ਜਲੰਧਰ, ਐਚ ਐਸ ਚਾਵਲਾ। ਪੰਜਾਬ ਸਰਕਾਰ ਵੱਲੋ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ IPS ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ PPS, ਏ.ਡੀ.ਸੀ.ਪੀ ਸਿਟੀ-1 ਸ਼੍ਰੀਮਤੀ ਆਕਰਸ਼ੀ ਜੈਨ IPS, ਤੇ ਏ.ਡੀ.ਸੀ.ਪੀ PBI ਸ਼੍ਰੀ ਪਰਮਜੀਤ ਸਿੰਘ PPS ਦੀ ਅਗਵਾਈ ਵਿੱਚ ਸ਼ਹਿਰ ਦੇ 19 ਪ੍ਰਮੁੱਖ ਇਲਾਕਿਆਂ ਵਿਸ਼ੇਸ਼ CASO (Cordon and Search Operation) ਚਲਾਇਆ ਗਿਆ।

ਇਹ ਸਰਚ ਓਪਰੇਸ਼ਨ ਹਲਕਾ ਜੀ.ਓ ਦੀ ਨਿਗਰਾਨੀ ਵਿੱਚ ਸਬ-ਡਵੀਜਨ ਪੱਧਰ ਤੇ ਚਲਾਇਆ ਗਿਆ ਤੇ ਇਸ ਵਿੱਚ ਐੱਸ.ਐੱਚ.ਓਜ ਸਮੇਤ 220 ਦੇ ਕਰੀਬ ਪੁਲਿਸ ਕ੍ਰਮਚਾਰੀਆਂ ਨੇ ਹਿੱਸਾ ਲਿਆ। ਵੱਖ-ਵੱਖ ਟੀਮਾਂ ਬਣਾ ਕੇ ਨਾਕਾਬੰਦੀ ਤੇ ਛਾਪੇਮਾਰੀ ਕਰਕੇ ਤਲਾਸ਼ੀ ਕੀਤੀ ਗਈ, ਇਸਦਾ ਮੁੱਖ ਉਦੇਸ਼ ਸ਼ਹਿਰ ਵਿੱਚ ਨਸ਼ਾ ਤਸਕਰੀ, ਗੈਰ-ਕਾਨੂੰਨੀ ਗਤੀਵਿਧੀਆਂ ਪਰ ਰੋਕ ਲਗਾਉਣਾ ਤੇ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਸੀ।

ਇਸ CASO (Cordon and Search Operation) ਦੌਰਾਨ 01 ਕਿਲੋ 582.7 ਗ੍ਰਾਮ ਹੈਰੋਇਨ, 500 ਗ੍ਰਾਮ ਗਾਂਜਾ, 120 ਨਸ਼ੀਲੀਆ ਗੋਲੀਆਂ ਅਤੇ 110 ਨਸ਼ੀਲੇ ਕੈਪਸੂਲ, ਨਸ਼ੇ ਦੀ ਬ੍ਰਾਮਦਗੀ ਹੋਈ ਹੈ।
ਇਸ ਵਿੱਚ ਵੱਖ-ਵੱਖ ਥਾਵਾਂ ਤੋ ਕਾਬੂ ਕੀਤੇ 23 ਵਿਅਕਤੀਆਂ ਕੋਲੋਂ ਨਸ਼ੇ ਦੀ ਇਹ ਬ੍ਰਾਮਦਗੀ ਹੋਈ, ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰਦਿਆਂ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ ਤਹਿਤ ਕੁੱਲ 23 ਮੁਕੱਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਰਜਿਸਟਰ ਕੀਤੇ ਗਏ ਹਨ। ਨਸ਼ੇ ਨੂੰ ਖਤਮ ਕਰਨ ਅਤੇ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਕਮਿਸ਼ਨਰੇਟ ਪੁਲਿਸ ਜਲੰਧਰ ਵਚਨਬੱਧ ਹੈ। ਨਾਗਰਿਕਾਂ ਦੀ ਸੁਰੱਖਿਆ ਹਿੱਤ ਇਸ ਤਰ੍ਹਾਂ ਦੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।
ਕਮਿਸ਼ਨਰੇਟ ਪੁਲਿਸ ਵੱਲੋਂ ਨਾਗਰਿਕਾਂ ਨੂੰ ਅਪੀਲ ਹੈ ਕਿ ਪੁਲਿਸ ਨਾਲ ਸਹਿਯੋਗ ਕਰਨ ਤੇ ਨਸ਼ੇ ਦੀ ਤਸਕਰੀ ਜਾਂ ਹੋਰ ਕਿਸੇ ਵੀ ਗੈਰ-ਕਾਨੂੰਨੀ ਗਤਿਵਿਧੀ ਬਾਰੇ ਜਾਣਕਾਰੀ ਦੇਣ ਲਈ 112 ਜਾਂ ਐਂਟੀ-ਡਰੱਗ ਹੈਲਪਲਾਈਨ ਨੰਬਰ 97791-00200 ਤੇ ਕਾਲ ਕਰਨ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
















