ਐਸ ਏ.ਡੀ.ਸੀ.ਪੀ ਸਿਟੀ-2 ਜਲੰਧਰ ਅਤੇ ਸ੍ਰੀ ਮਨਮੋਹਨ ਸਿੰਘ ਪੀ.ਪੀ.ਐਸ ਏ.ਸੀ.ਪੀ ਮਾਡਲ ਟਾਊਨ ਜਲੰਧਰ ਦੀ ਨਿਗਰਾਨੀ ਹੇਠ ਗੈਰ ਸਮਾਜਿਕ ਅਨਸਰਾਂ ਅਤੇ ਅਪਰਾਧਿਕ ਗਤਿਵਿਧੀਆਂ ਨੂੰ ਠੱਲ ਪਾਉਂਦੇ ਹੋਏ INSP ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਡਵੀਜਨ ਨੰਬਰ 7 ਜਲੰਧਰ ਦੀ ਟੀਮ ਨੇ ਇੱਕ ਸਨੈਚਰ ਨੂੰ ਕਾਬੂ ਕੀਤਾ।

ਮਿਤੀ 08.08.2026 ਨੂੰ ਅਸ਼ੋਕ ਬੱਤਰਾ ਪੁੱਤਰ ਸ਼੍ਰੀ ਲੇਟ ਰਾਮ ਪ੍ਰਕਾਸ਼ ਬੱਤਰਾ ਵਾਸੀ ਗਲੀ ਨੰ.01, ਸ਼ਿਵ ਵਿਹਾਰ ਜਲੰਧਰ ਆਪਣੀ ਪਤਨੀ ਸਮੇਤ ਸਿਵ ਵਿਹਾਰ ਦੇ ਨਾਲ ਗੁਰਮੀਤ ਨਗਰ ਦਾ ਗੇਟ ਜਲੰਧਰ ਵਿਖੇ ਵਕਤ ਕਰੀਬ 8.00 AM ਪਰ ਸੈਰ ਕਰ ਰਹੇ ਸਨ। ਇਸ ਦੋਰਾਨ ਦੋ ਮੋਨੇ ਨੌਜਵਾਨ ਮੋਟਰਸਾਈਕਲ ਪਰ ਸਵਾਰ ਹੋ ਕੇ ਆਏ ਤੇ ਉਨ੍ਹਾਂ ਦਾ ਰਸਤਾ ਰੋਕ ਲਿਆ ‘ਤੇ ਡੱਬ ਵਿੱਚੋਂ ਦਾਤਰ ਕੱਢ ਕੇ ਮੌਤ ਦਾ ਡਰ ਪਾ ਕੇ ਜਬਰੀ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾ ਵੱਲੋਂ ਰੋਲਾ ਪਾਉਣ ਤੇ ਉਕਤ ਦੋਨੋ ਨੌਜਵਾਨ ਮੌਕਾ ਤੋਂ ਫਰਾਰ ਹੋ ਗਏ। ਜਿਸ ਤੇ ASI ਸਤਿੰਦਰ ਕੁਮਾਰ 846 ਵੱਲੋਂ ਮੁਕੱਦਮਾ ਨੰਬਰ 192 ਮਿਤੀ 09.08.2026 ਜੁਰਮ 309(5), 109, 3(5) BNS ACT ਥਾਣਾ ਡਵੀਜਨ ਨੰ. 7 ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।

ਦੋਰਾਨੇ ਤਫਤੀਸ਼ ਮਿਤੀ 08.09.2026 ਨੂੰ ਮੁਕੱਦਮਾ ਉਕਤ ਦਾ ਲੋੜਿੰਦਾ ਦੋਸ਼ੀ ਅਨਿਲ ਉਰਫ ਨੰਦੂ ਪੁੱਤਰ ਅਸ਼ਵਨੀ ਕੁਮਾਰ ਵਾਸੀ ਪਿੰਡ ਮਲਕੇ ਥਾਣਾ ਲਾਂਬੜਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੂਸਰੇ ਦੋਸ਼ੀ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਗ੍ਰਿਫਤਾਰ ਕੀਤੇ ਗਏ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਹਨ।

Related Articles

Back to top button