Latestਦੁਨੀਆਂਦੇਸ਼ਪੰਜਾਬ

ਜਲੰਧਰ ਕੈਂਟ ਵਿੱਚ “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਤਹਿਤ ਕਈਆਂ ਦੇ ਖਾਤੇ ਵਿੱਚ ਆਏ 3000/- ਰੁਪਏ, ਮਹਿਲਾਵਾਂ ਅੰਦਰ ਖੁਸ਼ੀ ਦੀ ਲਹਿਰ

ਜਲੰਧਰ ਕੈਂਟ, ਐਚ ਐਸ ਚਾਵਲਾ/ਸੈਵੀ ਚਾਵਲਾ/ਰਮਨ ਜਿੰਦਲ। ਪੰਜਾਬ ਸਰਕਾਰ ਵਲੋਂ “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਤਹਿਤ ਵਿਧਾਨਸਭਾ ਹਲਕਾ ਜਲੰਧਰ ਕੈਂਟ ਦੇ ਅਧੀਨ ਆਉਂਦੇ ਕੈਂਟੋਨਮੇਂਟ ਇਲਾਕੇ ਅੰਦਰ ਧੜਾਧੜ ਫਾਰਮ ਭਰੇ ਜਾ ਰਹੇ ਹਨ। ਕੈਂਟ ਦੇ ਵਾਰਡ ਨੰਬਰ 3 ਵਿੱਚ ਪੈਂਦੇ ਮੁਹੱਲਾ ਨੰਬਰ 27 ਵਿਖੇ ਆਮ ਆਦਮੀ ਪਾਰਟੀ ਦੀਆਂ ਅਣਥੱਕ ਵਰਕਰ ਕੁਸਮ ਅਤੇ ਸੰਤੋਸ਼ ਇਸ ਸਕੀਮ ਨੂੰ ਨੇਪੜੇ ਚਾੜਨ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਨਿਭਾ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਦੇ ਘਰ ਫਾਰਮ ਭਰਵਾਉਣ ਮਹਿਲਾਵਾਂ ਦਾ ਆਣਾ ਜਾਣਾ ਲਗਾ ਹੋਇਆ ਹੈ।

PRIME INDIAN NEWS ਦੀ ਟੀਮ ਅੱਜ ਇਥੇ ਕਵਰਜ਼ ਕਰਨ ਲਈ ਪਹੁੰਚੀ ਤਾਂ ਵੇਖਿਆ ਕਿ ਇਤਨੀ ਗਰਮੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਮਹਿਲਾਵਾਂ ਇਸ ਸਕੀਮ ਦਾ ਲਾਭ ਲੈਣ ਲਈ ਆਈਆਂ ਹੋਈਆਂ ਸਨ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਕੀਮ ਤੋਂ ਉਹ ਬਹੁਤ ਹੀ ਖੁਸ਼ ਹਨ ਅਤੇ ਸਾਡੇ ਖਾਤੇ ਵਿੱਚ 3000/- ਰੁਪਏ ਵੀ ਆ ਗਏ ਹਨ, ਜਿਸ ਲਈ ਅਸੀ ਪੰਜਾਬ ਸਰਕਾਰ ਦਾ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦੀਆਂ ਹਾਂ ਅਤੇ ਨਾਲ ਹੀ ਅਸੀ ਕੁਸਮ ਮੈਡਮ ਅਤੇ ਸੰਤੋਸ਼ ਮੈਡਮ ਦਾ ਵੀ ਧੰਨਵਾਦ ਕਰਦੀਆਂ ਹਾਂ, ਜਿਨ੍ਹਾਂ ਨੇ ਘਰ ਘਰ ਜਾ ਕੇ ਇਸ ਸਕੀਮ ਬਾਰੇ ਦੱਸਿਆ। ਇਸ ਸ਼ਲਾਘਾਯੋਗ ਉਪਰਾਲੇ ਦੀ ਵੀ ਅਸੀ ਭਰਪੂਰ ਪ੍ਰਸ਼ੰਸ਼ਾ ਕਰਦੀਆਂ ਹਾਂ।

ਗੌਰਤਲਬ ਹੈ ਕਿ “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਨੂੰ ਲੈ ਕੇ ਮਹਿਲਾਵਾਂ ਅੰਦਰ ਖੁਸ਼ੀ ਦੀ ਲਹਿਰ ਹੈ। ਇਸ ਯੋਜਨਾ ਤਹਿਤ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ₹1,500 ਪ੍ਰਤੀ ਮਹੀਨਾ ਮਿਲਣਗੇ ਅਤੇ ਬਾਕੀ ਸਭ ਔਰਤਾਂ ਨੂੰ ₹1,000 ਪ੍ਰਤੀ ਮਹੀਨਾ ਮਿਲਣਗੇ।

Related Articles

Leave a Reply

Your email address will not be published. Required fields are marked *

Back to top button