
ਜਲੰਧਰ, ਐਚ ਐਸ ਚਾਵਲਾ। ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੋਰ IPS ਜੀ ਦੇ ਦਿਸ਼ਾ ਨਿਰਦੇਸ਼ ਅਤੇ ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ DCP Investigation ਸ੍ਰੀ ਮਨਪ੍ਰੀਤ ਸਿੰਘ ਢਿੱਲੋ PPS, ADCP Investigation ਸ੍ਰੀ ਜੇਅੰਤ ਪੁਰੀ IPS ਤੇ ACP (D) ਸ੍ਰੀ ਅਮਰਬੀਰ ਸਿੰਘ PPS ਦੀ ਨਿਗਰਾਨੀ ਹੇਠ ਇੰਚਾਰਜ CIA STAFF INSP. ਸੁਰਿੰਦਰ ਕੁਮਾਰ ਦੀ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ 04 ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ 03 ਨਜਾਇਜ ਪਿਸਟਲ ਸਮੇਤ 02 ਜਿੰਦਾ ਰੌਂਦ ਅਤੇ 01 ਕਿੱਲੋ ਗ੍ਰਾਮ ਅਫੀਮ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।

CIA STAFF ਦੀ ਪੁਲਿਸ ਟੀਮ ਨੇ ਮਿਤੀ 23.04.2026 ਨੂੰ ਅਨਿਲ ਉਰਫ ਬੁੱਗੀ ਪੁੱਤਰ ਰਮੇਸ਼ ਕੁਮਾਰ ਵਾਸੀ ਮਕਾਨ ਨੰਬਰ 3503/3 ਗ੍ਰੀਨ ਐਵਨਿਊ ਕਾਲਾ ਸੰਘਿਆ ਰੋਡ ਜਲੰਧਰ ਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਕਾਬਲ ਸਿੰਘ ਵਾਸੀ ਗਲੀ ਨੰਬਰ 7 ਕਾਸੀ ਨਗਰ ਥਾਣਾ ਸਿਟੀ ਫਿਰੋਜਪੁਰ ਨੂੰ ਕਾਬੂ ਕਰਕੇ ਇਨ੍ਹਾ ਪਾਸੋਂ 01 ਕਿੱਲੋ ਅਫੀਮ ਬ੍ਰਾਮਦ ਕੀਤੀ, ਤੇ ਦੋਸ਼ੀਆਂ ਦੇ ਖਿਲਾਫ ਥਾਣਾ ਭਾਰਗੋ ਕੈਂਪ ਜਲੰਧਰ ਵਿਖੇ ਮੁਕੱਦਮਾ ਨੰਬਰ 96 ਮਿਤੀ 23.04.2026 ਜੁਰਮ 18-61-85 NDPS Act ਤਹਿਤ ਦਰਜ ਰਜਿਸਟਰ ਕੀਤਾ ਗਿਆ।
ਇਸ ਤੋ ਇਲਾਵਾ ਮਿਤੀ 24.04.2026 ਨੂੰ CIA STAFF ਦੀ ਦੂਸਰੀ ਟੀਮ ਮਕਸੂਦਾਂ ਚੌਕ ਮੌਜੂਦ ਸੀ ਤਾਂ ਪੁਲਿਸ ਟੀਮ ਨੇ ਅਸ਼ੀਸ਼ ਉਰਫ ਸਹੋਤਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਚੱਕ ਖੁਰਦ ਥਾਣਾ ਨਕੋਦਰ ਤੇ ਮਨਿੰਦਰ ਗਿੱਲ ਪੁੱਤਰ ਸੁਖਦੇਵ ਰਾਮ ਵਾਸੀ ਪਿੰਡ ਭੱਦਮਾ ਥਾਣਾ ਸ਼ਾਹਕੋਟ ਨੂੰ ਕਾਬੂ ਕਰਕੇ ਇਨ੍ਹਾ ਪਾਸੋਂ 03 ਨਜਾਇਜ ਪਿਸਟਲ ਅਤੇ 02 ਜਿੰਦਾ ਰੋਦ ਬ੍ਰਾਮਦ ਕੀਤੇ, ਤੇ ਦੋਸ਼ੀਆਂ ਦੇ ਖਿਲਾਫ ਥਾਣਾ ਡਵੀਜਨ ਨੰਬਰ 1 ਜਲੰਧਰ ਵਿਖੇ ਮੁਕੱਦਮਾ ਨੰਬਰ 120 ਮਿਤੀ 24.04.2026 ਜੁਰਮ 25(1-B)(a)-54-59-ARMS Act ਤਹਿਤ ਦਰਜ ਰਜਿਸਟਰ ਕੀਤਾ ਗਿਆ।

















