ਦੇਸ਼ਦੁਨੀਆਂਪੰਜਾਬ

ਕੜਕਦੀ ਧੁੱਪ ਅਤੇ ਗਰਮੀ ਵਿੱਚ ਵੀ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ PSPCL ਜਲੰਧਰ ਕੈਂਟ ਦੇ ਮੁਲਾਜ਼ਮ

ਜਲੰਧਰ ਕੈਂਟ, ਐਚ ਐਸ ਚਾਵਲਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਜਲੰਧਰ ਕੈਂਟ ਦੇ ਅਧੀਨ ਪੈਂਦੇ ਇਲਾਕਿਆਂ ਵਿੱਚ SDO ਹਨੀ ਕੁਮਾਰ ਅਤੇ JE ਹਰਮਨਦੀਪ ਸਿੰਘ ਦੀ ਅਗਵਾਈ ਵਿੱਚ Line Man ਕੁਲਦੀਪ ਸਿੰਘ, CHB ਰਾਜੀਵ ਕੁਮਾਰ, ALM ਵਿਕਰਮ ਅਤੇ ALM ਰਵੀ ਕੁਮਾਰ, ਕੜਕਦੀ ਧੁੱਪ ਅਤੇ ਗਰਮੀ ਵਿੱਚ ਵੀ ਮਾਨਵਤਾ ਪ੍ਰਤੀ ਸੇਵਾ ਕਰਦੇ ਹੋਏ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ।

ਬੀਤੇ ਦਿਨ ਜਦੋਂ ਇਨ੍ਹਾਂ ਨੂੰ ਕੈਂਟੋਨਮੇਂਟ ਬੋਰਡ ਦੇ ਦਫ਼ਤਰ ਦੇ ਸਾਹਮਣੇ ਅਤੇ ਮਾਲ ਰੋਡ ਵਿਖੇ ਚਰਚ ਦੇ ਸਾਹਮਣੇ ਲਗੇ ਬਿਜਲੀ ਦੇ ਖੰਭਿਆਂ ਤੇ ਕੰਮ ਕਰਦੇ ਵੇਖਿਆ ਗਿਆ ਤਾਂ ਸਾਡੇ ਰਿਪੋਰਟਰ ਨੇ ਇਨ੍ਹਾਂ ਦੀਆਂ ਕੁੱਝ ਤਸਵੀਰਾਂ ਖਿੱਚ ਲਈਆਂ। ਗੌਰਤਲਬ ਹੈ ਕਿ ਇਹ ਸਾਰੇ ਮੁਲਾਜ਼ਮ ਇਤਨੀ ਗਰਮੀ ਹੋਣ ਦੇ ਬਾਵਜੂਦ ਵੀ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀ ਡਿਊਟੀ ਨਿਭਾਅ ਰਹੇ ਸਨ।

PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ Line Man ਕੁਲਦੀਪ ਸਿੰਘ ਨੇ ਦੱਸਿਆ ਕਿ SDO ਹਨੀ ਕੁਮਾਰ ਅਤੇ JE ਹਰਮਨਦੀਪ ਸਿੰਘ ਦੀ ਅਗਵਾਈ ਵਿੱਚ ਸਾਡੀ ਸਾਰੀ ਟੀਮ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀ ਡਿਊਟੀ ਨਿਭਾਅ ਰਹੀ ਹੈ ਤਾਂ ਜੋ ਅੱਗੇ ਆਉਣ ਵਾਲੇ ਗਰਮੀ ਦੇ ਦਿਨਾਂ ਵਿੱਚ ਕਿਸੇ ਵੀ ਖਪਤਕਾਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਇਸਦੇ ਮੱਦੇਨਜ਼ਰ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਖ਼ਰਾਬ ਤਾਰਾਂ ਨੂੰ ਵੀ ਬਦਲਿਆ ਜਾ ਰਿਹਾ ਹੈ।

ਜਦੋਂ SDO ਹਨੀ ਕੁਮਾਰ ਅਤੇ JE ਹਰਮਨਦੀਪ ਸਿੰਘ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀ ਮਾਨਵਤਾ ਦੀ ਸੇਵਾ ਪ੍ਰਤੀ ਹਰ ਵਕਤ ਹਾਜਰ ਹਾਂ ਪਰ ਇਸਦੇ ਨਾਲ ਨਾਲ ਸਾਨੂੰ ਆਮ ਜਨਤਾ/ਖਪਤਕਾਰਾਂ ਦਾ ਵੀ ਸਾਥ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਤੇ ਮੀਂਹ/ਹਨੇਰੀ/ਤੂਫ਼ਾਨ ਦੇ ਕਾਰਨ ਕੋਈ ਦਿੱਕਤ ਆਉਂਦੀ ਹੈ ਤਾਂ ਆਮ ਜਨਤਾ/ਖਪਤਕਾਰ ਵੀ ਸਾਡਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਅਸੀ ਪਬਲਿਕ ਸੇਵਾਦਾਰ ਹੋਣ ਦੇ ਨਾਤੇ ਹਰ ਵਕਤ ਆਪਜੀ ਦੀ ਸੇਵਾ ਕਰਨ ਦੇ ਵਚਨਬੱਧ ਹਾਂ।

Related Articles

Leave a Reply

Your email address will not be published. Required fields are marked *

Back to top button