
ਜਲੰਧਰ, ਐਚ ਐਸ ਚਾਵਲਾ। ਮਾਣਯੋਗ ਕਮਿਸ਼ਨਰ ਪੁਲਿਸ ਜਲੰਧਰ, ਸ੍ਰੀ ਸਤਿੰਦਰ ਸਿੰਘ IPS, ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਮਨਪ੍ਰੀਤ ਸਿੰਘ PPS/DCP Inv. Jal, ਸ਼੍ਰੀ ਜੇਅੰਤ ਪੁਰੀ IPS/ADCP Inv. Jal, ਸ਼੍ਰੀਮਤੀ ਅਕਰਸ਼ੀ ਜੈਨ IPS/ADCP-1 ਵਲੋਂ ਸਮੇਂ-ਸਮੇਂ ਸਿਰ ਮਿਲ ਰਹੀਆਂ ਹਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਅੰਦਰ ਗੈਰ ਕਾਨੂੰਨੀ ਅਤੇ ਦੇਸ਼ ਵਿਰੋਧੀ ਗਤੀਵਿਧੀਆ ਵਿਚ ਸ਼ਾਮਿਲ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ACP ਸੈਂਟਰਲ ਜਲੰਧਰ ਦੀ ਅਗਵਾਈ ਵਿੱਚ ਮਿਤੀ 25.06.2026 ਨੂੰ ਸਪੈਸ਼ਲ ਸੈੱਲ ਦੀ ਟੀਮ ਤੇ ਥਾਣਾ ਰਾਮਾ ਮੰਡੀ ਜਲੰਧਰ ਦੀ ਪੁਲਿਸ ਨਾਲ ਸਾਂਝੀ ਕਾਰਵਾਈ ਕਰਦੇ ਹੋਏ, ਮਿਲੀ ਗੁਪਤ ਸੂਚਨਾ ਦੇ ਅਧਾਰ ਤੇ 1. ਸਚਿਨ ਖੋਸਲਾ ਪੁੱਤਰ ਨਰਿੰਦਰ ਕੁਮਾਰ ਵਾਸੀ ਮਕਾਨ ਨੰਬਰ 82, ਗੁਰੂ ਨਾਨਕਪੁਰਾ ਵੈਸਟ, ਚੁਗਿੱਟੀ ਜਲੰਧਰ, 2. ਭਰਤ ਵਰਮਾ ਉਰਫ ਸੰਨੀ ਪੁੱਤਰ ਰਵਿੰਦਰ ਵਰਮਾ ਵਾਸੀ ਮਕਾਨ ਨੰਬਰ 96, ਗੁਰੂ ਨਾਨਕਪੁਰਾ ਵੈਸਟ, ਚੁਗਿੱਟੀ ਜਲੰਧਰ ਅਤੇ 3. ਪ੍ਰਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਮਕਾਨ ਨੰਬਰ 25, ਕਮਲ ਵਿਹਾਰ ਰਾਮਾਮੰਡੀ ਜਲੰਧਰ ਜੋ ਕਿ ਗੈਰ ਕਾਨੂੰਨੀ ਅਤੇ ਦੇਸ਼ ਵਿਰੋਧੀ ਗਤੀਵਿਧੀਆ ਵਿਚ ਸ਼ਾਮਿਲ ਹਨ ਅਤੇ ਸ਼ਹਿਜਾਦ ਭੱਟੀ ਦੇ ਇਸ਼ਾਰੇ ਤੇ ਸਰਕਾਰੀ ਅਦਾਰੇ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀਆਂ ਸ਼ੋਸ਼ਲ ਮੀਡੀਆ/ਫੋਨ ਦੀ ਵੱਖ-ਵੱਖ ਐਪਸ ਰਾਹੀ ਸ਼ਹਿਜਾਦ ਭੱਟੀ ਅਤੇ ਹਮਾਸ ਗੁੱਜਰ ਨੂੰ ਪਾਕਿਸਤਾਨ/ਵਿਦੇਸ਼ ਵਿਖੇ ਭੇਜਦੇ ਸਨ, ਨੂੰ ਨੇੜੇ ਨਿਤੀ ਸ਼੍ਰੀ ਫਲੈਟਸ ਜਲੰਧਰ ਤੋਂ ਕਾਬੂ ਕਰਕੇ ਮਹੱਤਵਪੂਰਨ ਸਫਲਤਾ ਹਾਸਿਲ ਕੀਤੀ ਹੈ।

ਇਹਨਾਂ ਸਚਿਨ ਖੋਸਲਾ, ਭਰਤ ਵਰਮਾ ਉਰਫ ਸੰਨੀ ਅਤੇ ਪ੍ਰਦੀਪ ਸਿੰਘ ਉਕਤਾਨ ਖਿਲਾਫ ਥਾਣਾ ਰਾਮਾ ਮੰਡੀ ਕਮਿਸ਼ਨਰੇਟ ਜਲੰਧਰ ਵਿਖੇ ਮੁਕੱਦਮਾ ਨੰਬਰ 141 ਮਿਤੀ 25.06.2026 ਅ/ਧ 18,39 UAPA Act 1967, ਧਾਰਾ 3 Official Secrets Act 1923, & 111,3(5) BNS 2024 ਦਰਜ ਕੀਤਾ ਗਿਆ ਹੈ, ਜਿਸ ਦੀ ਤਫਤੀਸ਼ ACP ਸੈਂਟਰਲ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਅਰੋਪੀ ਉਕਤਾਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ, ਇਹਨਾਂ ਪਾਸੋਂ ਦੇਸ਼ ਵਿਰੋਧੀ ਗਤੀਵਿਧੀਆਂ ਸਬੰਧੀ ਹੋਰ ਵੀ ਪੁਖਤਾ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
















