ਦੇਸ਼ਦੁਨੀਆਂਪੰਜਾਬ

26 ਜਨਵਰੀ 2026 ਗਣਤੰਤਰ ਦਿਵਸ ਮੌਕੇ ‘ਤੇ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰੇ – ਇਕਬਾਲ ਸਿੰਘ ਭੱਟੀ

ਪੈਰਿਸ, (PRIME INDIAN NEWS) :- ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਭਾਰਤ/ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ 26 ਜਨਵਰੀ 2026 ਗਣਤੰਤਰ ਦਿਵਸ ‘ਤੇ ਬੰਦੀ ਸਿੰਘਾਂ ਨੂੰ ਰਿਹਾਅ ਜਾਂ ਘੱਟੋ ਘੱਟ ਪੈਰੋਲ ‘ਤੇ ਰਿਹਾਅ ਕਰਕੇ ਸਿੱਖਾਂ ਨੂੰ ਗਣਤੰਤਰ ਦਿਵਸ ‘ਤੇ ਤੋਹਫ਼ਾ ਜ਼ਰੂਰ ਦਿੱਤਾ ਜਾਵੇ। ਸਿੱਖਾਂ ਵਾਸਤੇ ਇਸ ਤੋਂ ਵੱਡੀ ਹੋਰ ਕੋਈ ਖੁਸ਼ੀ ਨਹੀਂ ਹੋਵੇਗੀ।

ਇਕਬਾਲ ਸਿੰਘ ਭੱਟੀ ਨੇ ਕਿਹਾ ਕੇਂਦਰ ਸਰਕਾਰ ਜੇਕਰ ਰਾਮ ਰਹੀਮ ਨੂੰ ਇਹ ਕਹਿ ਕੇ ਕਈ ਵਾਰ ਪੈਰੋਲ ਦੇ ਸਕਦੀ ਹੈ ਕਿ ਉਸਦਾ ਜੇਲ੍ਹ ਵਿੱਚ ਚਾਲ ਚੱਲਣ ਵਧੀਆ ਰਿਹਾ ਹੈ ਤਾਂ ਇਸਦੇ ਨਾਲ ਨਾਲ ਇਹ ਵੀ ਦੇਖਿਆ ਜਾਣਾ ਚਾਹੀਦਾ ਹੈ ਕਿ ਜਿਤਨੇ ਵੀ ਸਿੱਖ ਕੈਦੀ ਭਾਰਤ ਦੀਆਂ ਜ਼ੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਦੀ ਅੱਜ ਤੱਕ ਕਦੇ ਵੀ ਕੋਈ ਸ਼ਿਕਾਇਤ ਸੁਣਨ ਨੂੰ ਨਹੀਂ ਮਿਲੀ। ਇਸ ਕਰਕੇ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਬੰਦੀ ਸਿੰਘਾਂ ਦੀ ਵੀ ਜੇਕਰ ਰਿਹਾਈ ਨਹੀਂ ਤਾਂ ਘੱਟੋ ਘੱਟ ਪੈਰੋਲ ਜ਼ਰੂਰ ਬਣਦੀ ਹੈ।

ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਭਾਰਤ ਦੇ ਸੰਵਿਧਾਨ ਦੀ ਧਾਰਾ (ਹਰੇਕ ਧਰਮ ਨੂੰ ਬਰਾਬਰਤਾ ਦਾ ਅਧਿਕਾਰ) ਦੀ ਕਦਰ ਕਰਦੇ ਹੋਏ ਇਸ ਵਿਸ਼ੇ ‘ਤੇ ਜ਼ਰੂਰ ਸੋਚਣਾ ਚਾਹੀਦਾ ਹੈ, ਤਾਂ ਕਿ ਭਾਰਤ ਦੇ ਸਿੱਖ ਆਪਣੇ ਆਪ ਨੂੰ ਦੂਜੇ ਦਰਜੇ ਦੇ ਨਾਗਰਿਕ ਨਾ ਸਮਝਣ। ਉਨ੍ਹਾਂ ਦੱਸਿਆ ਕਿ ਉਹ ਇਸ ਸੰਬੰਧ ਵਿੱਚ ਭਾਰਤੀ ਅੰਬੈਸੀ ਨੂੰ ਇੱਕ ਮੰਗ ਪੱਤਰ ਵੀ ਜਲਦ ਦੇਣਗੇ ਅਤੇ ਇਸੇ ਸਬੰਧ ਵਿੱਚ ਸੰਸਥਾ ਦੇ ਸਮੂਹ ਅਹੁਦੇਦਾਰਾਂ ਵੱਲੋਂ ਇਸੇ ਹਫਤੇ ਫਰਾਂਸ ‘ਚ ਸਥਿਤ ਭਾਰਤੀ ਅੰਬੈਸੀ ਨੂੰ ਇੱਕ ਮੈਮੋਰੰਡਮ ਵੀ ਦਿੱਤਾ ਜਾ ਰਿਹਾ ਹੈ, ਤਾਂ ਕਿ ਸੰਸਥਾ ਵੱਲੋਂ ਉਠਾਈ ਗਈ ਇਹ ਮੰਗ ਕੇਂਦਰ ਸਰਕਾਰ ਦੇ ਕੰਨਾਂ ਤੱਕ ਵੀ ਪਹੁੰਚ ਸਕੇ।

Related Articles

Leave a Reply

Your email address will not be published. Required fields are marked *

Back to top button