ਜਲੰਧਰ, ਐਚ ਐਸ ਚਾਵਲਾ। ਸ. ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਲੰਧਰ ਦਿਹਾਤੀ ਪੁਲਿਸ ਵੱਲੋਂ ਗੰਭੀਰ ਅਪਰਾਧਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਕਰਦਿਆਂ ਕਾਲਜ ਦੀ ਬੱਸ ਨੂੰ ਘੇਰ ਕੇ ਵਿਦਿਆਰਥੀ ਦੀ ਕੁੱਟਮਾਰ ਕਰਨ ਅਤੇ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਵਾਲੇ ਮਾਮਲੇ ਵਿੱਚ 06 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਂਕਾਰ ਸਿੰਘ ਬਰਾੜ, ਉਪ-ਕਪਤਾਨ ਪੁਲਿਸ, ਸਬ-ਡਵੀਜ਼ਨ ਨਕੋਦਰ ਨੇ ਦੱਸਿਆ ਕਿ ਮਿਤੀ 28.04.2026 ਨੂੰ CT ਕਾਲਜ ਜਲੰਧਰ ਦੀ ਬੱਸ ਵਿਦਿਆਰਥੀਆਂ ਨੂੰ ਛੱਡਣ ਲਈ ਜਲੰਧਰ ਤੋਂ ਨਕੋਦਰ ਵੱਲ ਆ ਰਹੀ ਸੀ। ਜਦੋਂ ਬੱਸ ਜੀਓ ਪੈਟਰੋਲ ਪੰਪ ਮੁੱਦਾਂ ਨੇੜੇ ਕਰੀਬ 5:00 ਵਜੇ ਪਹੁੰਚੀ, ਤਾਂ ਤਿੰਨ ਗੱਡੀਆਂ (ਬੋਲੇਰੋ, ਥਾਰ ਰੋਕਸ, ਸਕਾਰਪਿਉ) ਅਤੇ ਕੁਝ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਬੱਸ ਨੂੰ ਘੇਰ ਕੇ ਰੋਕ ਲਿਆ ਗਿਆ।

ਦੋਸ਼ੀਆਂ ਵੱਲੋਂ ਦਸਤੀ ਹਥਿਆਰਾਂ (ਡੰਡੇ, ਬੇਸਬਾਲ, ਹਾਕੀਆਂ, ਕਿਰਪਾਨਾਂ ਆਦਿ) ਨਾਲ ਲੈਸ ਹੋ ਕੇ ਬੱਸ ਵਿੱਚ ਦਾਖਲ ਹੋ ਕੇ ਵਿਦਿਆਰਥੀ ਹਰਸਾਹਿਲ ਸਿੰਘ ਉਰਫ ਸਾਹਿਲ ਪੁੱਤਰ ਬਲਵਿੰਦਰ ਸਿੰਘ ਵਾਸੀ ਇਸਮਾਈਲਪੁਰ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਜਾਨੋਂ ਮਾਰਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਘਟਨਾ ਕਾਰਨ ਬੱਸ ਵਿੱਚ ਸਵਾਰ ਵਿਦਿਆਰਥੀਆਂ ਅਤੇ ਇਲਾਕੇ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵਿਨੀਤ ਅਹਿਲਾਵਤ, ਆਈ.ਪੀ.ਐੱਸ., ਪੁਲਿਸ ਕਪਤਾਨ ਤਫਤੀਸ਼ ਅਤੇ ਉਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਇੰਸਪੈਕਟਰ ਪਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ ਨਕੋਦਰ ਅਤੇ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ CIA ਸਟਾਫ ਜਲੰਧਰ ਦਿਹਾਤੀ ਦੀਆਂ ਟੀਮਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਆਧੁਨਿਕ ਅਤੇ ਟੈਕਨੀਕਲ ਢੰਗ ਨਾਲ ਤਫਤੀਸ਼ ਕਰਕੇ 13 ਨਾਮਜ਼ਦ ਅਤੇ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 95 ਮਿਤੀ 29-04-2026 ਅਧੀਨ ਧਾਰਾ 109, 115(2), 118, 191(3), 190, 351(2), 61(2) BNS ਥਾਣਾ ਸਦਰ ਨਕੋਦਰ ਦਰਜ ਕੀਤਾ ਗਿਆ।
ਤਫਤੀਸ਼ ਦੌਰਾਨ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ 06 ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 02 ਗੱਡੀਆਂ (ਥਾਰ ਰੋਕਸ ਅਤੇ ਸਕਾਰਪਿਉ) ਸਮੇਤ ਹਥਿਆਰ ਬਰਾਮਦ ਕੀਤੇ ਗਏ ਹਨ।
*ਗ੍ਰਿਫਤਾਰ ਦੋਸ਼ੀ:*
1. ਦਲਵੀਰ ਸਿੰਘ ਉਰਫ ਬਾਵਾ ਪੁੱਤਰ ਰਾਜ ਕੁਮਾਰ ਵਾਸੀ ਇਸਮਾਈਲਪੁਰ
2. ਤਲਵਿੰਦਰ ਸਿੰਘ ਉਰਫ ਤੇਜੀ ਪੁੱਤਰ ਪਰਮਜੀਤ ਸਿੰਘ ਵਾਸੀ ਖਾਨਪੁਰ ਢੱਡਾ
3. ਅਸ਼ਨ ਕੁਮਾਰ ਉਰਫ ਅਸ਼ਨ ਪੁੱਤਰ ਮਨਜੀਤ ਸਿੰਘ ਵਾਸੀ ਤਲਵੰਡੀ ਸਲੇਮ
4. ਪਰਵਿੰਦਰ ਸਿੰਘ ਉਰਫ ਪਰਮ ਪੁੱਤਰ ਸੁੱਚਾ ਸਿੰਘ ਵਾਸੀ ਨਸ਼ੀਰੇਵਾਲ, ਜ਼ਿਲ੍ਹਾ ਕਪੂਰਥਲਾ
5. ਹਰਦੀਪ ਸਿੰਘ ਦੀਪਾ ਪੁੱਤਰ ਸਾਬੀ ਵਾਸੀ ਤਲਵੰਡੀ ਸਲੇਮ
6. ਸਾਗਰ ਪੁੱਤਰ ਅਰਜਨ ਉਰਫ ਬਿੱਟੂ ਵਾਸੀ ਤਲਵੰਡੀ ਸਲੇਮ
*ਬਰਾਮਦਗੀ:*
1. ਗੱਡੀ ਸਕਾਰਪਿਉ ਨੰਬਰ PB-41-E-2766
2. ਗੱਡੀ ਥਾਰ ਰੋਕਸ ਨੰਬਰ PB-08-FU-4114
3. ਇੱਕ ਕਿਰਪਾਨ
4. ਇੱਕ ਬੇਸਬਾਲ ਬੈਟ
5. ਤਿੰਨ ਦਾਤਰ (ਲੋਹਾ)
ਪੁਲਿਸ ਵੱਲੋਂ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮਾਮਲੇ ਦੀ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ। ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
















