ਦੇਸ਼ਦੁਨੀਆਂਪੰਜਾਬ

ਪੁਨਰ ਸੁਰਜੀਤ ਵਾਲਿਆਂ ਦੇ ਝਾਂਸੇ ਵਿੱਚ ਆ ਕੇ ਅਕਾਲੀ ਦਲ ਨੂੰ ਛੱਡਣ ਵਾਲੇ ਹੁਸ਼ਿਆਰਪੁਰੀਏ ਆਏ ਵਾਪਿਸ, ਜਿਲ੍ਹਾ ਪ੍ਰਧਾਨ ਅਤੇ ਪਾਰਟੀ ਨੇ ਕੀਤਾ ਸਵਾਗਤ – ਭੂੰਗਰਨੀ/ਬੋਦਲ

ਪੈਰਿਸ, (PRIME INDIAN NEWS) :- ਸਿਆਣਿਆਂ ਦੇ ਅਖਾਣ ਅਨੁਸਾਰ ਵਕਤ ਬੜਾ ਬਲਵਾਨ ਹੁੰਦਾ ਹੈ, ਪੁਨਰ ਸੁਰਜੀਤ ਦੇ ਮੁੱਖੀ ਗਿਆਨੀ ਹਰਪ੍ਰੀਤ ਸਿੰਘ, ਧਾਮੀ ਸਾਹਿਬ ਦੇ ਗੜ ਵਿੱਚ ਡਾਕਾ ਮਾਰ ਕੇ ਉਨ੍ਹਾਂ ਦੇ ਸਾਥੀਆਂ ਨੂੰ ਵਰਗਲਾ ਕੇ ਲੈ ਤਾਂ ਗਏ ਸਨ, ਐਪਰ ਸੰਭਾਲ ਨਹੀਂ ਸਕੇ, ਕਿਉਂਕਿ ਪੁਨਰ ਸੁਰਜੀਤ ਵਾਲਿਆਂ ਦੇ ਝੂਠ, ਜਿਹੜੇ ਕੀ ਜੱਗ ਜ਼ਾਹਿਰ ਹੋ ਚੁੱਕੇ ਹਨ, ਨੂੰ ਭਾਂਪਦੇ ਹੋਏ, ਉਹ ਆਪਣੇ ਜੱਦੀ ਘਰ (ਸ਼੍ਰੋਮਣੀ ਅਕਾਲੀ ਦਲ ਵਿਚ ਵਾਪਿਸ) ਆ ਗਏ ਹਨ, ਜਿਨ੍ਹਾਂ ਦਾ ਸਵਾਗਤ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਦੇ ਨਾਲ ਨਾਲ, ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਜੀ ਬਾਦਲ ਨੇ ਵੀ ਕੀਤਾ ਹੈ। ਇਸ ਨਾਲ ਜਿੱਥੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਦਾ ਪਾਰਟੀ ਵਿੱਚ ਬੋਲ ਬਾਲਾ ਹੋਇਆ ਹੈ, ਉੱਥੇ ਹੀ ਇਟਲੀ ਵੱਸਦੇ, ਇਟਲੀ ਯੂਨਿਟ ਦੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਭੁੰਗਰਨੀ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਜੀ ਬੋਦਲ ਵੀ ਗਦ ਗਦ ਹੋਏ ਬੈਠੇ ਹਨ, ਕਿਉਂਕਿ ਪਾਰਟੀ ਵਿੱਚ ਵਾਪਿਸ ਮੁੜਨ ਵਾਲੇ ਸਾਰੇ ਸੱਜਣ ਇਨ੍ਹਾਂ ਦੇ ਚਾਹਣ ਵਾਲੇ ਅਤੇ ਨਜ਼ਦੀਕੀ ਸਨ।

ਭੁੰਗਰਨੀ ਅਤੇ ਬੋਦਲ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ 2027 ਵਿੱਚ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਵਿਧਾਨ ਸਭਾ ਦੀਆਂ ਸਾਰੀਆਂ ਦੀਆਂ ਸਾਰੀਆਂ ਸੀਟਾਂ ਜਿੱਤ ਕੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਝੋਲੀ ਵਿੱਚ ਪਾਵਾਂਗੇ। ਇਸ ਤੋਂ ਬਿਨਾਂ ਉਪਰੋਕਤ ਦੋਹਾਂ ਅਕਾਲੀ ਨੇਤਾਵਾਂ ਨੇ ਹੋਰਨਾਂ ਨੂੰ ਵੀ ਅਪੀਲ ਕੀਤੀ ਕਿ, ਜਿਹੜੇ ਜਿਹੜੇ ਵੀ ਭਰਮ ਭੁਲੇਖਿਆਂ ਵਿੱਚ ਫਸ ਕੇ ਅਕਾਲੀ ਦਲ ਨੂੰ ਛੱਡ ਕੇ ਗੁੰਮਰਾਹ ਹੋਏ ਹਨ, ਉਹ ਵੀ ਵਾਪਿਸ ਪਾਰਟੀ ਵਿੱਚ ਆ ਜਾਣ, ਪਾਰਟੀ ਵਲੋਂ ਉਨ੍ਹਾਂ ਦਾ ਸਵਾਗਤ ਕਰਨ ਦੇ ਨਾਲ ਨਾਲ, ਉਨ੍ਹਾਂ ਨੂੰ ਬਣਦਾ ਸਨਮਾਨ ਵੀ ਦਿਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button