ਦੇਸ਼ਦੁਨੀਆਂਪੰਜਾਬ

ਜਲੰਧਰ ਦਿਹਾਤੀ ਪੁਲਿਸ ਵੱਲੋਂ ਗੈਰ-ਕਾਨੂੰਨੀ ਅਸਲਾ ਤਸਕਰੀ ਗਿਰੋਹ ਦਾ ਪਰਦਾਫਾਸ਼, 5 ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ

ਜਲੰਧਰ, ਐਚ ਐਸ ਚਾਵਲਾ। ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੇ ਤਹਿਤ ਜਲੰਧਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। SSP ਸ. ਹਰਵਿੰਦਰ ਸਿੰਘ ਵਿਰਕ, PPS ਦੀ ਅਗਵਾਈ ਹੇਠ ਪੁਲਿਸ ਨੇ ਇੱਕ ਅਸਲਾ ਤਸਕਰ ਨੂੰ ਕਾਬੂ ਕਰਕੇ ਗੈਰ-ਕਾਨੂੰਨੀ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਕਾਰਵਾਈ ਵਿਨੀਤ ਈਹਲਾਵਤ, IPS, SP ( ਤਫਤੀਸ਼) ਅਤੇ ਇੰਦਰਜੀਤ ਸਿੰਘ, PPS, DSP ( ਤਫਤੀਸ਼) ਦੀ ਨਿਗਰਾਨੀ ਹੇਠ ਕੀਤੀ ਗਈ, ਜਦਕਿ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ CIA ਸਟਾਫ ਵੱਲੋਂ ਮਹੱਤਵਪੂਰਨ ਸੂਚਨਾ ਪ੍ਰਦਾਨ ਕੀਤੀ ਗਈ।

ਇੰਸਪੈਕਟਰ ਪੁਸ਼ਪ ਬਾਲੀ ਵੱਲੋਂ ਤਿਆਰ ਕੀਤੀ ਗਈ ਭਰੋਸੇਯੋਗ ਸੂਚਨਾ ਦੇ ਆਧਾਰ ‘ਤੇ CIA ਸਟਾਫ ਦੀ ਟੀਮ, ਜਿਸਦੀ ਅਗਵਾਈ ASI ਰਾਜਬੀਰ ਸਿੰਘ ਕਰ ਰਹੇ ਸਨ, ਵੱਲੋਂ 03.04.2026 ਨੂੰ ਥਾਣਾ ਪਤਾਰਾ ਇਲਾਕੇ ਵਿੱਚ ਨਾਕਾਬੰਦੀ ਕੀਤੀ ਗਈ। ਚੈਕਿੰਗ ਦੌਰਾਨ ਇੱਕ ਨੌਜਵਾਨ ਬਿਨਾਂ ਨੰਬਰ ਵਾਲੇ ਮੋਟਰਸਾਈਕਲ ‘ਤੇ ਆ ਰਿਹਾ ਸੀ, ਜਿਸਨੇ ਪੁਲਿਸ ਨੂੰ ਦੇਖਦੇ ਹੀ ਮੁੜਣ ਦੀ ਕੋਸ਼ਿਸ਼ ਕੀਤੀ, ਜਿਸਨੂੰ ਸ਼ੱਕ ਦੇ ਆਧਾਰ ‘ਤੇ ਤੁਰੰਤ ਕਾਬੂ ਕਰ ਲਿਆ ਗਿਆ।

ਪੁੱਛਗਿੱਛ ਦੌਰਾਨ ਉਸਨੇ ਆਪਣੀ ਪਛਾਣ ਸੂਰਜ ਕੁਮਾਰ ਉਰਫ਼ ਲਾਡੀ ਵਾਸੀ ਪਿੰਡ ਸ਼ੇਖੇਵਾਲ, ਥਾਣਾ ਸ਼ਾਹਕੋਟ, ਜ਼ਿਲ੍ਹਾ ਜਲੰਧਰ ਵਜੋਂ ਦੱਸੀ।

*ਤਲਾਸ਼ੀ ਦੌਰਾਨ ਹੇਠ ਲਿਖਿਆ ਸਮਾਨ ਬਰਾਮਦ ਹੋਇਆ:*
• 03 ਪਿਸਤੌਲ .32 ਬੋਰ ਮੈਗਜ਼ੀਨਾਂ ਸਮੇਤ
• 02 ਜ਼ਿੰਦਾ ਕਾਰਤੂਸ .32 ਬੋਰ
• 02 ਦੇਸੀ ਕੱਟੇ .315 ਬੋਰ
• 02 ਜ਼ਿੰਦਾ ਕਾਰਤੂਸ .315 ਬੋਰ
➡️ ਕੁੱਲ 05 ਪਿਸਤੌਲ ਅਤੇ 04 ਜ਼ਿੰਦਾ ਕਾਰਤੂਸ ਬਰਾਮਦ
• ਇੱਕ ਮੋਟਰਸਾਈਕਲ ਸਪਲੈਂਡਰ ਪਲੱਸ (ਕਾਲਾ ਰੰਗ, ਬਿਨਾਂ ਨੰਬਰ)

ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਆਪਣੇ ਸਾਥੀ ਦਵਿੰਦਰਪਾਲ ਸਿੰਘ ਉਰਫ਼ ਦੀਪੂ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਉੱਤਰ ਪ੍ਰਦੇਸ਼ ਦੇ ਮਥੁਰਾ ਖੇਤਰ ਤੋਂ ਸਸਤੇ ਭਾਅ ‘ਤੇ ਗੈਰ-ਕਾਨੂੰਨੀ ਅਸਲਾ ਅਤੇ ਗੋਲਾਬਾਰੂਦ ਖਰੀਦ ਕੇ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਪਲਾਈ ਕਰਦਾ ਸੀ।

ਇਸ ਸੰਬੰਧੀ ਥਾਣਾ ਪਤਾਰਾ ਵਿੱਚ FIR ਨੰਬਰ 25 ਮਿਤੀ 03.04.2026 ਅਧੀਨ ਧਾਰਾਵਾਂ 25(1)(B), 25(6), 25(7)(i), 25(8), 54, 59 ਆਰਮਜ਼ ਐਕਟ ਅਤੇ ਧਾਰਾ 111 ਭਾਰਤੀ ਨਿਆਯ ਸਹਿਤਾ (BNS) ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਕਾਨੂੰਨ ਅਨੁਸਾਰ ਗ੍ਰਿਫਤਾਰ ਕਰ ਲਿਆ ਗਿਆ ਹੈ।

SSP ਸ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਦੋਸ਼ੀ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਅਸਲਾ ਤਸਕਰੀ ਦੇ ਪੂਰੇ ਨੈੱਟਵਰਕ ਅਤੇ ਸਪਲਾਈ ਚੇਨ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਭੱਜੇ ਹੋਏ ਸਾਥੀ ਦਵਿੰਦਰਪਾਲ ਸਿੰਘ ਉਰਫ਼ ਦੀਪੂ ਅਤੇ ਹੋਰ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

ਉਨ੍ਹਾਂ ਹੋਰ ਦੱਸਿਆ ਕਿ ਦੋਸ਼ੀ ਦੇ ਅੱਗੇ ਅਤੇ ਪਿੱਛੇ ਦੇ ਸਬੰਧਾਂ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਬਣਾਈ ਗਈ ਸੰਪਤੀ ਨੂੰ ਵੀ ਕਾਨੂੰਨ ਅਨੁਸਾਰ ਜ਼ਬਤ ਕਰਨ ਲਈ ਕਾਰਵਾਈ ਕੀਤੀ ਜਾਵੇਗੀ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਹੋਰ ਮਹੱਤਵਪੂਰਨ ਖੁਲਾਸਿਆਂ ਦੀ ਸੰਭਾਵਨਾ ਹੈ।

ਜਲੰਧਰ ਦਿਹਾਤੀ ਪੁਲਿਸ ਨੇ ਕਾਨੂੰਨ-ਵਿਵਸਥਾ ਕਾਇਮ ਰੱਖਣ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਪਣੇ ਵਚਨ ਨੂੰ ਦੁਹਰਾਇਆ ਹੈ। ਜਾਂਚ ਜਾਰੀ ਹੈ ਅਤੇ ਪੂਰੇ ਗਿਰੋਹ ਨੂੰ ਬੇਨਕਾਬ ਕਰਨ ਲਈ ਯਤਨ ਤੇਜ਼ ਕੀਤੇ ਗਏ ਹਨ।

*”ਦੋਸ਼ੀ ਖ਼ਿਲਾਫ਼ ਪਹਿਲਾਂ ਦਰਜ ਮਾਮਲੇ:*

*1. ਸੂਰਜ ਕੁਮਾਰ ਉਰਫ਼ ਲਾਡੀ (ਉਮਰ ਕਰੀਬ 31 ਸਾਲ)*
• FIR ਨੰ. 82 ਮਿਤੀ 30.05.2018 ਅਧੀਨ ਧਾਰਾਵਾਂ 323, 341, 506, 148, 149 IPC, ਥਾਣਾ ਸ਼ਾਹਕੋਟ
• FIR ਨੰ. 250 ਮਿਤੀ 27.10.2022 ਅਧੀਨ ਧਾਰਾਵਾਂ 22, 29 NDPS ਐਕਟ, ਥਾਣਾ ਧਰਮਕੋਟ, ਜ਼ਿਲ੍ਹਾ ਮੋਗਾ
• FIR ਨੰ. 92 ਮਿਤੀ 02.10.2024 ਅਧੀਨ ਧਾਰਾ 25 ਆਰਮਜ਼ ਐਕਟ ਅਤੇ 111 BNS, ਥਾਣਾ ਲੰਬੜਾ

*2. ਦਵਿੰਦਰਪਾਲ ਸਿੰਘ ਉਰਫ਼ ਦੀਪੂ*
• FIR ਨੰ. 28 ਮਿਤੀ 03.03.2022 ਅਧੀਨ ਧਾਰਾਵਾਂ 336, 324, 323, 148, 149 IPC ਅਤੇ ਆਰਮਜ਼ ਐਕਟ, ਥਾਣਾ ਲੋਹੀਆਂ
• FIR ਨੰ. 27 ਮਿਤੀ 03.03.2022 ਅਧੀਨ ਧਾਰਾਵਾਂ 307, 160, 148, 149 IPC ਅਤੇ ਆਰਮਜ਼ ਐਕਟ, ਥਾਣਾ ਲੋਹੀਆਂ
• FIR ਨੰ. 69 ਮਿਤੀ 07.06.2022 ਅਧੀਨ ਧਾਰਾਵਾਂ 195A, 212, 504, 216, 506, 148, 149 IPC, ਥਾਣਾ ਲੋਹੀਆਂ

Related Articles

Leave a Reply

Your email address will not be published. Required fields are marked *

Back to top button