ਦੇਸ਼ਦੁਨੀਆਂਪੰਜਾਬ

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਬਸ ਸਟੈਂਡ ‘ਤੇ ਚਲਾਇਆ ਗਿਆ CASO (Cordon and Search Operation)

ਜਲੰਧਰ, ਐਚ ਐਸ ਚਾਵਲਾ। ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਸ਼ਹਿਰ ਵਿੱਚ ਸ਼ਾਂਤੀ ਕਾਇਮ ਰੱਖਣ ਦੇ ਉਦੇਸ਼ ਨਾਲ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਸੁਰੱਖਿਆ ਪ੍ਰਬੰਧਾਂ ਨੂੰ ਪੱਕਾ ਕਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਕੜੀ ਅੰਦਰ, ਅੱਜ ਬਸ ਸਟੈਂਡ ਜਲੰਧਰ ਵਿਖੇ ਵਿਸ਼ੇਸ਼ CASO (Cordon and Search Operation) ਚਲਾਇਆ ਗਿਆ।

ਇਸ ਓਪਰੇਸ਼ਨ ਦੀ ਮੌਕੇ ‘ਤੇ ADCP ਹੈਡਕੁਆਰਟਰ ਸ਼੍ਰੀ ਸੁੱਖਵਿੰਦਰ ਸਿੰਘ ਅਤੇ ACP ਮਾਡਲ ਟਾਊਨ ਸ਼੍ਰੀ ਪੰਕਜ ਸ਼ਰਮਾ ਨੇ ਖੁਦ ਨਿਗਰਾਨੀ ਕੀਤੀ ਤੇ ਸੁਰੱਖਿਆ ਇੰਤਜ਼ਾਮਾਂ ਦੀ ਸਮੀਖਿਆ ਕੀਤੀ। ਇਹ ਕਾਰਵਾਈ SHO ਥਾਣਾ ਡਵਿਜ਼ਨ ਨੰਬਰ 6 ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਥਾਣਾ ਪੁਲਿਸ ਦੇ ਨਾਲ ਨਾਲ ਡੌਗ ਸਕੁਐਡ, ਐਂਟੀ ਸਬੋਟਾਜ਼ ਟੀਮ ਅਤੇ ਐਂਟੀ ਰਾਇਟ ਪੁਲਿਸ ਟੀਮਾਂ ਨੇ ਹਿੱਸਾ ਲਿਆ। ਓਪਰੇਸ਼ਨ ਦੌਰਾਨ ਬਸ ਸਟੈਂਡ ਦੇ ਐਂਟਰੀ ਅਤੇ ਐਗਜ਼ਿਟ ਪਾਇੰਟਸ, ਵੇਟਿੰਗ ਹਾਲ, ਯਾਤਰੀਆਂ ਦਾ ਸਮਾਨ, ਅੰਦਰਲੀਆਂ ਦੁਕਾਨਾਂ ਅਤੇ ਪਾਰਕਿੰਗ ਖੇਤਰਾਂ ਦੀ ਵਧੀਆ ਤਰ੍ਹਾਂ ਤਲਾਸ਼ੀ ਲਈ ਗਈ।

*ਜਲੰਧਰ ਪੁਲਿਸ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਤਰ੍ਹਾਂ ਦੇ CASO ਓਪਰੇਸ਼ਨਾਂ ਦੌਰਾਨ ਪੂਰਾ ਸਹਿਯੋਗ ਕਰਨ ਅਤੇ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਗੈਰਕਾਨੂੰਨੀ ਗਤੀਵਿਧੀ ਨਜ਼ਰ ਆਏ ਤਾਂ ਤੁਰੰਤ ਪੁਲਿਸ ਹੈਲਪਲਾਈਨ ਨੰਬਰ 112 ‘ਤੇ ਸੂਚਨਾ ਦੇਣ।*

Related Articles

Leave a Reply

Your email address will not be published. Required fields are marked *

Back to top button