ਦੇਸ਼ਦੁਨੀਆਂਪੰਜਾਬ

ਜਲੰਧਰ ਦਿਹਾਤੀ ਪੁਲਿਸ ਦਾ ਵੱਡਾ ਚੈਕਿੰਗ ਡ੍ਰਾਈਵ: ਨਸ਼ਾ ਤਸਕਰੀ ਵਿਰੁੱਧ ਤਿੱਖੀ ਕਾਰਵਾਈ ਜਾਰੀ

ਜਲੰਧਰ, ਐਚ ਐਸ ਚਾਵਲਾ। ਨਸ਼ਾ ਤਸਕਰੀ ਅਤੇ ਅਪਰਾਧਿਕ ਤੱਤਾਂ ਵਿਰੁੱਧ ਚਲ ਰਹੀ ਸਖ਼ਤ ਰੋਕਥਾਮ ਮੁਹਿੰਮ ਦੇ ਤਹਿਤ ਜਲੰਧਰ ਦਿਹਾਤੀ ਪੁਲਿਸ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਅੰਜਾਮ ਦਿੱਤੀ ਗਈ। ਸੀਨੀਅਰ ਪੁਲਿਸ ਕਪਤਾਨ ਸ੍ਰੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਸ੍ਰੀ ਸਰਬਜੀਤ ਰਾਏ ਦੀ ਅਗਵਾਈ ਹੇਠ 18 ਨਵੰਬਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (CASO) ਚਲਾਈ ਗਈ।

ਐਸਐਸਪੀ ਸ੍ਰੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 1 ਮਾਰਚ 2025 ਤੋਂ ਜਲੰਧਰ ਦਿਹਾਤੀ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਸ਼ੇਸ਼ ਰਣਨੀਤੀ ਨਾਲ ਕਾਰਵਾਈਆਂ ਜਾਰੀ ਹਨ। ਲੋਕਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਅਕਸਰ ਬੇਅਬਾਦ ਥਾਵਾਂ ‘ਤੇ ਕੁਝ ਤੱਤਾਂ ਵੱਲੋਂ ਗਲਤ ਕਾਰਗੁਜ਼ਾਰੀਆਂ ਕੀਤੇ ਜਾਣ ਦੀਆਂ ਜਾਣਕਾਰੀਆਂ ਮਿਲ ਰਹੀਆਂ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਜ਼ਿਲ੍ਹੇ ਦੀਆਂ ਅਜਿਹੀਆਂ ਸਭ ਬੇਅਬਾਦ ਥਾਵਾਂ ਦੀ ਖਾਸ ਤਲਾਸ਼ੀ ਅਤੇ ਮੌਕਾ ਮੁਆਇਨਾ ਕੀਤਾ ਗਿਆ।

ਪੁਲਿਸ ਵੱਲੋਂ ਇਹਨਾਂ ਥਾਵਾਂ ਨੂੰ ਆਈਡੈਂਟੀਫਾਈ ਕਰਕੇ ਹੁਣ ਇਨ੍ਹਾਂ ‘ਤੇ ਰੋਜ਼ਾਨਾ ਸਪੈਸ਼ਲ ਚੈਕਿੰਗ ਕੀਤੀ ਜਾਵੇਗੀ, ਤਾਂ ਜੋ ਕੋਈ ਵੀ ਤੱਤ ਇਨ੍ਹਾਂ ਸਥਾਨਾਂ ਨੂੰ ਗਲਤ ਹਿੱਦਾਇਤਾਂ ਲਈ ਵਰਤ ਨਾ ਸਕੇ। ਇਨ੍ਹਾਂ ਜਗ੍ਹਾਂ ‘ਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਅੱਜ ਦੇ CASO ਆਪਰੇਸ਼ਨ ਦੌਰਾਨ ਥਾਣਾ ਗੁਰਾਇਆ, ਥਾਣਾ ਲੋਹੀਆਂ, ਥਾਣਾ ਕਰਤਾਰਪੁਰ, ਥਾਣਾ ਮਕਸੂਦਾਂ, ਥਾਣਾ ਸ਼ਾਹਕੋਟ ਅਤੇ ਥਾਣਾ ਸਦਰ ਨਕੋਦਰ ਵਿੱਚ ਵੱਡੇ ਪੱਧਰ ‘ਤੇ ਚੈਕਿੰਗ ਕੀਤੀ ਗਈ। ਇਸ ਵਿਆਪਕ ਕਾਰਵਾਈ ਦੌਰਾਨ ਕੁੱਲ 6 ਪਰਚੇ ਦਰਜ ਹੋਏ ਅਤੇ 9 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਸ ਨਾਲ ਕਾਨੂੰਨ-ਵਿਰੁੱਧ ਗਤਿਵਿਧੀਆਂ ‘ਤੇ ਤਿੱਖਾ ਪ੍ਰਹਾਰ ਕੀਤਾ ਗਿਆ। ਇਸ ਮੁਹਿੰਮ ਦੌਰਾਨ ਪੁਲਿਸ ਵੱਲੋਂ ਕਈ ਮਹੱਤਵਪੂਰਨ ਸੂਤਰ ਅਤੇ ਜਾਣਕਾਰੀਆਂ ਵੀ ਪ੍ਰਾਪਤ ਕੀਤੀਆਂ ਗਈਆਂ, ਜਿਹਨਾਂ ਦੇ ਆਧਾਰ ‘ਤੇ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਐਸਐਸਪੀ ਸਾਹਿਬ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਅਜਿਹੀਆਂ ਗਤਿਵਿਧੀਆਂ ਵਿੱਚ ਸ਼ਾਮਲ ਮਿਲਦਾ ਹੈ, ਤਾਂ ਉਸਨੂੰ ਰੀਹੈਬਿਲਿਟੇਸ਼ਨ ਸੈਂਟਰ/ਨਸ਼ਾ ਮੁਕਤ ਕੇਂਦਰ ਭੇਜ ਕੇ ਉਸਦੀ ਸਹਾਇਤਾ ਕੀਤੀ ਜਾਵੇਗੀ ਅਤੇ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਉਹ ਗਲਤ ਸਮੱਗਰੀ ਕਿੱਥੋਂ ਲੈਂਦਾ ਸੀ ਜਾਂ ਕਿਸੇ ਹੋਰ ਨੂੰ ਸਪਲਾਈ ਕਰਦਾ ਹੈ।

ਅੰਤ ਵਿੱਚ, ਐਸਐਸਪੀ ਸਾਬ ਨੇ ਇਹ ਵੀ ਕਿਹਾ ਕਿ ਬੇਅਬਾਦ ਥਾਵਾਂ ਦੇ ਮਾਲਕਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਆਪਣੀ ਜਾਇਦਾਦ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਮਾਲਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਆਪਣੀ ਜਗ੍ਹਾ ਦੀ ਚਾਰਦੀਵਾਰੀ ਅਤੇ ਸੁਰੱਖਿਆ ਪ੍ਰਬੰਧ ਪੱਕੇ ਰੱਖਣ, ਤਾਂ ਜੋ ਕਿਸੇ ਵੀ ਤੱਤ ਵੱਲੋਂ ਅਜਿਹੀਆਂ ਥਾਵਾਂ ਦਾ ਦੁਰਵਰਤੋਂ ਨਾ ਹੋ ਸਕੇ।

Related Articles

Leave a Reply

Your email address will not be published. Required fields are marked *

Back to top button