ਦੇਸ਼ਦੁਨੀਆਂਪੰਜਾਬ

ਮੋਦੀ ਜੀ, “ਆਮ ਆਦਮੀ ਪਾਰਟੀ” ਤਾਂ ਆਮ ਲੋਕਾਂ ਨੂੰ ਸਾਰੀਆਂ ਸਹੂਲਤਾਂ ਦੇ ਰਹੀ ਹੈ ਪਰ ਤੁਹਾਡਾ 15-15 ਲੱਖ ਕਿੱਥੇ ਹੈ – ਰਮਣੀਕ ਸਿੰਘ ਰੰਧਾਵਾ/ਸਵਿੰਦਰ ਸਿੰਘ ਖੱਟਰ

ਕਿਹਾ- “ਆਮ ਆਦਮੀ ਪਾਰਟੀ” ਸਾਰੇ ਕੰਮ ਪੂਰੀ ਇਮਾਨਦਾਰੀ ਅਤੇ ਗਰੰਟੀ ਨਾਲ ਕਰਦੀ ਹੈ, ਤੁਹਾਡੀ ਤਰਾਂ ਜੁਮਲੇ ਨਹੀਂ ਮਾਰਦੀ

ਜਲੰਧਰ, ਐਚ ਐਸ ਚਾਵਲਾ। ਬੀਤੇ ਦਿਨ ਕੱਲ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਆਪਣੇ ਜਲੰਧਰ ਦੌਰੇ ਦੌਰਾਨ ਭਾਸ਼ਣ ਦਿੰਦੇ ਹੋਏ ਕਿਹਾ ਸੀ ਕਿ ਪੰਜਾਬ ਦੀ ਮੌਜੂਦਾ “ਆਮ ਆਦਮੀ ਪਾਰਟੀ” ਦੀ ਸਰਕਾਰ ਲੋਕਾਂ ਗੁੰਮਰਾਹ ਕਰ ਰਹੀ ਹੈ ਅਤੇ ਹੁਣ 2027 ਦੀਆਂ ਵਿਧਾਨਸਭਾ ਚੋਣਾਂ ਨੇੜੇ ਆਉਂਦਿਆਂ ਦੇਖ ਮਹਿਲਾਵਾਂ ਨੂੰ 1000 ਅਤੇ 1500 ਰੁਪਏ ਦੇਣ ਦਾ ਝੂਠਾ ਡਰਾਮਾ ਕੀਤਾ ਜਾ ਰਿਹਾ ਹੈ ਅਤੇ ਕਈ ਮਹਿਲਾਵਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਆਏ ਹਨ।

PM ਮੋਦੀ ਦੀ ਇਸ ਗੱਲ ਨੂੰ ਸ਼ੁਰੂ ਤੋਂ ਹੀ ਨਕਾਰਦਿਆਂ “ਆਮ ਆਦਮੀ ਪਾਰਟੀ” ਜਲੰਧਰ ਲੋਕਸਭਾ ਇੰਚਾਰਜ ਅਤੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਣੀਕ ਸਿੰਘ ਰੰਧਾਵਾ ਅਤੇ ਜਲੰਧਰ ਕੈਂਟ ਦੇ ਬਲਾਕ ਪ੍ਰਧਾਨ ਸਵਿੰਦਰ ਸਿੰਘ ਖੱਟਰ ਨੇ ਕਿਹਾ ਹੈ ਕਿ ਮੋਦੀ ਜੀ, “ਆਮ ਆਦਮੀ ਪਾਰਟੀ” ਤਾਂ ਸੂਬੇ ਦੇ ਆਮ ਲੋਕਾਂ ਨੂੰ ਸਾਰੀਆਂ ਸਹੂਲਤਾਂ ਦੇ ਰਹੀ ਹੈ ਪਰ ਤੁਹਾਡਾ 15-15 ਲੱਖ ਕਿੱਥੇ ਹੈ ਜੋਕਿ ਤੁਸੀ 2014 ਦੀਆਂ ਲੋਕਸਭਾ ਚੋਣਾਂ ਜਿੱਤਣ ਤੋਂ ਬਾਅਦ ਦੇਸ਼ ਦੇ ਹਰ ਨਾਗਰਿਕ ਨੂੰ ਦੇਣਾ ਸੀ।

ਰਮਣੀਕ ਸਿੰਘ ਰੰਧਾਵਾ ਨੇ ਕਿਹਾ ਕਿ ਮੋਦੀ ਜੀ ਜਿਨਾਂ ਦੇਸ਼ ਦੀ ਭੋਲੀ ਭਾਲੀ ਜਨਤਾ ਨੂੰ ਜੁਮਲੇ ਸੁਣਾ-ਸੁਣਾ ਕੇ ਤੁਸੀ ਗੁੰਮਰਾਹ ਕੀਤਾ ਹੈ ਅਤੇ ਹੁਣ ਤੱਕ ਕਰ ਰਹੇ ਹੋ, ਉਨਾਂ ਅੱਜ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਨੇ ਨਹੀਂ ਕੀਤਾ। ਬਾਕੀ ਰਹੀ ਗੱਲ ਸਾਡੀ “ਆਮ ਆਦਮੀ ਪਾਰਟੀ” ਦੀ ਤਾਂ ਸੁਣੋ ਕਿ ਸਾਡੀ “ਆਮ ਆਦਮੀ ਪਾਰਟੀ” ਦੀ ਸਰਕਾਰ ਨੇ ਪੰਜਾਬ ਅਤੇ ਦਿੱਲੀ ਵਿੱਚ ਆਮ ਜਨਤਾ ਨੂੰ ਹਰ ਤਰਾਂ ਦੀਆਂ ਸਹੂਲਤਾਂ ਦਿੱਤੀਆਂ ਹਨ ‘ਤੇ ਤੁਹਾਡੀ BJP ਦੀ ਸਰਕਾਰ ਨੇ ਤਾਂ ਆਉਂਦਿਆਂ ਹੀ ਦਿੱਲੀ ਦੀ ਆਮ ਜਨਤਾ ਨੂੰ ਬੇਘਰ ਕਰਕੇ ਸੜਕਾਂ ਉੱਤੇ ਰੁਲਣ ਲਈ ਮਜ਼ਬੂਰ ਕਰ ਦਿੱਤਾ ਜੋਕਿ ਦਿੱਲੀ ਦੇ ਲੋਕ ਚੀਖ ਚੀਖ ਕੇ ਦਸ ਰਹੇ ਹਨ।

ਸਵਿੰਦਰ ਸਿੰਘ ਖੱਟਰ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ “ਮੁੱਖਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਤਹਿਤ 3000 ਅਤੇ 4500 ਰੁਪਏ ਆਉਣੇ ਸ਼ੁਰੂ ਹੋ ਗਏ ਹਨ ਅਤੇ ਜਲਦ ਹੀ ਸਾਰੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ ਇਹ ਪੈਸੇ ਆ ਜਾਣਗੇ। ਪਰ ਮੋਦੀ ਜੀ ਤੁਸੀ ਵੀ 2014 ਦੇ ਕੀਤੇ ਵਾਅਦੇ ‘ਤੇ ਖਰੇ ਉਤਰਦਿਆਂ ਦੇਸ਼ ਦੀ ਜਨਤਾ ਦੇ ਖਾਤਿਆਂ ਵਿੱਚ 15-15 ਲੱਖ ਪਾ ਦਿਓ, ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਹਨ।

ਰੰਧਾਵਾ ਅਤੇ ਖੱਟਰ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਮੋਦੀ ਜੀ, ਤੁਸੀਂ ਕਿਹੜਾ ਮੂੰਹ ਲੈ ਕੇ ਪੰਜਾਬ ਦੇ ਲੋਕਾਂ ਦੀ ਹਮਦਰਦੀ ਲੈਣ ਆਏ ਹੋ, ਜਦਕਿ ਤੁਹਾਡੀ BJP ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਰਾਹ ਵਿੱਚ ਵੱਡੇ ਵੱਡੇ ਖੱਡੇ, ਵੱਡੀਆਂ ਵੱਡੀਆਂ ਕਿਲਾਂ ਅਤੇ ਕੰਡਿਆਲੀਆਂ ਤਾਰਾਂ ਦੇ ਜਾਲ ਵਿਛਾ ਦਿੱਤੇ ਸਨ ਅਤੇ ਇਸ ਅੰਦੋਲਨ ਵਿੱਚ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਸਨ। ਪੰਜਾਬ ਵਾਸੀ ਤੁਹਾਡੇ ਵਲੋਂ ਕੀਤੇ ਗਏ ਇਹਨਾਂ ਸ਼ਰਮਨਾਕ ਕਾਰਿਆਂ ਨੂੰ ਕਦੇ ਵੀ ਨਹੀਂ ਭੁੱਲ ਸਕਦੇ।

ਉਕਤ ਦੋਵੇਂ ਆਗੂਆਂ ਨੇ ਕਿਹਾ ਕਿ “ਆਮ ਆਦਮੀ ਪਾਰਟੀ” ਨੇ ਤਾਂ ਲੋਕ ਭਲਾਈ ਵਾਸਤੇ ਜਿਹੜੇ ਵੀ ਕੰਮ ਕੀਤੇ ਹਨ, ਉਹ ਪੂਰੀ ਇਮਾਨਦਾਰੀ ਅਤੇ ਗਰੰਟੀ ਨਾਲ ਕੀਤੇ ਹਨ ਅਤੇ ਜੋ ਕਿਹਾ ਉਹ ਸਭ ਕਰਕੇ ਦਿਖਾਇਆ ਹੈ, ਪਰ ਤੁਹਾਡੀ BJP “ਭਾਰਤੀ ਜਨਤਾ ਪਾਰਟੀ” ਨਹੀਂ “ਭਾਰਤੀ ਜੁਮਲਾ ਪਾਰਟੀ” ਬਣ ਚੁੱਕੀ ਹੈ ਅਤੇ ਆਏ ਦਿਨ ਤੁਹਾਡੇ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਸਨੂੰ ਦੇਸ਼ ਦੀ ਜਨਤਾ ਵੀ ਬਾਖੂਬੀ ਸਮਝ ਗਈ ਹੈ। ਇਸ ਕਰਕੇ ਤੁਸੀ ਪੰਜਾਬ ਵਿੱਚ BJP ਦੀ ਸਰਕਾਰ ਬਣਾਉਣ ਦੇ ਸੁਪਨੇ ਲੈਣੇ ਭੁੱਲ ਜਾਓ, ਇਹ ਕੇਵਲ ਇੱਕ ਵਹਿਮ, ਭਰਮ ਜਾਂ ਖਿਆਲੀ ਪੁਲਾਓ ਹੀ ਹੈ।

Related Articles

Leave a Reply

Your email address will not be published. Required fields are marked *

Back to top button