ਦੇਸ਼ਦੁਨੀਆਂਪੰਜਾਬ

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਕੱਲ ਵੱਖ-ਵੱਖ ਥਾਵਾਂ ਤੇ ਕੀਤੇ CASO ਓਪਰੇਸ਼ਨ ਦੌਰਾਨ ਕੀਤੀ ਗਈਆਂ ਬਰਾਮਦਗੀਆਂ

ਜਲੰਧਰ, ਐਚ ਐਸ ਚਾਵਲਾ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ੇ ਨਾਲ ਸਬੰਧਿਤ ਗਤੀਵਿਧੀਆਂ ‘ਤੇ ਨਕੇਲ ਕੱਸਣ ਅਤੇ ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਮਿਤੀ 18.11.2024 ਨੂੰ ਸ਼ਹਿਰ ਦੇ 32 ਹਾਟਸਪੋਟਸ ‘ਤੇ ਵਿਸ਼ੇਸ਼ ਕਾਸੋ (Cordon and Search Operation) ਚਲਾਇਆ ਗਿਆ।

ਇਸ ਓਪਰੇਸ਼ਨ ਦੌਰਾਨ ਕੁੱਲ 16 ਮੁਕੱਦਮੇ NDPS Act ਤਹਿਤ ਵੱਖ-ਵੱਖ ਥਾਣਿਆਂ ਵਿੱਚ ਦਰਜ ਕੀਤੇ ਗਏ ਅਤੇ 18 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ 6 ਵਿਅਕਤੀ ਨਸ਼ੇ ਦਾ ਸੇਵਨ ਕਰਦੇ ਹੋਏ ਰੰਗੇਹੱਥੀ ਫੜੇ ਗਏ।

*CASO ਦੌਰਾਨ ਕੀਤੀਆਂ ਮੁੱਖ ਬਰਾਮਦਗੀਆਂ:*

• ਗਾਂਜਾ: 215 ਗ੍ਰਾਮ
• ਹੈਰੋਇੰਨ: 64.65 ਗ੍ਰਾਮ ਸਮੇਤ ਇੱਕ ਕਾਰ ( PB08EF6716 )
• ਨਸ਼ੀਲਾ ਪਾਊਡਰ: 7 ਗ੍ਰਾਮ
• ਨਸ਼ੀਲੀਆਂ ਗੋਲੀਆਂ: 45
• ਗੈਰ ਕਾਨੂੰਨੀ ਸ਼ਰਾਬ: 4500 ਮਿ.ਲੀ.

_*ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੁਹਰਾਇਆ ਕਿ ਸ਼ਹਿਰ ਨੂੰ ਨਸ਼ਾਮੁਕਤ ਅਤੇ ਅਪਰਾਧ-ਰਹਿਤ ਬਣਾਉਣ ਲਈ ਪੁਲਿਸ ਵੱਲੋਂ ਲਗਾਤਾਰ ਸਖਤ ਕਾਰਵਾਈ ਜਾਰੀ ਰਹੇਗੀ।*_

Related Articles

Leave a Reply

Your email address will not be published. Required fields are marked *

Back to top button