ਦੁਨੀਆਂਦੇਸ਼ਪੰਜਾਬ

ਜਲੰਧਰ ਦਿਹਾਤੀ ਪੁਲਿਸ ਵਲੋਂ 265 ਗ੍ਰਾਮ ਹੈਰੋਇਨ ਅਤੇ ਪਿਸਤੌਲ ਸਮੇਤ 5 ਨਸ਼ਾ ਸਮੱਗਲਰ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਸ. ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਕੇਸ਼ ਕੁਮਾਰ PPS, ਪੁਲਿਸ ਕਪਤਾਨ (ਸਥਾਨਿਕ/ਤਫਤੀਸ਼), ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸੁਖਪਾਲ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਅਤੇ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋ 05 ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ 265 ਗ੍ਰਾਮ ਹੈਰੋਇਨ, ਇੱਕ ਪਿਸਤੌਲ 45 ਬੋਰ, 05 ਰੌਦ ਜਿੰਦਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਦਿਹਾਤੀ SSP ਸ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਿਤੀ 19.02.2026 ਨੂੰ ASI ਜਗਤਾਰ ਸਿੰਘ ਇੰਚਾਰਜ ਚੋਕੀ ਮਲਸੀਆ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਨਾਕਾ ਬੰਦੀ ਦੌਰਾਨ ਸਾਹਮਣੇ APS ਨਰਸਿੰਗ ਕਾਲਜ ਮਲਸੀਆ ਤੋਂ ਇੱਕ ਮੋਟਰਸਾਈਕਲ ਮਾਰਕਾ ਯਾਹਮਾ R-15 ਨੰਬਰ PB-08-EP-2787 ਪਰ ਸਵਾਰ ਸੁਰਿੰਦਰਪਾਲ ਸਿੰਘ ਉਰਫ ਸ਼ਿੰਦਾ ਪੁੱਤਰ ਅਮਰਜੀਤ ਵਾਸੀ ਧੁਨੀਆਂ ਥਾਣਾ ਸ਼ਾਹਕੋਟ ਜ਼ਿਲਾ ਜਲੰਧਰ, ਰਵਿੰਦਰ ਉਦੈ ਪੁੱਤਰ ਲਖਵੀਰ ਵਾਸੀ ਹੇਰਾ ਥਾਣਾ ਸਦਰ ਨਕੋਦਰ ਜਿਲਾ ਜਲੰਧਰ, ਗੁਰਪ੍ਰੀਤ ਸਿੰਘ ਪੁੱਤਰ ਬੁੱਧ ਪ੍ਰਕਾਸ਼ ਵਾਸੀ ਬੀਟਲਾ ਥਾਣਾ ਮਹਿਤਪੁਰ ਜ਼ਿਲਾ ਜਲੰਧਰ ਨੂੰ ਕਾਬੂ ਕੀਤਾ ਗਿਆ। ਜਿਹਨਾਂ ਦੀ ਤਲਾਸ਼ੀ ਕਰਨ ਤੇ ਸੁਰਿੰਦਰਪਾਲ ਸਿੰਘ ਉਰਫ ਸ਼ਿੰਦਾ ਉਕਤ ਦੀ ਡੱਬ ਵਿੱਚੋ ਇੱਕ ਪਿਸਤੌਲ 45 ਬੋਰ ਸਮੇਤ 05 ਰੌਦ ਜਿੰਦਾ ਅਤੇ 22 ਗ੍ਰਾਮ ਹੈਰੋਇਨ, ਰਵਿੰਦਰ ਉਦੈ ਉਕਤ ਪਾਸੋਂ 21 ਗ੍ਰਾਮ ਹੈਰੋਇਨ, ਗੁਰਪ੍ਰੀਤ ਸਿੰਘ ਉਕਤ ਪਾਸੋਂ 19 ਗ੍ਰਾਮ ਹੈਰੋਇਨ ਕੁੱਲ 62 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਤੇ ਇਹਨਾਂ ਦੇ ਖਿਲਾਫ ਮੁਕਦਮਾ ਨੰਬਰ 43 ਮਿਤੀ 19.02.2026 ਅਧੀਨ ਧਾਰਾ 25 (1-B)(a) Arms Act, 21/61/85 NDPS Act ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਹੈ।

ਇਸੇ ਤਰ੍ਹਾਂ ਮਿਤੀ 20.02.2026 ਨੂੰ ASI ਸਰਵਣ ਸਿੰਘ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਇਲਾਕਾ ਗਸ਼ਤ ਦੌਰਾਨ ਨਜਦੀਕ ਪਿੰਡ ਥੰਮੂਵਾਲ ਤੋਂ ਇੱਕ ਕਾਰ ਨੰਬਰੀ PB-33-E-3651 ਮਾਰਕਾ ਸਵਿਫਟ ਡਜਾਇਰ ਰੰਗ ਚਿੱਟਾ ਵਿੱਚ ਸਵਾਰ ਕਾਰ ਚਾਲਕ ਬਲਜੀਤ ਸਿੰਘ ਉਰਫ ਬਲਜੀਤਾ ਪੁੱਤਰ ਕੁਲਵੰਤ ਸਿੰਘ ਵਾਸੀ ਬੀਟਲਾ ਥਾਣਾ ਮਹਿਤਪੁਰ ਜਿਲਾ ਜਲੰਧਰ ਅਤੇ ਨਾਲ ਦੀ ਸੀਟ ਤੇ ਬੈਠੇ ਲਵਪ੍ਰੀਤ ਸਿੰਘ ਉਰਫ ਸਮਰ ਪੁੱਤਰ ਮੁਖਤਿਆਰ ਸਿੰਘ ਵਾਸੀ ਜੋਧੇ ਥਾਣਾ ਸਦਰ ਜਲਾਲਾਬਾਦ ਜਿਲਾ ਫਾਜਿਲਕਾ ਨੂੰ ਕਾਬੂ ਕੀਤਾ ਗਿਆ। ਜਿਹਨਾਂ ਦੀ ਤਲਾਸ਼ੀ ਕਰਨ ਤੇ ਬਲਜੀਤ ਸਿੰਘ ਉਰਫ ਬਲਜੀਤਾ ਉਕਤ ਪਾਸੋਂ 102 ਗ੍ਰਾਮ ਹੈਰੋਇਨ, ਲਵਪ੍ਰੀਤ ਸਿੰਘ ਉਰਫ ਸਮਰ ਉਕਤ ਪਾਸੋਂ 101 ਗ੍ਰਾਮ ਹੈਰੋਇਨ ਕੁੱਲ 203 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਸ ਤੇ ਇਹਨਾਂ ਖਿਲਾਫ ਮੁਕਦਮਾ ਨੰਬਰ 44 ਮਿਤੀ 20.02.2026 ਅਧੀਨ ਧਾਰਾ 21/61/85 NDPS Act ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।

ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜੋ ਨਸ਼ੇ ਦੀ ਸਮੱਗਲਿੰਗ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਅਹਿਮ ਸੁਰਾਗ ਲੱਗਣ ਦੀ ਆਸ ਹੈ।

ਦੋਸ਼ੀ ਸੁਰਿੰਦਰਪਾਲ ਸਿੰਘ ਉਰਫ ਸ਼ਿੰਦਾ ਪੁੱਤਰ ਅਮਰਜੀਤ ਵਾਸੀ ਪੂਨੀਆਂ ਥਾਣਾ ਸ਼ਾਹਕੋਟ ਜ਼ਿਲਾ ਜਲੰਧਰ ‘ਤੇ 05 ਮੁਕੱਦਮੇ, ਦੋਸ਼ੀ ਰਵਿੰਦਰ ਉਦੈ ਪੁੱਤਰ ਲਖਵੀਰ ਵਾਸੀ ਹੇਰਾ ਥਾਣਾ ਸਦਰ ਨਕੋਦਰ ਜ਼ਿਲਾ ਜਲੰਧਰ ‘ਤੇ 01 ਮੁਕੱਦਮਾ ਅਤੇ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਬੁੱਧ ਪ੍ਰਕਾਸ਼ ਵਾਸੀ ਬੀਟਲਾ ਥਾਣਾ ਮਹਿਤਪੁਰ ਜ਼ਿਲਾ ਜਲੰਧਰ ‘ਤੇ 01 ਮੁਕੱਦਮਾ ਦਰਜ ਹੈ।

Related Articles

Leave a Reply

Your email address will not be published. Required fields are marked *

Back to top button