ਦੇਸ਼ਦੁਨੀਆਂਪੰਜਾਬ

LADC ਪਾਲਸੀ ਦੇ ਖਿਲਾਫ ਵਕੀਲਾਂ ਦੀ ਭੁੱਖ ਹੜਤਾਲ ਜਾਰੀ ਰਹੇਗੀ, 7 ਅਗਸਤ ਨੂੰ ਜੰਤਰ ਮੰਤਰ ਵਿਖੇ ਹੋਵੇਗਾ ਪ੍ਰਦਰਸ਼ਨ – ਐਡਵੋਕੇਟ ਜਤਿੰਦਰ ਅਰੋੜਾ

ਜਲੰਧਰ, ਐਚ ਐਸ ਚਾਵਲਾ। LADC ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਦੇ ਖ਼ਿਲਾਫ਼ ਵਕੀਲਾਂ ਦੀ ਭੁੱਖ ਹੜਤਾਲ ਜਾਰੀ ਰਹੇਗੀ, ਜਿਸਦੇ ਚਲਦਿਆਂ 7 ਅਗਸਤ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਹੋਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਲੰਧਰ ਦੇ ਸੀਨੀਅਰ ਐਡਵੋਕੇਟ ਜਤਿੰਦਰ ਅਰੋੜਾ ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ।

ਐਡਵੋਕੇਟ ਜਤਿੰਦਰ ਅਰੋੜਾ ਨੇ ਦੱਸਿਆ ਕਿ ਬੀਤੇ ਦਿਨ ਬੁੱਧਵਾਰ ਨੂੰ ਵਕੀਲਾਂ ਵਲੋਂ ਕੀਤਾਂ ਜਾ ਰਿਹਾ ਇਹ ਸੰਘਰਸ਼ 7ਵੇਂ ਦਿਨ ‘ਚ ਦਾਖਲ ਹੋ ਗਿਆ, ਜਿਸ ਵਿੱਚ ਉਨ੍ਹਾਂ ਸਣੇ ਕੁੱਲ 33 ਵਕੀਲ, ਸਾਬਕਾ ਸਕੱਤਰ ਆਭਾ ਨਾਗਰ, ਸਾਬਕਾ ਸਹਾਇਕ ਸਕੱਤਰ ਸੰਗੀਤਾ ਸੋਨੀ, ਸੌਰਭ ਸ਼ਰਮਾ, ਦੀਪਿਕਾ ਦੁੱਗਲ, ਪਾਰਸ ਚੌਧਰੀ, ਬ੍ਰਿਜੇਸ਼ ਬਖ਼ਸ਼ੀ, ਨਵਜੋਤ ਸਿੰਘ, ਨਵਨੀਤ ਨਈਅਰ, ਮਾਧਵ ਅਰੋੜਾ, ਮਧੂ ਸ਼ਰਮਾ, ਭਗਵਤ ਜੋਤ, ਮਾਨਵੀ ਉੱਪਲ, ਬਲਵਿੰਦਰ ਕੌਰ, ਨਵਨੀਤ ਕੌਰ, ਰੇਖਾ ਰਾਣੀ, ਜੇਪੀ ਸਿੰਘ, ਜੀਆਰ ਪੱਲੀ, ਸੌਰਭ ਗਨਗੋਤਰਾ, ਸੁਖਰਾਓ ਸਿੰਘ ਮਿਨਹਾਸ, ਪ੍ਰਦੀਪ ਕੁਮਾਰ ਸ਼ਰਮਾ, ਵਿਕਰਾਂਤ ਸ਼ਰਮਾ, ਅਸ਼ਵਨੀ ਕੁਮਾਰ, ਤੇਜਿੰਦਰ ਸਿੰਘ, ਹਿਤੇਨ, ਦਪਿੰਦਰ ਗਿੱਲ, ਦਿਵੇਸ਼ ਕੁਮਾਰ, ਪ੍ਰਵੇਸ਼ ਕੁਮਾਰ, ਸੂਰਜ ਚੱਢਾ, ਰੁਪਿੰਦਰ ਕੌਰ, ਅਜੇ ਕੁਮਾਰ ਅਤੇ ਅੰਕੁਸ਼ ਕਪਿਲ, ਭੁੱਖ ਹੜਤਾਲ ‘ਤੇ ਬੈਠੇ ਸਨ। ਉਨ੍ਹਾਂ ਕਿਹਾ ਕਿ LADC ਇਹ ਪਾਲਿਸੀ ਸਰਾਸਰ ਗਲਤ ਹੈ, ਜਿਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ।

ਐਡਵੋਕੇਟ ਜਤਿੰਦਰ ਅਰੋੜਾ ਨੇ ਦੱਸਿਆ ਕਿ ਜਦੋਂ ਤੱਕ ਵਕੀਲਾਂ ਦੀ ਮੰਗ ਪੂਰੀ ਨਹੀਂ ਹੁੰਦੀ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਵਕੀਲਾਂ ਵੱਲੋਂ 7 ਅਗਸਤ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਜਾ ਕੇ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿੱਚ ਪੰਜਾਬ ਹਰਿਆਣਾ ਤੇ ਉੱਤਰਾਖੰਡ ਦੇ ਸਾਰੇ ਵਕੀਲ ਸਾਡਾ ਪੂਰਨ ਤੌਰ ਤੇ ਸਹਿਯੋਗ ਕਰ ਰਹੇ ਹਨ।

ਇਸ ਮੌਕੇ ਪ੍ਰਧਾਨ ਅਦਿੱਤਿਆ ਜੈਨ, ਸਕੱਤਰ ਰੋਹਿਤ ਗੰਭੀਰ, ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ, ਕਰਨ ਕਾਲੀਆ, ਰਾਜੇਸ਼ ਸ਼ਰਮਾ, ਬਲਵਿੰਦਰ ਸਿੰਘ ਲੱਕੀ, ਅਜੇ ਟੰਡਨ, ਮਧੂ ਰਚਨਾ, ਗੁਰਮੇਲ ਸਿੰਘ ਲਿੱਧੜ, ਓਮ ਪਰਕਾਸ਼ ਸ਼ਰਮਾ, ਸੰਜੀਵ ਕੰਬੋਜ, ਐੱਚ ਵੀ ਕੋਹਲੀ, ਰਵੀਸ਼ ਮਲਹੋਤਰਾ, ਅਮਰਿੰਦਰ ਸਿੰਘ ਥਿੰਦ, ਰਤਨ ਦੂਆ, ਸੰਜੀਵ ਬਾਂਸਲ, ਅਨੁਜ ਬਾਂਸਲ, ਅਸ਼ੋਕ ਸ਼ਰਮਾ, ਪ੍ਰਿਤਪਾਲ ਸਿੰਘ, ਪ੍ਰਸ਼ੋਤਮ ਕਪੂਰ, ਤੇਜਿੰਦਰ ਸਿੰਘ ਧਾਲੀਵਾਲ ਸਣੇ ਸਮੇਤ ਵੱਡੀ ਗਿਣਤੀ ‘ਚ ਵਕੀਲ ਮੈਂਬਰ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button