
ਪੈਰਿਸ, (PRIME INDIAN NEWS) :- ਵਿਰੋਧੀ ਪਾਰਟੀਆਂ ਦੇ ਝਾਂਸੇ ਵਿੱਚ ਆ ਕੇ ਜਿਹੜੇ ਅਕਾਲੀ ਕੁਰਸੀ ਦੇ ਲਾਲਚ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਤਿਲਾਂਜਲੀ ਦੇ ਚੁੱਕੇ ਹਨ, ਉਹ ਜਿਤਨੀਆਂ ਮਰਜ਼ੀ ਤੋਹਮਤਾਂ ਸ. ਸੁਖਬੀਰ ਸਿੰਘ ਜੀ ਬਾਦਲ ਉਪਰ ਲਗਾ ਲੈਣ, ਕਾਮਯਾਬ ਨਹੀਂ ਹੋ ਸਕਦੇ, ਕਿਉਂਕਿ ਪੰਜਾਬ ਦੇ ਲੋਕ ਹੁਣ ਸ. ਸੁਖਬੀਰ ਸਿੰਘ ਬਾਦਲ ਦੀ ਨੁਮਾਇੰਦਗੀ ਕਬੂਲ ਕਰਨ ਦੇ ਰੌਂਅ ਵਿੱਚ ਆ ਚੁੱਕੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ ਕਿਹਾ ਕਿ, ਜਿਹੜੀ ਕੁਦਰਤੀ ਆਫ਼ਤ ਇਸ ਵੇਲੇ ਪੰਜਾਬੀਆਂ ਨੁੰ ਆਣ ਪਈ ਹੈ, ਦੇ ਹੱਲ ਵਾਸਤੇ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਦੀ ਬਾਂਹ, ਤਨ ਮਨ ਅਤੇ ਧਨ ਸਹਿਤ ਫੜ ਲਈ ਹੈ, ਜੋ ਕਿ ਪੰਜਾਬ ਦੀਆਂ ਹੋਰ ਰਾਜਨੀਤਿਕ ਪਾਰਟੀਆਂ ਇਹ ਵੇਲਾ ਸੰਭਾਲ ਨਹੀਂ ਸਕੀਆਂ। ਅਜੋਕੇ ਹਾਲਾਤਾਂ ਦੇ ਮੱਦੇਨਜਰ ਪੰਜਾਬ ਦੇ ਲੋਕ ਸ. ਸੁਖਬੀਰ ਸਿੰਘ ਬਾਦਲ ਦੀਆਂ ਪੰਜਾਬ ਪ੍ਰਤੀ ਸੇਵਾਵਾਂ ਨੁੰ ਕਬੂਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ, ਜੋ ਕਿ ਪਾਰਟੀ ਵਾਸਤੇ ਸ਼ੁੱਭ ਸ਼ਗਨ ਹੈ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਆਗੂਆਂ ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ, ਜਥੇਦਾਰ, ਲਖਵਿੰਦਰ ਸਿੰਘ ਡੋਗਰਾਂ ਵਾਲ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਜਗਜੀਤ ਸਿੰਘ ਫ਼ਤਿਹਗੜ੍ਹ, ਹਰਦੀਪ ਸਿੰਘ ਬੋਦਲ, ਸੁਰਜੀਤ ਸਿੰਘ ਮਾਣਾ, ਜਸਪ੍ਰੀਤ ਸਿੰਘ ਅਟਵਾਲ ਪ੍ਰਧਾਨ ਯੂਥ ਅਕਾਲੀ ਦਲ ਯੂਰਪ ਆਦਿ ਨੇ ਕਿਹਾ ਕਿ ਆਉਣ ਵਾਲਾ ਸਮਾਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੈ, ਦੂਸਰਾ ਜਿਹੜੇ ਪਾਰਟੀ ਤੋਂ ਬਾਗੀ ਹੋ ਕੇ ਵੱਖਰਾ ਰਾਗ ਅਲਾਪ ਰਹੇ ਹਨ, ਉਹ ਸਾਰੇ ਹੀ ਵਕਤ ਆਉਣ ਤੇ ਬਹੁਤ ਪਛਤਾਉਣਗੇ |





























