ਦੇਸ਼ਦੁਨੀਆਂਪੰਜਾਬ

ਇਰਾਦਾ ਏ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਕੀਤੀ ਗਈ ਰੇਡ ਦੌਰਾਨ ਪੁਲਿਸ ਪਾਰਟੀ ‘ਤੇ ਹਮਲਾ; ਜਵਾਬੀ ਕਾਰਵਾਈ ਵਿੱਚ ਜ਼ਖ਼ਮੀ ਹੋਏ ਦੋਸ਼ੀ ਦੀ ਇਲਾਜ ਦੌਰਾਨ ਮੌਤ

ਜਲੰਧਰ, ਐਚ ਐਸ ਚਾਵਲਾ। ਇਰਾਦਾ ਏ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਕੀਤੀ ਗਈ ਰੇਡ ਦੌਰਾਨ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ, ਜਿਸਦੀ ਜਵਾਬੀ ਕਾਰਵਾਈ ਵਿੱਚ ਜ਼ਖ਼ਮੀ ਹੋਏ ਦੋਸ਼ੀ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਹਰਵਿੰਦਰ ਸਿੰਘ ਵਿਰਕ, ਸੀਨੀਅਰ ਕਪਤਾਨ ਪੁਲਿਸ, ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 05.06.2026 ਨੂੰ ਇੰਸਪੈਕਟਰ ਅਮਨ ਸੈਣੀ, ਮੁੱਖ ਅਫਸਰ ਥਾਣਾ ਮਹਿਤਪੁਰ ਆਪਣੀ ਪੁਲਿਸ ਪਾਰਟੀ ਸਮੇਤ ਥਾਣਾ ਮਹਿਤਪੁਰ ਦੇ ਇਲਾਕੇ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ।

ਇਸ ਦੌਰਾਨ ਇੱਕ ਭਰੋਸੇਯੋਗ ਮੁਖਬਰ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਉਰਫ਼ ਲੱਭਾ ਪੁੱਤਰ ਪਿੱਪਲ ਸਿੰਘ ਵਾਸੀ ਪਿੰਡ ਬੰਗੀਵਾਲ, ਥਾਣਾ ਮਹਿਤਪੁਰ, ਜੋ ਕਿ ਮੁਕੱਦਮਾ ਨੰਬਰ 04 ਮਿਤੀ 05.01.2026 ਵਿੱਚ ਲੋੜੀਂਦਾ ਸੀ ਅਤੇ ਜਿਸ ਖ਼ਿਲਾਫ਼ ਨਸ਼ਾ ਤਸਕਰੀ ਅਤੇ ਹਿੰਸਕ ਅਪਰਾਧਾਂ ਦੇ ਮਾਮਲੇ ਪਹਿਲਾਂ ਵੀ ਦਰਜ ਹਨ, ਆਪਣੇ ਘਰ ਦੇ ਨੇੜੇ ਮੌਜੂਦ ਹੈ।

ਉਕਤ ਸੂਚਨਾ ਦੇ ਆਧਾਰ ‘ਤੇ ਇੰਸਪੈਕਟਰ ਅਮਨ ਸੈਣੀ ਪੁਲਿਸ ਪਾਰਟੀ ਸਮੇਤ ਕਰੀਬ ਸ਼ਾਮ 7:30 ਵਜੇ ਦੋਸ਼ੀ ਦੇ ਘਰ ਪਹੁੰਚੇ। ਉੱਥੇ ਲਵਪ੍ਰੀਤ ਸਿੰਘ ਉਰਫ਼ ਲੱਭਾ ਆਪਣੇ ਘਰ ਦੇ ਵਿਹੜੇ ਵਿੱਚ ਮੌਜੂਦ ਸੀ ਅਤੇ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਜਦੋਂ ਸੀਨੀਅਰ ਕਾਂਸਟੇਬਲ ਸੁਖਵਿੰਦਰ ਸਿੰਘ ਅਤੇ ਕਾਂਸਟੇਬਲ ਇੰਦਰਜੀਤ ਸਿੰਘ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਕਰਮਚਾਰੀਆਂ ਨਾਲ ਧੱਕਾ-ਮੁੱਕੀ ਅਤੇ ਹੱਥੋਪਾਈ ਕੀਤੀ।

ਸ. ਹਰਵਿੰਦਰ ਸਿੰਘ ਵਿਰਕ ਐੱਸਐੱਸਪੀ ਜਲੰਧਰ ਦਿਹਾਤੀ ਨੇ ਅੱਗੇ ਦੱਸਿਆ ਕਿ ਰੌਲਾ ਸੁਣ ਕੇ ਲਵਪ੍ਰੀਤ ਸਿੰਘ ਦੀ ਮਾਤਾ ਕੁਲਦੀਪ ਕੌਰ, ਉਸ ਦੀ ਭੈਣ ਗਗਨਦੀਪ ਕੌਰ ਉਰਫ਼ ਗਗਨ ਅਤੇ ਹੋਰ ਕਈ ਵਿਅਕਤੀ ਮੌਕੇ ‘ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਕਥਿਤ ਤੌਰ ‘ਤੇ ਡਾਂਗਾਂ ਅਤੇ ਹੋਰ ਘਾਤਕ ਹਥਿਆਰਾਂ ਨਾਲ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ। ਭੀੜ ਨੇ ਪੁਲਿਸ ਕਾਰਵਾਈ ਵਿੱਚ ਰੁਕਾਵਟ ਪਾਈ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਸਰਕਾਰੀ ਡਿਊਟੀ ਨਿਭਾ ਰਹੇ ਏਐਸਆਈ ਸੁਖਵੰਤ ਸਿੰਘ ਨਾਲ ਕੁੱਟਮਾਰ ਕਰਕੇ ਉਨ੍ਹਾਂ ਦੀ ਵਰਦੀ ਵੀ ਪਾੜ ਦਿੱਤੀ।

ਐੱਸਐੱਸਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਉਰਫ਼ ਲੱਭਾ ਅਤੇ ਉਸ ਦੇ ਸਾਥੀਆਂ ਨੇ ਸੀਨੀਅਰ ਕਾਂਸਟੇਬਲ ਸੁਖਵਿੰਦਰ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਸੱਟਾਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭੀੜ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਵੀ ਚਲਾਈ ਗਈ। ਆਪਣੀ ਜਾਨ ਅਤੇ ਸਰਕਾਰੀ ਹਥਿਆਰ ਦੀ ਸੁਰੱਖਿਆ ਲਈ ਸੀਨੀਅਰ ਕਾਂਸਟੇਬਲ ਸੁਖਵਿੰਦਰ ਸਿੰਘ ਨੇ ਪਹਿਲਾਂ ਇੱਕ ਗੋਲੀ ਹਵਾ ਵਿੱਚ ਚਲਾਈ, ਪਰ ਹਮਲਾਵਰ ਪਿੱਛੇ ਨਹੀਂ ਹਟੇ। ਹਾਲਾਤ ਹੋਰ ਗੰਭੀਰ ਹੋਣ ‘ਤੇ ਅਤੇ ਲਵਪ੍ਰੀਤ ਸਿੰਘ ਵੱਲੋਂ ਸਰਕਾਰੀ ਹਥਿਆਰ ਖੋਹਣ ਦੀ ਕੋਸ਼ਿਸ਼ ਕਰਨ ‘ਤੇ ਸਵੈ-ਰੱਖਿਆ ਅਤੇ ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ਲਈ ਜਵਾਬੀ ਕਾਰਵਾਈ ਵਿੱਚ ਦੋ ਗੋਲੀਆਂ ਚਲਾਈਆਂ ਗਈਆਂ, ਜੋ ਲਵਪ੍ਰੀਤ ਸਿੰਘ ਦੀ ਲੱਤ ਵਿੱਚ ਲੱਗੀਆਂ ਅਤੇ ਉਹ ਜ਼ਖ਼ਮੀ ਹੋ ਗਿਆ।

ਐੱਸਐੱਸਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਤੁਰੰਤ ਜ਼ਖ਼ਮੀ ਦੋਸ਼ੀ ਨੂੰ ਇਲਾਜ ਲਈ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਦੋਸ਼ੀ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਵਿਅਕਤੀਆਂ ਵੱਲੋਂ ਰੁਕਾਵਟ ਪਾਈ ਗਈ। ਬਾਅਦ ਵਿੱਚ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਮਦਦ ਨਾਲ ਜ਼ਖ਼ਮੀ ਦੋਸ਼ੀ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਜ਼ਖ਼ਮੀ ਪੁਲਿਸ ਕਰਮਚਾਰੀਆਂ ਨੂੰ ਵੀ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਲਵਪ੍ਰੀਤ ਸਿੰਘ ਉਰਫ਼ ਲੱਭਾ ਦੀ ਮੌਤ ਹੋ ਗਈ।

ਇਸ ਸਬੰਧ ਵਿੱਚ ਥਾਣਾ ਮਹਿਤਪੁਰ ਵਿਖੇ ਮੁਕੱਦਮਾ ਨੰਬਰ 123 ਮਿਤੀ 06.06.2026 ਅਧੀਨ ਧਾਰਾ 109, 121(1), 131, 132, 191(2), 191(3), 221, 224, 262, 263, 351(3) ਬੀਐੱਨਐੱਸ, 25/27-54-59 ਅਸਲਾ ਐਕਟ ਅਤੇ ਧਾਰਾ 63 ਪੰਜਾਬ ਪੁਲਿਸ ਐਕਟ 2007 ਤਹਿਤ ਕੁਲਦੀਪ ਕੌਰ ਪਤਨੀ ਪਿੱਪਲ ਸਿੰਘ, ਗਗਨਦੀਪ ਕੌਰ ਉਰਫ਼ ਗਗਨ ਪੁੱਤਰੀ ਪਿੱਪਲ ਸਿੰਘ, ਲਵਪ੍ਰੀਤ ਸਿੰਘ ਉਰਫ਼ ਲੱਭਾ ਪੁੱਤਰ ਪਿੱਪਲ ਸਿੰਘ ਅਤੇ ਚਾਰ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਸ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਵਿਨੀਤ ਆਹਲਾਵਤ, ਆਈਪੀਐੱਸ, ਐੱਸਪੀ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ। ਮਾਮਲੇ ਦੀ ਹਰ ਪੱਖ ਤੋਂ ਨਿਰਪੱਖ, ਪਾਰਦਰਸ਼ੀ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਅਪਰਾਧਿਕ ਪਿਛੋਕੜ
ਐੱਸਐੱਸਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਉਰਫ਼ ਲੱਭਾ ਅਤੇ ਉਸ ਦੇ ਪਰਿਵਾਰ ਦੇ ਕਈ ਮੈਂਬਰ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਰਹੇ ਹਨ।

ਲਵਪ੍ਰੀਤ ਸਿੰਘ ਉਰਫ਼ ਲੱਭਾ ਪੁੱਤਰ ਪਿੱਪਲ ਸਿੰਘ ਖ਼ਿਲਾਫ਼ ਦਰਜ ਮੁਕੱਦਮੇ
1. ਮੁਕੱਦਮਾ ਨੰਬਰ 68 ਮਿਤੀ 23.06.2023 ਅਧੀਨ ਧਾਰਾ 22 ਐਨਡੀਪੀਐੱਸ ਐਕਟ, ਥਾਣਾ ਮਹਿਤਪੁਰ (ਮਿਤੀ 22.02.2024 ਨੂੰ ਸਜ਼ਾ ਹੋਈ)।
2. ਮੁਕੱਦਮਾ ਨੰਬਰ 11 ਮਿਤੀ 18.01.2025 ਅਧੀਨ ਧਾਰਾ 303(2), 346 ਅਤੇ 317(2) ਬੀਐੱਨਐੱਸ, ਥਾਣਾ ਮਹਿਤਪੁਰ (ਜਾਂਚ ਅਧੀਨ)।
3. ਮੁਕੱਦਮਾ ਨੰਬਰ 04 ਮਿਤੀ 05.01.2026 ਅਧੀਨ ਧਾਰਾ 115(2), 74, 109, 333, 324(4), 191(3), 190 ਅਤੇ 351(2) ਬੀਐੱਨਐੱਸ, ਥਾਣਾ ਮਹਿਤਪੁਰ (ਜਾਂਚ ਅਧੀਨ)।
4. ਮੁਕੱਦਮਾ ਨੰਬਰ 07 ਮਿਤੀ 10.01.2026 ਅਧੀਨ ਧਾਰਾ 118(1), 115(2), 140(1), 304, 193(3), 190 ਅਤੇ 351(2) ਬੀਐੱਨਐੱਸ, ਥਾਣਾ ਮਹਿਤਪੁਰ (ਜਾਂਚ ਅਧੀਨ)।

ਗਗਨਦੀਪ ਕੌਰ ਉਰਫ਼ ਗਗਨ ਪੁੱਤਰੀ ਪਿੱਪਲ ਸਿੰਘ ਖ਼ਿਲਾਫ਼ ਦਰਜ ਮੁਕੱਦਮੇ
1. ਮੁਕੱਦਮਾ ਨੰਬਰ 21 ਮਿਤੀ 30.01.2025 ਅਧੀਨ ਧਾਰਾ 22 ਐਨਡੀਪੀਐੱਸ ਐਕਟ, ਥਾਣਾ ਸਿੱਧਵਾਂ ਬੇਟ, ਜ਼ਿਲ੍ਹਾ ਲੁਧਿਆਣਾ (15 ਗ੍ਰਾਮ ਹੈਰੋਇਨ)।
2. ਮੁਕੱਦਮਾ ਨੰਬਰ 111 ਮਿਤੀ 07.06.2025 ਅਧੀਨ ਧਾਰਾ 22 ਐਨਡੀਪੀਐੱਸ ਐਕਟ, ਥਾਣਾ ਮਹਿਤਪੁਰ (110 ਨਸ਼ੀਲੀਆਂ ਗੋਲੀਆਂ)।
3. ਮੁਕੱਦਮਾ ਨੰਬਰ 238 ਮਿਤੀ 18.11.2025 ਅਧੀਨ ਧਾਰਾ 27, 61 ਅਤੇ 85 ਐਨਡੀਪੀਐੱਸ ਐਕਟ, ਥਾਣਾ ਮਹਿਤਪੁਰ।
4. ਮੁਕੱਦਮਾ ਨੰਬਰ 46 ਮਿਤੀ 11.03.2026 ਅਧੀਨ ਧਾਰਾ 22, 61 ਅਤੇ 85 ਐਨਡੀਪੀਐੱਸ ਐਕਟ, ਥਾਣਾ ਮਹਿਤਪੁਰ (15 ਨਸ਼ੀਲੀਆਂ ਗੋਲੀਆਂ)।

ਮਨਦੀਪ ਸਿੰਘ ਉਰਫ਼ ਵਿੱਕੀ ਪੁੱਤਰ ਪਿੱਪਲ ਸਿੰਘ ਖ਼ਿਲਾਫ਼ ਦਰਜ ਮੁਕੱਦਮੇ
ਐੱਸਐੱਸਪੀ ਨੇ ਦੱਸਿਆ ਕਿ ਮਨਦੀਪ ਸਿੰਘ ਉਰਫ਼ ਵਿੱਕੀ ਨੂੰ ਹਾਲ ਹੀ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।
1. ਮੁਕੱਦਮਾ ਨੰਬਰ 175 ਮਿਤੀ 24.10.2019 ਅਧੀਨ ਧਾਰਾ 379 ਅਤੇ 411 ਆਈਪੀਸੀ ਅਤੇ ਧਾਰਾ 21 ਮਾਈਨਿੰਗ ਐਕਟ, ਥਾਣਾ ਮਹਿਤਪੁਰ।
2. ਮੁਕੱਦਮਾ ਨੰਬਰ 68 ਮਿਤੀ 23.06.2023 ਅਧੀਨ ਧਾਰਾ 22/29-61-85 ਐਨਡੀਪੀਐੱਸ ਐਕਟ, ਥਾਣਾ ਮਹਿਤਪੁਰ।
3. ਮੁਕੱਦਮਾ ਨੰਬਰ 238 ਮਿਤੀ 21.11.2023 ਅਧੀਨ ਧਾਰਾ 379 ਆਈਪੀਸੀ ਅਤੇ ਧਾਰਾ 21 ਮਾਈਨਿੰਗ ਐਕਟ, ਥਾਣਾ ਸਿੱਧਵਾਂ ਬੇਟ, ਜ਼ਿਲ੍ਹਾ ਲੁਧਿਆਣਾ।
4. ਮੁਕੱਦਮਾ ਨੰਬਰ 04 ਮਿਤੀ 05.01.2026 ਅਧੀਨ ਧਾਰਾ 115(2), 74, 109, 333, 324(4), 191(3), 190 ਅਤੇ 351(2) ਬੀਐੱਨਐੱਸ, ਥਾਣਾ ਮਹਿਤਪੁਰ।
5. ਮੁਕੱਦਮਾ ਨੰਬਰ 07 ਮਿਤੀ 10.01.2026 ਅਧੀਨ ਧਾਰਾ 118(1), 115(2), 140(1), 304, 193(3), 190 ਅਤੇ 351(2) ਬੀਐੱਨਐੱਸ, ਥਾਣਾ ਮਹਿਤਪੁਰ।
6. ਮੁਕੱਦਮਾ ਨੰਬਰ 108 ਮਿਤੀ 10.05.2026 ਅਧੀਨ ਧਾਰਾ 22, 61 ਅਤੇ 85 ਐਨਡੀਪੀਐੱਸ ਐਕਟ, ਥਾਣਾ ਮਹਿਤਪੁਰ (24 ਨਸ਼ੀਲੀਆਂ ਗੋਲੀਆਂ)।

ਪਿੱਪਲ ਸਿੰਘ ਪੁੱਤਰ ਸੰਪੂਰਨ ਸਿੰਘ ਖ਼ਿਲਾਫ਼ ਦਰਜ ਮੁਕੱਦਮੇ
1. ਮੁਕੱਦਮਾ ਨੰਬਰ 34 ਮਿਤੀ 02.03.2008 ਅਧੀਨ ਧਾਰਾ 379 ਅਤੇ 411 ਆਈਪੀਸੀ, ਥਾਣਾ ਮਹਿਤਪੁਰ।
2. ਮੁਕੱਦਮਾ ਨੰਬਰ 38 ਮਿਤੀ 21.08.2014 ਅਧੀਨ ਧਾਰਾ 379 ਅਤੇ 411 ਆਈਪੀਸੀ ਅਤੇ ਧਾਰਾ 21 ਮਾਈਨਿੰਗ ਐਕਟ, ਥਾਣਾ ਮਹਿਤਪੁਰ।
ਐੱਸਐੱਸਪੀ ਜਲੰਧਰ ਦਿਹਾਤੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਗਲੀਆਂ ਸਾਰੀਆਂ ਕਾਨੂੰਨੀ ਕਾਰਵਾਈਆਂ ਕਾਨੂੰਨ ਅਨੁਸਾਰ ਕੀਤੀਆਂ ਜਾ ਰਹੀਆਂ ਹਨ।

Related Articles

Leave a Reply

Your email address will not be published. Required fields are marked *

Back to top button