ਦੇਸ਼ਦੁਨੀਆਂਪੰਜਾਬ

ਕਮਿਸ਼ਨਰੇਟ ਪੁਲਿਸ ਜਲੰਧਰ ਨੇ ਕਤਲ ਦੀ ਵਾਰਦਾਤ ਨੂੰ ਕੁਝ ਦਿਨਾਂ ਵਿੱਚ ਸੁਲਝਾਇਆ, ਮੁੱਖ ਦੋਸ਼ੀ ਨੂੰ ਝਾਰਖੰਡ ਤੋਂ ਕੀਤਾ ਗ੍ਰਿਫ਼ਤਾਰ

ਜਲੰਧਰ, ਐਚ ਐਸ ਚਾਵਲਾ। ਕਮਿਸ਼ਨਰ ਪੁਲਿਸ ਜਲੰਧਰ, ਸ੍ਰੀਮਤੀ ਧਨਪ੍ਰੀਤ ਕੋਰ IPS, ਜੀ ਦੇ ਦਿਸ਼ਾ ਨਿਰਦੇਸ਼ ਹੇਠ ADCP-2 ਸ੍ਰੀ ਰਾਕੇਸ਼ ਕੁਮਾਰ ਯਾਦਵ PPS ਅਤੇ ACP/WEST ਸ੍ਰੀ ਆਤਿਸ਼ ਭਾਟੀਆ PPS ਦੀ ਨਿਗਰਾਨੀ ਹੇਠ ਮੁੱਖ ਅਫਸਰ SI ਜੈ ਇੰਦਰ ਸਿੰਘ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਚੋਂਕੀ ਲੈਦਰ ਕੰਪਲੈਕਸ ਦੇ ਇੰਚਾਰਜ SI ਅਜਮੇਰ ਲਾਲ ਵੱਲੋਂ ਗੁਰੂ ਰਾਮਦਾਸ ਇਨਕਲੇਵ ਸ਼ੇਰ ਸਿੰਘ ਕਲੋਨੀ ਵਿਖੇ ਹੋਏ ਕਤਲ ਦੀ ਵਾਰਦਾਤ ਨੂੰ ਸੁਲਝਾਉਂਦਿਆ 01 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਮਾਮਲੇ ਸਬੰਧੀ ਮਿਤੀ 04.06.2026 ਨੂੰ ਇਤਲਾਹ ਥਾਣਾ ਵਿਖੇ ਹਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਕਿਰਾਏਦਾਰ ਮਕਾਨ ਨੰਬਰ 416 ਗੁਰੂ ਰਾਮਦਾਸ ਇਨਕਲੇਵ ਸ਼ੇਰ ਸਿੰਘ ਕਲੋਨੀ ਜਲੰਧਰ ਵਲੋਂ ਮੋਸੂਲ ਹੋਈ ਕਿ ਮਕਾਨ ਨੰਬਰ 416 ਗੁਰੂ ਰਾਮਦਾਸ ਇਨਕਲੇਵ ਸ਼ੇਰ ਸਿੰਘ ਕਲੋਨੀ ਜਲੰਧਰ ਦੀ ਪਹਿਲੀ ਮੰਜਿਲ ਜਿਸਨੂੰ ਤਾਲਾ ਲੱਗਾ ਹੋਇਆ ਹੈ, ਜਿਸਦੇ ਵਿਚੋਂ ਕਾਫੀ ਗੰਦੀ ਬਦਬੂ ਆ ਰਹੀ ਹੈ, ਜਿਸਤੇ ਪੁਲਿਸ ਚੌਂਕੀ ਲੈਦਰ ਕੰਪਲੈਕਸ ਦੀ ਪੁਲਿਸ ਪਾਰਟੀ ਵੱਲੋਂ ਘਰ ਦੀ ਤਲਾਸ਼ੀ ਲੈਣ ਤੇ ਕੰਬਲ ਵਿੱਚ ਲਪੇਟੀ ਹੋਈ ਗਲੀ-ਸੜੀ ਲਾਸ਼ ਬ੍ਰਾਮਦ ਹੋਈ।

ਮ੍ਰਿਤਕ ਵਿਅਕਤੀ ਦੀ ਪਛਾਣ ਤਨਿਸ਼ ਅਰੋੜਾ ਉਰਫ ਨੰਨੀ ਪੁੱਤਰ ਲੇਟ ਵਿਜੈ ਕੁਮਾਰ ਵਾਸੀ ਮਕਾਨ ਨੰਬਰ WP-119 ਨੇੜੇ ਗੁਰੂ ਨਾਨਕ ਪਾਰਕ ਬਸਤੀ ਸ਼ੇਖ ਜਲੰਧਰ ਵਜੋਂ ਹੋਣ ਤੇ ਮ੍ਰਿਤਕ ਦੇ ਭਰਾ ਮਨੀਸ਼ ਅਰੋੜਾ ਦੇ ਬਿਆਨ ਤੇ ਦੀਪਕ ਕੁਮਾਰ ਸਿੰਘ ਪੁੱਤਰ ਸਦਾਨੰਦ ਸਿੰਘ ਵਾਸੀ ਪਿੰਡ ਬੁਲੰਦਪੁਰ ਡਾਕਖਾਨਾ ਨੂਰਪੁਰ ਜਿਲਾ ਜਲੰਧਰ ਹਾਲ ਵਾਸੀ ਮਕਾਨ ਨੰਬਰ 416 ਗੁਰੂ ਰਾਮਦਾਸ ਇਨਕਲੇਵ ਸ਼ੇਰ ਸਿੰਘ ਕਲੋਨੀ ਜਲੰਧਰ ਦੇ ਖਿਲਾਫ ਮੁੱਕਦਮਾ ਨੰਬਰ ਖਿਲਾਫ ਮੁਕੱਦਮਾ ਨੰਬਰ 146 ਮਿਤੀ 05.06.2026 ਅ/ਧ 103,3(5) BNS ਥਾਣਾ ਬਸਤੀ ਬਾਵਾ ਖੇਲ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਰੰਭ ਕੀਤੀ ਗਈ।

ਦੌਰਾਨੇ ਤਫਤੀਸ਼ ਇਤਲਾਹ ਮਿਲੀ ਕਿ, ਦੀਪਕ ਕੁਮਾਰ ਸਿੰਘ ਪੁੱਤਰ ਸਦਾਨੰਦ ਸਿੰਘ ਜੋ ਆਪਣੇ ਰਿਸ਼ਤੇਦਾਰ ਦੇ ਘਰ ਝਾਰਖੰਡ ਵਿਖੇ ਪਨਾਹ ਲਈ ਬੈਠਾ ਹੈ, ਜਿਸਨੂੰ ਪਿੰਡ ਸਿੰਜੋ ਮੁਹਵਰੀ ਝਾਰਖੰਡ ਤੋਂ ਗ੍ਰਿਫਤਾਰ ਕੀਤਾ ਗਿਆ। ਜਿਸਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਦੋਸ਼ੀ ਪਾਸੋਂ ਵਾਰਦਾਤ ਵਿਚ ਵਰਤਿਆ ਗਿਆ ਚਾਕੂ ਅਤੇ ਦਾਤਰ ਬ੍ਰਾਮਦ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button