
ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ਼੍ਰੀ ਸਤਿੰਦਰ ਸਿੰਘ, ਆਈ.ਪੀ.ਐਸ. ਪੁਲਿਸ ਕਮਿਸ਼ਨਰ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਗੁਰਬਾਜ ਸਿੰਘ (PPS) ADCP ਟ੍ਰੈਫਿਕ ਕਮਿਸ਼ਨਰੇਟ ਜਲੰਧਰ ਅਤੇ ਅਜੇ ਸਿੰਘ (PPS), ACP ਟ੍ਰੈਫਿਕ ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ ਮਿਤੀ 29-07-2026 ភ្នំ Emergency Response System (ERS) ਦਫਤਰ ਟਰੈਫਿਕ ਵਿੰਗ ਕਮਿਸ਼ਨਰੇਟ ਜਲੰਧਰ ਵਲੋਂ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ 100 ਰੇਨਕੋਟ ਅਤੇ 100 ਡੰਪ ਬੂਟ ਵੰਡੇ ਗਏ।
Emergency Response System (ERS) ਦਫਤਰ ਟ੍ਰੈਫਿਕ ਵਿੰਗ ਕਮਿਸ਼ਨਰੇਟ ਜਲੰਧਰ ਦੁਆਰਾ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਰੇਨਕੋਟ ਅਤੇ ਡੰਪ ਬੂਟ ਵੰਡੇ ਗਏ ਤਾਂ ਜੋ ਉਹਨਾਂ ਨੂੰ ਬਰਸਾਤ ਦੇ ਮੌਸਮ ਵਿੱਚ ਵੀ ਟ੍ਰੈਫਿਕ ਪੁਲਿਸ ਨਾਲ ਸਬੰਧਿਤ ਸੇਵਾਵਾਂ ਅਦਾ ਕਰਨ ਵਿੱਚ ਸਹਾਇਤਾ ਹੋ ਸਕੇ ਅਤੇ ਉਹ ਬਿਨਾਂ ਰੁਕੇ ਲੋਕਹਿੱਤ ਵਿੱਚ ਆਪਣੀਆਂ ਸੇਵਾਵਾਂ ਅਦਾ ਕਰ ਸਕਣ।
















