ਦੇਸ਼ਦੁਨੀਆਂਪੰਜਾਬ

ਭਾਜਪਾ ਗੜ੍ਹਾ ਮੰਡਲ ਦੇ ਨਵ-ਨਿਯੁਕਤ ਪ੍ਰਧਾਨ ਪ੍ਰੋ: ਕੰਵਰ ਸਰਤਾਜ ਸਿੰਘ ਦੀ ਅਗਵਾਈ ਹੇਠ ਹੋਈ ਹੰਗਾਮੀ ਮੀਟਿੰਗ

ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਵਿਧਾਨਸਭਾ ਹਲਕਾ ਜਲੰਧਰ ਕੈਂਟ ਦੇ ਅਧੀਨ ਆਉਂਦੇ ਗੜ੍ਹਾ ਮੰਡਲ ਦੇ ਨਵ-ਨਿਯੁਕਤ ਪ੍ਰਧਾਨ ਪ੍ਰੋ: ਕੰਵਰ ਸਰਤਾਜ ਸਿੰਘ ਦੀ ਅਗਵਾਈ ਹੇਠ ਅੱਜ ਇੱਕ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਸੀਨੀਅਰ ਭਾਜਪਾ ਆਗੂ ਸ: ਜਗਬੀਰ ਸਿੰਘ ਬਰਾੜ Ex. MLA, ਸ: ਸਰਬਜੀਤ ਸਿੰਘ ਮੱਕੜ Ex. MLA, ਸ੍ਰੀ ਅਵਿਨਾਸ਼ ਚੰਦਰ Ex. CPS ਅਤੇ Ex. MLA, ਅਸ਼ੋਕ ਸਰੀਨ, ਅਮਰਜੀਤ ਸਿੰਘ ਗੋਲਡੀ, ਦਵਿੰਦਰ ਲੁਬਾਣਾ, ਰਵੀ ਮਹਿੰਦਰੂ, ਅਮਰਜੀਤ ਸਿੰਘ ਅਮਰੀ, ਮਲੇਸ਼ ਕੁਮਾਰ, ਸਤਨਾਮ ਸਿੰਘ ਬਿੱਟਾ , ਯੁਵਰਾਜ ਕੁਮਾਰ, ਅਨੂ ਮੱਤਾ, ਅਸ਼ਵਨੀ ਸ਼ਰਮਾ, ਵਿਨੀਤ ਓਬਰਾਏ, ਅਨਿਲ ਠਾਕੁਰ, ਰਾਜੀਵ ਕੱਕੜ, ਰਾਕੇਸ਼ ਜੌਲੀ, ਗੁਰਨੀਤ ਸਰਨਾ, ਜੋਧਾ ਪੰਨੂ, ਸੁਨੀਲ ਦੱਤ, ਵਿਕਾਸ ਕੈਂਥ ਨੇ ਸ਼ਿਰਕਤ ਕੀਤੀ।

ਮੀਟਿੰਗ ਵਿੱਚ SIR ਅਤੇ ਨਵੀਆਂ ਟੀਮਾਂ ਦੇ ਗਠਨ ਸਮੇਤ ਹੋਰ ਵੀ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਇਸ ਦੌਰਾਨ ਹਾਜ਼ਰ ਸਾਰੇ ਆਗੂਆਂ ਅਤੇ ਵਰਕਰਾਂ ਨੇ ਨਵ ਨਿਯੁਕਤ ਮੰਡਲ ਪ੍ਰਧਾਨ ਪ੍ਰੋ: ਕੰਵਰ ਸਰਤਾਜ ਸਿੰਘ ਨੂੰ ਵਧਾਈ ਦਿੰਦਿਆਂ ਆਪਣਾ ਪੂਰਨ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਪ੍ਰੋ. ਕੰਵਰ ਸਰਤਾਜ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਪ੍ਰਤੀ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਕੈਂਟ ਹਲਕੇ ਅੰਦਰ ਭਾਜਪਾ ਨੂੰ ਜ਼ਮੀਨੀ ਪੱਧਰ ‘ਤੇ ਹੋਰ ਵੀ ਮਜ਼ਬੂਤ ​​ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਤਾਂ ਜੋ ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਨੂੰ ਕਰਾਰੀ ਟੱਕਰ ਦਿੱਤੀ ਜਾ ਸਕੇ।

Related Articles

Leave a Reply

Your email address will not be published. Required fields are marked *

Back to top button