ਦੇਸ਼ਦੁਨੀਆਂਪੰਜਾਬ

ਥਾਣਾ ਬਸਤੀ ਬਾਵਾ ਖੇਲ ਜਲੰਧਰ ਵਲੋਂ ATM ਤੋਂ ਧੋਖੇ ਨਾਲ ਪੈਸੇ ਕਢਵਾਉਣ ਵਾਲਾ ਇਕ ਦੋਸ਼ੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਸ਼੍ਰੀ ਸਤਿੰਦਰ ਸਿੰਘ, ਆਈ.ਪੀ.ਐਸ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਵਲੋਂ ਮਾੜੇ ਅਨਸਰਾਂ/ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਜਾਰੀ ਰਖਦਿਆਂ ਸ਼੍ਰੀ ਰਾਕੇਸ਼ ਯਾਦਵ PPS ਵਧੀਕ ਡਿਪਟੀ ਕਮਿਸ਼ਨਰ ਜਲੰਧਰ ਸਾਹਿਬ ਜੋਨ-2 ਜਲੰਧਰ, ਤੇ ਸ਼੍ਰੀ ਆਤਿਸ਼ ਭਾਟੀਆ, PPS, ਏ.ਸੀ.ਪੀ ਵੈਸਟ ਜਲੰਧਰ ਵਲੋ ਸਮੇਂ ਸਮੇਂ ਸਿਰ ਮਿਲ ਰਹੀਆਂ ਹਦਾਇਤਾਂ ਤੇ ਐਸ.ਆਈ ਜੈ ਇੰਦਰ ਸਿੰਘ, ਮੁੱਖ ਅਫਸਰ ਥਾਣਾ ਬਸਤੀ ਬਾਵਾ ਖੇਲ ਜਲੰਧਰ ਦੀ ਦੇਖ ਰੇਖ ਹੇਠ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ।

ਮਿਤੀ 02.07.2026 ਨੂੰ SI ਜੈ ਇੰਦਰ ਸਿੰਘ ਮੁੱਖ ਅਫਸਰ ਥਾਣਾ ਬਸਤੀ ਬਾਵਾ ਖੇਲ ਜਲੰਧਰ ਸਮੇਤ ਪੁਲਿਸ ਪਾਰਟੀ ਨਾਕਾ ਵਰਿਆਣਾ ਮੋੜ ਤੋਂ ਲੈਦਰ ਕੰਪਲੈਕਸ ਰੋਡ ਪਰ ਗਸ਼ਤ ਕਰਦੇ ਆ ਰਹੇ ਸੀ ਜਦੋਂ SI ਜੈ ਇੰਦਰ ਸਿੰਘ HDFC ਬੈਂਕ ਦਾ ATM ਨੇੜੇ ਗੰਦਾ ਨਾਲਾ ਬਸਤੀ ਪੀਰਦਾਦ ਰੋਡ ਜਲੰਧਰ ਕੋਲ ਪੁੱਜੇ ਤਾਂ ਇੱਕ ਸ਼ੱਕੀ ਵਿਅਕਤੀ ATM ਪਾਸ ਖੜਾ ਦਿਖਾਈ ਦਿਤਾ। ਜਿਸਨੂੰ ਸ਼ੱਕ ਦੀ ਬਿਨਾਹ ਤੇ ਮੁੱਖ ਅਫਸਰ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਲੋਂ ਕਾਬੂ ਕਰਕੇ ਨਾਮ ਪਤਾ ਪੁਛਿਆ ਗਿਆ ਜਿਸਨੇ ਆਪਣਾ ਨਾਮ ਅਮਰੀਕ ਸਿੰਘ ਉਰਫ ਵਿੱਕੀ ਪੁੱਤਰ ਗੁਰਦੀਪ ਸਿੰਘ ਵਾਸੀ ਮਕਾਨ ਨੰਬਰ 8-9 ਈਸਟ ਇਨਕਲੇਵ ਕਾਲਾ ਸੰਘਿਆਂ ਰੋਡ ਕੋਟ ਸਦੀਕ ਜਲੰਧਰ ਦੱਸਿਆ। ਜਿਸਦੀ ਸ਼ੱਕ ਦੇ ਤੌਰ ਪਰ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ ਇਕ ਪਲਾਸ, ਇਕ ਚਾਕੂ, ਇਕ ਮੋਬਾਇਲ ਫੋਨ, ਇਕ ATM, ਇਕ ਪਰਸ, 4 ਫੈਵੀਕਵਿਕ(ਗੂੰਦ), ਇਕ ਟੇਪ ਬ੍ਰਾਮਦ ਹੋਏ।

ਜਿਸਦੀ ਸਖਤੀ ਨਾਲ ਪੁਛਗਿਛ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਭੋਲੇ ਭਾਲੇ ਲੋਕਾਂ ਦੇ ATM ਵਿਚੋਂ ਧੋਖੇ ਨਾਲ ਪੈਸੇ ਕੱਢਦੇ ਹਨ। ਜਿਸਨੇ ਆਪਣੇ ਇਕ ਸਾਥੀ ਦਾ ਨਾਮ ਸੰਦੀਪ ਉਰਫ ਪਿੰਕਾ ਵਾਸੀ ਪਿੰਡ ਵਰਿਆਣਾ ਜਲੰਧਰ ਦੱਸਿਆ। ਜਿਸਤੇ ਮੁਕੱਦਮਾ ਨੰਬਰ ਮੁਕੱਦਮਾ ਨੰਬਰ 166 ਮਿਤੀ 02.07.2026 ਅ/ਧ 303(2), 3(5) BNS ਥਾਣਾ ਬਸਤੀ ਬਾਵਾ ਖੇਲ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ।
ਦੋਸ਼ੀ ਸੰਦੀਪ ਉਰਫ ਪਿੰਕਾ ਵਾਸੀ ਪਿੰਡ ਵਰਿਆਣਾ ਜਲੰਧਰ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

Related Articles

Leave a Reply

Your email address will not be published. Required fields are marked *

Back to top button