
ਜਲੰਧਰ, ਐਚ ਐਸ ਚਾਵਲਾ। ਸ੍ਰੀ ਸਤਿੰਦਰ ਸਿੰਘ, ਆਈ.ਪੀ.ਐੱਸ., ਕਮਿਸ਼ਨਰ ਆਫ਼ ਪੁਲਿਸ, ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸ੍ਰੀ ਮਨਪ੍ਰੀਤ ਸਿੰਘ, ਪੀ.ਪੀ.ਐੱਸ., ਡੀ.ਸੀ.ਪੀ.-ਸਪੈਸ਼ਲ ਬ੍ਰਾਂਚ ਦੀ ਨਿਗਰਾਨੀ ਹੇਠ ਵੱਲੋਂ ACP-D ਅਮਰਬੀਰ ਸਿੰਘ PPS ਦੀ ਟੀਮ ਨੂੰ ਗਠਿਤ ਕਰਕੇ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਧੋਖਾਧੜੀ ਦੇ ਇੱਕ ਮਾਮਲੇ ਸਬੰਧੀ FIR ਨੰਬਰ 103 ਮਿਤੀ 16.05.2026 ਧਾਰਾ 316(2), 318(4) ਭਾਰਤੀ ਨਿਆਂ ਸੰਹਿਤਾ (BNS) ਅਤੇ ਧਾਰਾ 13 ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ (PTPR Act) ਤਹਿਤ ਥਾਣਾ ਰਾਮਾ ਮੰਡੀ, ਜਲੰਧਰ ਵਿਖੇ ਮਾਮਲਾ ਮਨਜੀਤ ਸਿੰਘ ਬੇਦੀ ਪੁੱਤਰ ਸਵ. ਦੀਵਾਨ ਸਿੰਘ, ਵਾਸੀ ਮਕਾਨ ਨੰਬਰ 121/7, ਅਮਰ ਨਗਰ, ਗੁਲਾਬ ਦੇਵੀ ਰੋਡ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਮੁਲਜ਼ਮ ਕਥਿਤ ਤੌਰ ‘ਤੇ ਅਮਰੀਕਾ ਵਿੱਚ ਇੱਕ ਬੈਨੀਫਿਟਸ ਫਰਾਡ ਮਾਮਲੇ ਵਿੱਚ ਸ਼ਾਮਲ ਰਿਹਾ ਹੈ ਅਤੇ ਅਮਰੀਕਾ ਦੀ ਅਜੈਂਸੀ FBI ਨੂੰ ਵੀ ਲੋੜੀਦਾ ਸੀ। ਇਸ ਤੋਂ ਇਲਾਵਾ, ਅਮਰੀਕੀ ਅਧਿਕਾਰੀਆਂ ਵੱਲੋਂ ਉਸਨੂੰ Most Wanted Fraudsters ਦੀ ਲਿਸਟ ਵਿੱਚ ਸ਼ਾਮਿਲ ਕੀਤਾ ਹੋਇਆ ਸੀ।
ਇਸ ਵਲੋਂ ਏਸ਼ੀਅਨ ਗ੍ਰੋਸਰੀ ਸਟੋਰ ਦੇ ਨਾਂ ਉੱਪਰ ਸ਼ਹਿਰ ਟਕੋਮਾ(ਸੀਆਟਲ), ਵਾਸ਼ਿੰਗਟਨ ਵਿਖੇ ਸੱਪਲੀਮੈਂਟ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਤਹਿਤ ਸਰਕਾਰੀ ਲਾਭ ਕਾਰਡ TBT” ਮਿਲੇ ਹੁੰਦੇ ਹਨ, ਉਹਨਾਂ ਵਿੱਚ ਗਾਹਕਾਂ ਨੂੰ ਖਾਣੇ ਦੇ ਸਮਾਣ(Food) ਦੀ ਬਜਾਏ ਅੱਦੇ ਪੈਸੇ ਦਿੰਦਾ ਸੀ ਅਤੇ ਅੱਦੇ ਆਪ ਹੜਪ ਕਰ ਜਾਂਦਾ ਸੀ। ਇਸ ਤਰ੍ਹਾਂ ਇਸ ਦੋਸ਼ੀ ਨੇ USA(United States of America) ਸਰਕਾਰ ਨਾਲ ਕ੍ਰੀਬ 6 ਲੱਖ ਡਾਲਰ ਦਾ ਫਰਾਡ ਮਾਰਚ 2024 ਤੋਂ ਜੂਨ 2025 ਤੱਕ ਕਿੱਟ।
ਮੁਲਜ਼ਮ ਦੀ ਗ੍ਰਿਫ਼ਤਾਰੀ ਨਾਲ ਇਸ ਮਾਮਲੇ ਦੀ ਜਾਂਚ ਵਿੱਚ ਮਹੱਤਵਪੂਰਨ ਤਰੱਕੀ ਹੋਈ ਹੈ। ਪੁਲਿਸ ਵੱਲੋਂ ਹੁਣ ਉਸਦੀ ਅੰਤਰਰਾਸ਼ਟਰੀ ਯਾਤਰਾ ਦਾ ਰਿਕਾਰਡ, ਵਿੱਤੀ ਲੈਣ-ਦੇਣ, ਸੰਭਾਵਿਤ ਸਾਥੀਆਂ ਅਤੇ ਵਿਦੇਸ਼ ਵਿੱਚ ਕੀਤੀ ਗਈ ਕਥਿਤ ਧੋਖਾਧੜੀ ਨਾਲ ਸਬੰਧਿਤ ਹੋਰ ਕੜੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਸਬੰਧਿਤ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਤੇ ਅਮਰੀਕੀ ਮਾਮਲੇ ਵਿੱਚ ਮੁਲਜ਼ਮ ਦੀ ਕਥਿਤ ਭੂਮਿਕਾ ਅਤੇ ਵਾਂਟੇਡ ਸਟੇਟਸ ਦੀ ਵੀ ਤਸਦੀਕ ਕੀਤੀ ਜਾ ਰਹੀ ਹੈ।ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
















