ਪੈਰਿਸ, (PRIME INDIAN NEWS) :- ਸਾਡੇ ਹਰਮਨ ਪਿਆਰੇ ਨੇਤਾ ਸ. ਸੁਖਬੀਰ ਸਿੰਘ ਬਾਦਲ ਨੂੰ ਕਸੂਤੀ ਸਥਿਤੀ ਵਿੱਚ ਫਸਾਉਣ ਦੀ ਕੋਸ਼ਿਸ਼ ਵਿੱਚ ਲੱਗੇ ਚਰਨਜੀਤ ਸਿੰਘ ਬਰਾੜ ਦੀ ਅਸਲੀ ਸਚਾਈ ਬਾਹਰ ਆਉਣ ਨਾਲ ਮਤਲਬ (ਭਾਜਪਾ) ਜੁਆਇਨ ਕਰਨ ਉਪਰੰਤ, ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਐਨ ਆਰ ਆਈਜ, ਹੁਣ ਖੁੱਲ ਕੇ ਸ. ਸੁਖਬੀਰ ਸਿੰਘ ਜੀ ਬਾਦਲ ਦਾ ਸਾਥ ਦੇਣਗੇ, ਕਿਉਂਕਿ ਉਹ ਨਹੀਂ ਸਨ ਚਾਹੁੰਦੇ ਕਿ ਚਰਨਜੀਤ ਸਿੰਘ ਬਰਾੜ ਨੂੰ ਵਾਪਿਸ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਇਸਦਾ ਭਾਜਪਾ ‘ਚ ਚਲੇ ਜਾਣਾ ਸ. ਸੁਖਬੀਰ ਸਿੰਘ ਬਾਦਲ ਵਾਸਤੇ ਸ਼ੁੱਭ ਸ਼ਗੁਨ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਤਨਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਦਾ, ਅਕਾਲੀ ਦਲ ਦੇ ਦਫਤਰ ਵਿਚ ਬੈਠ ਕੇ ਚਰਨਜੀਤ ਸਿੰਘ ਬਰਾੜ ਨੇ ਕੀਤਾ ਹੈ, ਦੇ ਕਰਕੇ ਯੂਰਪੀਅਨ ਅਕਾਲੀ ਦਲ ਨਾਲ ਸਬੰਧਿਤ ਐਨ ਆਰ ਆਈਜ ਨਹੀਂ ਸਨ ਚਾਹੁੰਦੇ ਕਿ ਇਹੋ ਜਿਹੇ ਨੇਤਾ ਦੁਬਾਰਾ ਵਾਪਿਸ ਆਉਣ। ਸ. ਭੱਟੀ ਨੇ ਕਿਹਾ ਕਿ ਇਹ ਸਾਰਾ ਇਨਸਾਫ਼ ਉਪਰ ਵਾਲੇ ਨੇ ਖੁਦ ਕਰ ਦਿੱਤਾ ਹੈ ਕਿ ਸੱਪ ਵੀ ਮਰ ਗਿਆ ਲਾਠੀ ਵੀ ਨਹੀਂ ਟੁਟੀ ਕਿਉਂਕਿ ਪਾਰਟੀ ਨੇਤਾ ਨਹੀਂ ਸਨ ਚਾਹੁੰਦੇ ਕਿ ਇਹ ਸ਼ਖਸ਼ ਦੁਬਾਰਾ ਪਾਰਟੀ ‘ਚ ਵਾਪਸੀ ਕਰਕੇ ਸ. ਸੁਖਬੀਰ ਸਿੰਘ ਜੀ ਬਾਦਲ ਵਾਸਤੇ ਮੁਸ਼ਕਿਲਾਂ ਪੈਦਾ ਕਰਨ ਸਹਿਤ ਪਾਰਟੀ ਦੀਆਂ ਅੰਦਰੂਨੀ ਜਾਣਕਾਰੀਆਂ ਹੋਰਨਾਂ ਨੂੰ ਪਹੁੰਚਾਵੇ, ਜਿਸਦਾ ਪਾਰਟੀ ਨੂੰ ਇਸ ਸ਼ਖਸ਼ ਦੀ ਵਜ੍ਹਾ ਕਰਕੇ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ, ਜਿਸਦੇ ਚਲਦਿਆਂ ਖਾਸ ਕਰਕੇ ਐਨ ਆਰ ਆਈਜ ਯੂਨਿਟ ਬਹੁਤ ਨਰਾਜ ਸਨ।
















