
ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀਮਤੀ ਧਨਪ੍ਰੀਤ ਕੌਰ IPS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸ੍ਰੀਮਤੀ ਅਕਾਰਸ਼ੀ ਜੈਨ IPS, ਏ.ਡੀ.ਸੀ.ਪੀ-1 ਦੀ ਯੋਗ ਅਗਵਾਈ ਵਿੱਚ, ਮੁੱਖ ਅਫਸਰ ਥਾਣਾ ਡਵੀਜਨ ਨੰਬਰ 4 ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਦਿਲਖੁਸ਼ਾ ਮਾਰਕਿਟ ਵਿੱਚ ਦੁਕਾਨ ਤੇ ਦਾਤਰ ਲੋਹਾ ਨਾਲ ਹਮਲਾ ਕਰਨ ਵਾਲੇ 01 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 14.04.2026 ਨੂੰ ਸ਼੍ਰੀ ਸੰਦੀਪ ਅਹੂਜਾ ਉਰਫ ਰਿੰਕੂ ਪੁੱਤਰ ਲੇਟ ਸ੍ਰੀ ਵਿਪਲ ਅਰੂਜਾ ਵਾਸੀ ਮਕਾਨ ਨੰਬਰ 191-ਸੀ ਮੁਹੱਲਾ ਨਿਜਾਤਮ ਨਗਰ ਜਲੰਧਰ ਨੇ ਤਫਤੀਸ਼ੀ ਪਾਸ ਆਪਣਾ ਬਿਆਨ ਦਰਜ ਕਰਾਇਆ ਕਿ ਮਿਤੀ 14.04.2026 ਨੂੰ ਸਮਾਂ ਕ੍ਰੀਬ 07.50 ਪੀ.ਐਮ ਵਜੇ ਬਿਆਨ ਕਰਤਾ ਆਪਣੀ ਪਤਨੀ ਕੰਚਨ ਅਹੂਜਾ ਨਾਲ ਦਿਲਖੁਸ਼ਾ ਮਾਰਕਿਟ, ਆਪਣੀ ਦੁਕਾਨ ਵਿੱਚ ਮੋਜੂਦ ਸੀ ਤਾਂ ਇਕ ਨਾਮਾਲੂਮ ਵਿਅਕਤੀ ਜਿਸਨੇ ਮੂੰਹ ਤੇ ਮਾਸਕ ਪਾਇਆ ਹੋਇਆ ਸੀ ਅਤੇ ਹੱਥ ਵਿਚ ਹਥਿਆਰ (ਖੰਡਾ ਲੋਹਾ) ਫੜਿਆ ਹੋਇਆ ਸੀ। ਜਿਸਨੇ ਦੁਕਾਨ ਅੰਦਰ ਦਾਖਲ ਹੋ ਕੇ ਬਿਆਨ ਕਰਤਾ ਤੇ ਖੰਡੇ ਨਾਲ ਵਾਰ ਕੀਤੇ ਤੇ ਭੱਜਣ ਲੱਗਿਆ ਦਸਤੀ ਹਥਿਆਰ (ਖੰਡਾ ਲੋਹਾ) ਦੁਕਾਨ ਦੇ ਬਾਹਰ ਗਲੀ ਵਿਚ ਡਿੱਗ ਗਿਆ ਤੇ ਬਿਆਨ ਕਰਤਾ ਤੇ ਉਸਦੀ ਪਤਨੀ ਨੇ ਬਚਾਓ-ਬਚਾਓ ਦਾ ਰੋਲਾ ਪਾਇਆ ਤੇ ਨਾਮਾਲੂਮ ਵਿਅਕਤੀ ਮੋਕਾ ਤੋਂ ਭੱਜ ਗਿਆ।
ਇਸ ਵਾਰਦਾਤ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 4 ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਮੁਕੱਦਮਾ ਨੰਬਰ 33 ਮਿਤੀ 15.04.2026 ਜੁਰਮ 115 (2), 118(1), 131 ਬੀ.ਐਨ.ਐਸ. ਥਾਣਾ ਡਵੀਜਨ ਨੰਬਰ 4 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਦੌਰਾਣੇ ਤਫਤੀਸ਼ ਇਸ ਵਾਰਦਾਤ ਦੀ ਖੂਫੀਆ ਅਤੇ ਤਕਨੀਕੀ ਸਹਾਇਤਾ ਨਾਲ ਇਸ ਮੁੱਕਦਮਾ ਦੇ ਦੋਸ਼ੀ ਹਰਦੀਪ ਉਰਫ ਅੰਮੂ ਪੁੱਤਰ ਪ੍ਰੇਮ ਸਿੰਘ ਵਾਸੀ ਮਕਾਨ ਨੰਬਰ 541-ਬੀ ਤਿਲਕ ਨਗਰ ਨੇੜੇ ਰਿਸ਼ੀ ਨਗਰ ਜਲੰਧਰ ਨੂੰ ਮਿਤੀ 19.04.2026 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਹਥਿਆਰ ਅਤੇ ਇਕ ਮੋਬਾਇਲ ਫੋਨ ਮਾਰਕਾ Infinix ਰੰਗ ਨੀਲਾ ਬ੍ਰਾਮਦ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।
















