ਦੇਸ਼ਦੁਨੀਆਂਪੰਜਾਬ

ਜਲੰਧਰ ਦਿਹਾਤੀ ਥਾਣਾ ਨੂਰਮਹਿਲ ਵੱਲੋਂ ਭਾਰੀ ਮਾਤਰਾ ਵਿੱਚ ਚਾਇਨਾ ਡੋਰ ਸਮੇਤ 2 ਦੋਸ਼ੀ ਕਾਬੂ

ਜਲੰਧਰ, ਐਚ ਐਸ ਚਾਵਲਾ। ਸ਼੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਮੁਕੇਸ਼ ਕੁਮਾਰ, ਪੀ.ਪੀ.ਐੱਸ, ਪੁਲਿਸ ਕਪਤਾਨ ਸਥਾਨਿਕ  ਜਲੰਧਰ ਦਿਹਾਤੀ, ਓਕਾਰ ਸਿੰਘ ਬਰਾੜ, ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਦੀ ਅਗਵਾਈ ਹੇਠ ਇੰਸਪੈਕਟਰ ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਵਲੋਂ ਚਾਇਨਾ ਡੋਰ ਵੇਚਣ ਵਾਲੇ 2 ਵਿਅਕਤੀ ਨੂੰ ਕਾਬੂ ਕਰਕੇ 20 ਗੱਟੂ ਚਾਇਨਾ ਡੋਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 02-01-2026 ਨੂੰ ASI ਜਸਪਾਲ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸਤ ਤੇ ਚੈਕਿੰਗ ਚਾਇਨਾ ਡੋਰ ਮੁਖਬਰ ਖਾਸ ਵੱਲੋ ਮਿਲੀ ਇਤਲਾਹ ਤੇ ਚੀਮਾ ਕਲਾਂ ਚੌਕ ਨੂਰਮਹਿਲ ਨਾਕਾ ਬੰਦੀ ਕਰਕੇ ਇੱਕ ਕਾਰ ਨੰਬਰੀ PB-07-CK-5264 ਮਾਰਕਾ ਸਵਿੱਫਟ ਨੂੰ ਰੋਕ ਕੇ ਗੱਡੀ ਵਿੱਚ *ਵਰੁਣ ਪੁੱਤਰ ਵਿਨੋਦ ਕੁਮਾਰ ਵਾਸੀ ਬੱਸੀ ਵਜੀਦ ਥਾਣਾ ਹਰਿਆਣਾ, ਜਿਲਾ ਹੁਸ਼ਿਆਰਪੁਰ ਅਤੇ ਨਰੇਸ਼ ਕੁਮਾਰ ਪੁੱਤਰ ਮੋਹਣ ਲਾਲ ਵਾਸੀ ਬੱਸੀ ਵਜੀਦ ਥਾਣਾ ਹਰਿਆਣਾ, ਜਿਲਾ ਹੁਸ਼ਿਆਰਪੁਰ ਦੇ ਕਬਜਾ ਵਿੱਚੋ ਚਾਇਨਾ ਡੋਰ ਬ੍ਰਾਮਦ ਕੀਤੀ।

ਜੋ ਦੋਸੀਆਂ ਨੂੰ ਕਾਬੂ ਕਰਕੇ ਉਹਨਾ ਦੇ ਗੱਡੀ ਵਿੱਚਲੇ ਬੋਰਾ ਪਲਾਸਿਟਕ ਵਿੱਚੋ 20 ਗੱਟੂ ਚਾਇਨਾ ਡੋਰ ਬ੍ਰਾਮਦ ਹੋਣ ਤੇ ਮਾਨਯੋਗ ਵਧੀਕ ਜਿਲਾ ਮੇਜਿਸਟ੍ਰੇਟ ਸਾਹਿਬ ਜਲੰਧਰ ਦੇ ਹੁਕਮਾ (ਚਾਇਨਾ ਡੋਰ ਵੇਚਣ, ਸਟੋਰ ਕਰਨ, ਇਸਦੀ ਵਰਤੋਂ ਕਰਨ ਤੇ ਮੁਕੰਮਲ ਰੋਕ ਲਗਾਉਣ) ਦੀ ਉਲੰਘਣਾ ਕਰਨ ਤੇ ਮੁਕੱਦਮਾ ਨੰਬਰ 01 ਮਿਤੀ 02-01-2026 ਅ/ਧ 223 BNS ਥਾਣਾ ਨੂਰਮਹਿਲ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ ਅਮਲ ਵਿੱਚ ਲਿਆਦੀ ਗਈ।

ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਚਾਇਨਾ ਡੋਰ ਦੀ ਵਰਤੋਂ ਮਨੁੱਖੀ ਜਾਨ, ਪੰਛੀਆਂ ਅਤੇ ਪਸ਼ੂਆਂ ਲਈ ਘਾਤਕ ਸਾਬਤ ਹੋ ਸਕਦੀ ਹੈ। ਚਾਇਨਾ ਡੋਰ ਵੇਚਣਾ, ਖਰੀਦਣਾ, ਸਟੋਰ ਕਰਨਾ ਜਾਂ ਵਰਤਣਾ ਕਾਨੂੰਨੀ ਅਪਰਾਧ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਪਾਬੰਦੀ ਲਾਗੂ ਹੈ। ਕਿਸੇ ਵੀ ਵਿਅਕਤੀ ਵੱਲੋਂ ਇਸ ਪਾਬੰਦੀ ਦੀ ਉਲੰਘਣਾ ਕਰਨ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਮ ਜਨਤਾ ਨੂੰ ਅਪੀਲ ਹੈ ਕਿ ਕਾਨੂੰਨ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਤਿਉਹਾਰ ਮਨਾਏ ਜਾਣ ਅਤੇ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਨੂੰ ਦਿੱਤੀ ਜਾਵੇ।

Related Articles

Leave a Reply

Your email address will not be published. Required fields are marked *

Back to top button