ਦੇਸ਼ਦੁਨੀਆਂਪੰਜਾਬ

ਜਲੰਧਰ ਕਮਿਸ਼ਨਰੇਟ ਥਾਣਾ ਨਵੀਂ ਬਾਰਾਦਰੀ ਦੀ ਟੀਮ ਵੱਲੋਂ ਖੋਹ ਦੀ ਵਾਰਦਾਤ ਕਰਨ ਵਾਲਾ ਦੋਸ਼ੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਸੰਦੀਪ ਕੁਮਾਰ ਸ਼ਰਮਾ ਜੁਆਇੰਟ ਕਮਿਸ਼ਨਰ ਪੁਲਿਸ ਜਲੰਧਰ, ਸ੍ਰੀਮਤੀ ਅਕਰਸ਼ੀ ਜੈਨ ਏ.ਡੀ.ਸੀ.ਪੀ-1. ਜਲੰਧਰ ਵੱਲੋਂ ਸਮੇਂ ਸਮੇਂ ਪਰ ਦਿੱਤੀਆ ਹਦਾਇਤਾਂ ਤਹਿਤ ਭੈੜੇ ਅਨਸਰਾਂ ਤੇ ਕਾਰਵਾਈ ਕਰਦਿਆ ਹੋਇਆਂ, ਇੰਸਪੈਕਟਰ ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਨਵੀਂ ਬਾਰਾਦਰੀ ਜਲੰਧਰ ਦੀ ਟੀਮ ਵੱਲੋਂ ਮਿਤੀ 25.02.2026 ਨੂੰ BSF ਚੌਂਕ ਲਾਡੋਵਾਲੀ ਰੋਡ ਜਲੰਧਰ ਪਰ ਖੋਹ ਦੀ ਵਾਰਦਾਤ ਕਰਨ ਵਾਲੇ ਦੋਸ਼ੀ ਰਾਹੁਲ ਉਰਫ ਲਾਲਾ ਪੁੱਤਰ ਹਰਜਿੰਦਰ ਕੁਮਾਰ ਵਾਸੀ ਮਕਾਨ ਨੰ 1086 ਗੜਾ ਜਲੰਧਰ ਨੂੰ ਕਾਬੂ ਕਰਕੇ ਦੋਸ਼ੀ ਦੀ ਨਿਸ਼ਾਨਦੇਹੀ ਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ, ਲੇਡੀਜ ਪਰਸ ਸਮੇਤ ਕਾਗਜਾਤ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।

ਮਿਤੀ 27.02.2026 ਨੂੰ HC ਗੁਰਦੀਪ ਸਿੰਘ ਨੰਬਰ 944 ਸਮੇਤ ਸਾਥੀ ਕਰਮਚਾਰੀਆਂ ਦੇ ਬ੍ਰਾਏ ਕਰਨੇ ਗਸ਼ਤ ਭੇੜੇ ਪੁਰਸ਼ਾਂ ਦੇ ਸਬੰਧ BSF ਚੋਕ ਮੌਜੂਦ ਸੀ ਕਿ ਮੁਦੱਈ ਮੁਕੱਦਮਾ ਰਾਮ ਲੁਭਾਈ ਉਕਤੀ ਦੇ ਬਿਆਨਾ ਪਰ ਮੁਕੱਦਮਾ ਨੰਬਰ 44 ਮਿਤੀ 27.02.2026 ਅ/ਧ 304(2) BNS ਥਾਣਾ ਨਵੀਂ ਬਾਰਾਦਰੀ ਕਮਿਸ਼ਨਰੇਟ ਜਲੰਧਰ ਦਰਜ ਕਰਕੇ ਦੋਸ਼ੀ ਦੀ ਭਾਲ ਕਰਦਿਆਂ ਹੋਇਆਂ ਮਿਤੀ 27.02.2026 ਨੂੰ ਦੋਸ਼ੀ ਰਾਹੁਲ ਉਰਫ ਲਾਲਾ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਮਾਣਯੋਗ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button