
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਸ੍ਰੀ ਸਤਿੰਦਰ ਸਿੰਘ,ਆਈ.ਪੀ.ਐਸ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਵਲੋ ਲੜਾਈ ਝਗੜੇ ਦੀਆਂ ਵਾਰਦਾਤਾਂ ਦੀ ਰੋਕਥਾਮ ਦੇ ਸਬੰਧ ਵਿੱਚ ਸ੍ਰੀਮਤੀ ਆਕਰਿਸ਼ੀ ਜੈਨ IPS, ਵਧੀਕ ਡਿਪਟੀ ਕਮਿਸ਼ਨਰ ਜਲੰਧਰ ਜੋਨ-1 ਜਲੰਧਰ, ਤੇ ਸ੍ਰੀ ਅਸ਼ੋਕ ਮੀਨਾ IPS, ਏ.ਸੀ.ਪੀ ਨੋਰਥ ਜਲੰਧਰ ਵਲੋਂ ਸਮੇਂ ਸਮੇਂ ਸਿਰ ਮਿਲ ਰਹੀਆਂ ਹਦਾਇਤਾਂ ਮੁਤਾਬਿਕ ਇੰਸਪੈਕਟਰ ਸਾਹਿਲ ਚੌਧਰੀ ਮੁੱਖ ਅਫਸਰ ਥਾਣਾ ਡਵੀਜਨ ਨੰਬਰ 08 ਕਮਿਸ਼ਨਰੇਟ ਜਲੰਧਰ ਦੀ ਦੇਖ ਰੇਖ ਹੇਠ ਪੁਰਾਣੇ ਮੁਕੱਦਮਿਆ ਵਿੱਚ ਦੋਸੀਆਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ।

ਮਿਤੀ 26-07-2026 ਨੂੰ ਸੀਨੀਅਰ ਅਫਸਰਾਨ ਬਾਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ASI ਰਾਕੇਸ਼ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੇ ਮੁਕੱਦਮਾ ਨੰਬਰ 176 ਮਿਤੀ 08-06-2026 ਅ/ਦ 115(2), 118(1), 118(2),190,191(3), 109 BNS 25 ਆਰਮਸ ACT ਥਾਣਾ ਡਵੀਜਨ ਨੰਬਰ 8 ਜਲੰਧਰ ਦੀ ਤਫਤੀਸ਼ ਦੇ ਸਬੰਧ ਵਿੱਚ ਬਾ ਸਵਾਰੀ ਪ੍ਰਾਈਵੇਟ ਵਹੀਕਲਾ ਪਰ ਰਵਾਨਾ ਸੀ ਜੋ ASI ਰਾਕੇਸ਼ ਨੇ ਤਫਤੀਸ਼ ਦੋਰਾਨ ਉਕਤ ਮੁਕੱਦਮਾ ਵਿੱਚ ਨਾਮਜਦ ਦੋਸੀ ਅਜੈ ਪੁੱਤਰ ਵਿਸ਼ਨੂੰ ਦੇਵ ਉਰਫ ਭੁਸ਼ਨ ਗਿਰ ਵਾਸੀ ਮਕਾਨ ਨੰਬਰ 452/2 ਬਾਬਾ ਨਿੰਬੂ ਵਾਲੀ ਗਲੀ ਮੁਹੱਲਾ ਸੰਤੋਖਪੁਰਾ ਜਲੰਧਰ ਗ੍ਰਿਫਤਾਰ ਕੀਤਾ, ਅਤੇ ਦੋ ਜੁਵਨਾਇਲ ਦੋਸ਼ੀਆਨ ਨੂੰ ਐਪੀਹੈਂਡ ਕਰਕੇ ਉਕਤ ਮੁਕੱਦਮਾ ਵਿੱਚ ਵਾਰਦਾਤ ਦੋਰਾਨ ਵਰਤਿਆ ਇਕ ਦਾਤਰ/ਖੰਡਾ ਲੋਹਾ ਅਤੇ ਵਾਰਦਾਰ ਦੋਰਾਨ ਵਰਤਿਆ ਮੋਟਰਸਾਈਕਲ ਮਾਰਕਾ ਸਪਲੈਡਰ ਬਿਨਾ ਨੰਬਰੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜੋ ਮੁਕੱਦਮਾ ਵਿੱਚ ਨਾਮਜਦ ਦੋਸ਼ੀ ਅਜੈ ਪੁੱਤਰ ਵਿਸ਼ਨੂੰ ਉਰਫ ਭੂਸ਼ਣ ਨੂੰ ਪੇਸ਼ ਅਦਾਲਤ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਜਵਨਾਇਲ ਦੋਸ਼ੀਆਨ ਨੂੰ ਜੁਵਨਾਇਲ ਜਸਟਿਸ ਬੋਰਡ ਜਲੰਧਰ ਜੀ ਦੇ ਪੇਸ਼ ਕਰਕੇ ਬਾਲ ਸੁਧਾਰ ਕੇਂਦਰ ਲੁਧਿਆਣਾ ਬੰਦ ਕਰਾਇਆ ਗਿਆ ਹੈ ਜੋ ਦੋਰਾਨੇ ਰਿਮਾਡ ਦੋਸ਼ੀ ਪਾਸੋ ਮੋਜੀਦ ਪੁੱਛਗਿੱਛ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਮੁਕੱਦਮਾ ਹਜਾ ਵਿੱਚ ਨਾਮਜਦ ਦੋਸ਼ੀ ਅਕਾਸ਼ ਸ਼ਰਮਾ ਪੁੱਤਰ ਮਨੂੰ ਬਹਾਦਰ ਵਾਸੀ ਬਸਤੀ ਬਾਵਾਖੇਲ ਹਾਲ ਵਾਸੀ ਹਰਦੀਪ ਨਗਰ ਜਲੰਧਰ ਜੋ ਪਿਛੋ ਨੇਪਾਲ ਦਾ ਰਹਿਣ ਵਾਲਾ ਹੈ ਜਿਸ ਨੂੰ ਮੁਖਬਰ ਖਾਸ ਦੀ ਇਤਲਾਹ ਤੇ ASI ਰਾਕੇਸ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਗ੍ਰਿਫਤਾਰ ਕਰਨ ਸਬੰਧੀ ਮੁੱਖਬਰ ਵਲੋਂ ਦੱਸੀ ਜਗਾ ਪਰ ਰੇਡ ਕੀਤੀ ਤਾ ਦੋਸ਼ੀ ਨੇ ਆਪਣੀ ਗ੍ਰਿਫਤਾਰੀ ਤੋ ਬਚਦੇ ਵਕਤ ਪੁਲਿਸ ਪਾਰਟੀ ਨੂੰ ਦੇਖ ਕੇ ਕੰਧ ਤੋ ਸ਼ਾਲ ਮਾਰ ਦਿੱਤੀ ਜਿਸ ਦੀ ਲੱਤ ਪਰ ਸੱਟ ਲੱਗੀ ਹੈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿਸਨੂੰ ਸਿਵਲ ਹਸਪਤਾਲ ਤੋ ਡਿਸਚਾਰਜ ਕਰਵਾ ਕੇ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਦੋਸ਼ੀ ਅਕਾਸ਼ ਸ਼ਰਮਾ ਉਰਫ ਨੇਪਾਲੀ ਉਕਤ ਨੇ ਦੋਰਾਨੇ ਪੁੱਛਗਿੱਛ ਆਪਣੇ ਕੀਤੇ ਫਰਦ ਇੰਕਸ਼ਾਫ ਮੁਤਾਬਿਕ ਉਸ ਵਲੋ ਵਾਰਦਾਤ ਵਿੱਚ ਵਰਤਿਆ ਦਾਤਰ ਬਰਾਮਦ ਕਰਵਾਇਆ ਹੈ। ਜੋ ASI ਰਾਕੇਸ਼ ਕੁਮਾਰ ਨੇ ਦੋਸ਼ੀ ਅਕਾਸ਼ ਸ਼ਰਮਾ ਉਰਫ ਨੇਪਾਲੀ ਨੂੰ ਨਾਲ ਲੈ ਕੇ ਉਸ ਦੇ ਦੱਸੇ ਮੁਤਾਬਿਕ ਮੁਕੱਦਮਾ ਹਜਾ ਵਿੱਚ ਨਾਮਜਦ ਦੋਸੀ ਪਵਨਦੀਪ ਸਿੰਘ ਉਰਫ ਭਠੂਰਾ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰਬਰ 42 ਥ੍ਰੀ ਸਟਾਰ ਕਲੋਨੀ ਨੂੰ ਰੇਡ ਕਰਕੇ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
















