ਪੈਰਿਸ, (PRIME INDIAN NEWS) :- ਕਰਜੇ ਅਤੇ ਹੜ੍ਹਾਂ ਦੀ ਮਾਰ ਹੇਠ ਡੁੱਬਿਆ ਪੰਜਾਬ, ਇਸ ਵਕਤ ਜਿੱਥੇ ਖਾਣ ਪੀਣ ਦੀਆਂ ਵਸਤੂਆਂ ਨੂੰ ਤਰਸ ਰਿਹਾ ਹੈ, ਉਥੇ ਹੀ ਦਿੱਲੀ ਵਾਲਿਆਂ ਦਾ ਪਿੱਛਲੱਗੂ ਪੰਜਾਬ ਦਾ ਮੁੱਖ ਮੰਤਰੀ ਸ਼ਰਾਬ ਦਾ ਸੇਵਨ ਕਰਕੇ ਸਾਰਾ ਸਾਰਾ ਦਿਨ ਹੜ੍ਹਾਂ ਦਾ ਸਰਵੇਖਣ ਕਰਨ ਦੀ ਆੜ ਹੇਠ ਹੈਲੀਕਾਪਟਰ ਤੋਂ ਥੱਲੇ ਨਹੀਂ ਉਤਰ ਰਿਹਾ, ਜਿਸ ਨਾਲ ਲੱਖਾਂ ਰੁਪਏ ਦਾ ਬੋਝ ਪੰਜਾਬ ਦੀ ਜਨਤਾ ਦੇ ਸਿਰ ਪੈ ਰਿਹਾ ਹੈ, ਜਿਸਦੀ ਸ਼੍ਰੋਮਣੀ ਅਕਾਲੀ ਦਲ ਯੂਰਪ ਨੇ ਘੋਰ ਨਿੰਦਾ ਕੀਤੀ ਹੈ।


ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁੱਖੀ ਸ. ਇਕਬਾਲ ਸਿੰਘ ਭੱਟੀ ਨੇ ਕਿਹਾ ਹੈ ਕਿ ਇਹ ਸਰਵੇਖਣ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵਾਂਗ ਪੈਦਲ ਦੌਰਾ ਕਰਕੇ ਵੀ ਲੋਕਾਂ ਦੇ ਦਰਦ ਸੁਣੇ ਜਾ ਸਕਦੇ ਸਨ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਤਨ ਮਨ ਧਨ ਸਹਿਤ ਖਾਣ ਪੀਣ ਦੀਆਂ ਵਸਤੂਆਂ ਨਾਲ ਸੇਵਾ ਕਰ ਰਹੀਆਂ ਹਨ, ਜਦਕਿ ਸਰਕਾਰ ਵੱਲੋਂ ਲੋਕਾਂ ਦੀ ਮਦਦ ਬਹੁਤ ਹੀ ਘੱਟ ਲੇਵਲ ਤੇ ਕੀਤੀ ਜਾ ਰਹੀ ਹੈ।


ਦੂਜੇ ਪਾਸੇ ਬੰਨਾਂ ਦਾ ਕੰਟਰੋਲ ਜਿਹੜਾ ਕਿ ਕੇਂਦਰ ਸਰਕਾਰ ਕੋਲ ਹੈ, ਉਸਨੇ ਵੀ ਪਾਣੀ ਦਾ ਵਹਾਅ ਪੰਜਾਬ ਵਾਲੇ ਪਾਸੇ ਕਰਕੇ ਹਰਿਆਣੇ ਅਤੇ ਰਾਜਿਸਥਾਨ ਨੁੰ ਪਾਣੀ ਦੇ ਪ੍ਰਕੋਪ ਤੋਂ ਬਚਾ ਲਿਆ ਹੈ, ਜੋ ਕਿ ਪੰਜਾਬ ਨਾਲ ਸਿੱਧੇ ਤੌਰ ਤੇ ਬੇਨਿਆਂਈਂ ਹੈ।
ਸ. ਭੱਟੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਯੂਰਪ ਪੰਜਾਬ ਸਰਕਾਰ ਦੀ ਇਸ ਗਲੋਂ ਘੋਰ ਨਿੰਦਿਆ ਕਰਦਾ ਹੈ, ਜੋ ਕਿ ਪੰਜਾਬ ਦੇ ਲੋਕਾਂ ਨੁੰ ਇਸ ਔਖੀ ਘੜੀ ਵਿੱਚ ਜਰੂਰੀ ਵਸਤੂਆਂ ਵੀ ਲੋੜ ਮੁਤਾਬਿਕ ਮੁਹਈਆ ਨਹੀਂ ਕਰਵਾ ਰਹੀ, ਜਦਕਿ ਪਿੰਡਾਂ ਦੇ ਲੋਕਾਂ ਨੇ ਲੰਗਰ ਲਗਾ ਲਗਾ ਕੇ ਆਪਣੀ ਫਰਾਕਦਿਲੀ ਦਾ ਸਬੂਤ ਦਿੱਤਾ ਹੈ।





























