ਦੇਸ਼ਦੁਨੀਆਂਪੰਜਾਬ

ਜਲੰਧਰ ਕਮਿਸ਼ਨਰੇਟ ਪੁਲਿਸ ਨੇ 3 ਗੁੰਮ ਹੋਈਆਂ ਲੜਕੀਆਂ ਨੂੰ ਯੂਪੀ ਤੋਂ ਕੀਤਾ ਰਿਕਵਰ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਸ਼੍ਰੀਮਤੀ ਧਨਪ੍ਰੀਤ ਕੋਰ,ਆਈ.ਪੀ.ਐਸ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਸੰਦੀਪ ਕੁਮਾਰ ਸ਼ਰਮਾ ਜੁਆਇੰਟ ਕਮਿਸ਼ਨਰ ਪੁਲਿਸ, ਸ੍ਰੀਮਤੀ ਅਕਰਸ਼ੀ ਜੈਨ IPS, ਵਧੀਕ ਡਿਪਟੀ ਕਮਿਸ਼ਨਰ ਜੋਨ-1, ਜਲੰਧਰ, ਤੇ ਸ਼੍ਰੀ ਅਸ਼ੋਕ ਮੀਨਾ IPS, ਏ.ਸੀ.ਪੀ ਨੋਰਥ ਜਲੰਧਰ ਵਲੋਂ ਹਰ ਤਰਾਂ ਦੇ ਵੱਧ ਰਹੇ ਕਰਾਇਮ ਨੂੰ ਰੋਕਣ ਦੇ ਲਈ ਚਲਾਈ ਗਈ ਮੁਹਿੰਮ ਨੂੰ ਜਾਰੀ ਰੱਖਦਿਆਂ ਮੁੱਖ ਅਫਸਰ ਥਾਣਾ ਡਵੀਜਨ ਨੰਬਰ 8 ਜਲੰਧਰ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਤਿੰਨ ਲੜਕੀਆਂ ਦੇ ਅਗਵਾਹ ਹੋਣ ਸਬੰਧੀ ਸੂਚਨਾ ਮੌਸੂਲ ਹੋਣ ਪਰ ਫੋਰੀ ਤੌਰ ਤੇ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 49 ਮਿਤੀ 24-02-2026 ਅ:ਧ 137(2), 87 BNS ਥਾਣਾ ਡਿਵੀਜਨ ਨੰਬਰ 8 ਜਲੰਧਰ ਦਰਜ ਰਜਿਸਟਰ ਕੀਤਾ ਗਿਆ।

ਜਿਸ ਤੇ ਸੀਨੀਅਰ ਅਫਸਰਾਨਬਾਲਾ ਪਾਸੋਂ ਮੌਸੂਲ ਹੋਈਆਂ ਹਦਾਇਤਾਂ ਮੁਤਾਬਿਕ ਅਗਵਾਹ ਸ਼ੁਦਾ ਤਿੰਨੋ ਲੜਕੀਆਂ ਦੀ ਪੁਲਿਸ ਪਾਰਟੀਆਂ ਬਣਾ ਕੇ ਭਾਲ ਕੀਤੀ ਗਈ, ਜਿਹਨਾ ਨੂੰ ਦੌਰਾਨੇ ਤਫਤੀਸ਼ ਉੱਤਰ ਪ੍ਰਦੇਸ਼ (ਯੂ.ਪੀ.) ਤੋ ਰਿਕਵਰ ਕੀਤਾ ਗਿਆ ਹੈ। ਜਿਨਾ ਦੇ ਮਾਨਯੋਗ ਅਦਾਲਤ ਵਿਚ ਬਿਆਨ ਜੇਰੇ ਧਾਰਾ 183 ਬੀ.ਐਨ.ਐਸ.ਐਸ. ਤਹਿਤ ਕਰਵਾ ਕੇ ਅੱਗੋਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button