ਦੇਸ਼ਦੁਨੀਆਂਪੰਜਾਬ

ਥਾਣਾ ਭੋਗਪੁਰ ਦੀ ਪੁਲਿਸ ਨੇ ਕਤਲ ਕੇਸ ਦੀ ਗੁੱਥੀ ਸੁਲਝਾਈ, ਬੱਚੀ ਦਾ ਨਾਨਾ ਅਤੇ ਨਾਨੀ ਹੀ ਨਿਕਲੇ ਕਾਤਲ, ਦੋਸ਼ੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਸ. ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਿਲਾ ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਤਹਿਤ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਰਾਏ ਪੀ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ ) ਅਤੇ ਸ੍ਰੀ ਕੁਲਵੰਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਭੋਗਪੁਰ ਦੀ ਟੀਮ ਵਲੋਂ ਕਤਲ ਦੀ ਗੁੱਥੀ ਸੁਲਝਾ ਕੇ 6 ਮਹੀਨੇ ਦੀ ਬੱਚੀ ਦੇ ਨਾਨਾ ਅਤੇ ਨਾਨੀ ਨੂੰ ਕਾਬੂ ਕਰਕੇ ਅਤੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਕੁਲਵੰਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਇਹ ਮੁੱਕਦਮਾ ਬਰਬਿਆਨ ਸਲਿੰਦਰ ਕੁਮਾਰ ਪੁੱਤਰ ਰਤਨ ਚੰਦ ਵਾਸੀ ਜਗਤਪੁਰ ਥਾਣਾ ਤਾਰਾਗੜ ਜਿਲਾ ਪਠਾਨਕੋਟ ਦੇ ਦਰਜ ਰਜਿਸਟਰ ਹੋਇਆ ਕਿ ਉਹ JMP ਫੈਕਟਰੀ ਜਲੰਧਰ ਵਿਖੇ ਕੰਮ ਕਰਦਾ ਹੈ। ਜਿਸ ਦਾ ਵਿਆਹ ਮਨਿੰਦਰ ਕੌਰ D/o ਤਰਸੇਮ ਸਿੰਘ ਵਾਸੀ ਡੱਲਾ ਥਾਣਾ ਭੋਗਪੁਰ ਜਿਲਾ ਜਲੰਧਰ ਨਾਲ ਅਰਸਾ 2 1/2 ਸਾਲ ਪਹਿਲਾਂ ਹੋਇਆ ਸੀ। ਇਸ ਵਿਆਹ ਤੋਂ ਉਸ ਦੇ ਇੱਕ ਲੜਕੀ ਇਲਿਜਾ ਉਮਰ ਕ੍ਰੀਬ 6 ਮਹੀਨੇ ਤੋਂ ਪੈਦਾ ਹੋਈ ਹੈ। ਉਸ ਦੀ ਪਤਨੀ ਮਨਿੰਦਰ ਕੌਰ ਅਰਸਾ ਕ੍ਰੀਬ 15 ਦਿਨ ਪਹਿਲਾ ਆਪਣੇ ਪੇਕੇ ਘਰ ਪਿੰਡ ਡੱਲਾ ਵਿਖੇ ਆਈ ਸੀ ਤੇ ਮੁੱਦਈ ਦੀ ਬੇਟੀ ਇਲਿਜਾ ਨੂੰ ਵੀ ਨਾਲ ਲੈ ਕੇ ਆਈ ਸੀ। ਮੁੱਦਈ ਆਪਣੀ ਪਤਨੀ ਮਨਿੰਦਰ ਕੌਰ ਤੇ ਬੇਟੀ ਇਲਿਜਾ ਨੂੰ ਡੱਲਾ ਪਿੰਡ ਵਿਖੇ ਖੁਦ ਛੱਡ ਕੇ ਗਿਆ ਸੀ। ਜੋ ਮਿਤੀ 6-8-25 ਉਹ ਆਪਣੇ ਸਹੁਰੇ ਘਰ ਪਿੰਡ ਡੱਲਾ ਵਿਖੇ ਆਇਆ ਤਾਂ ਉਸ ਦੀ ਬੇਟੀ ਇਲਿਜਾ ਉਸ ਦੀ ਪਤਨੀ ਪਾਸ ਸਹੁਰੇ ਘਰ ਵਿੱਚ ਹੀ ਸੀ, ਮਿਤੀ 7-8-25 ਨੂੰ ਮੁੱਦਈ ਸੁਭਾ ਆਪਣੀ ਡਿਊਟੀ ਤੇ ਜਲੰਧਰ ਚਲਾ ਗਿਆ। ਮਿਤੀ 8-8-25 ਨੂੰ ਸ਼ਾਮ ਨੂੰ ਮੁੱਦਈ ਨੇ ਆਪਣੀ ਪਤਨੀ ਮਨਿੰਦਰ ਕੌਰ ਨੂੰ ਫੋਨ ਕੀਤਾ ਤੇ ਸਾਰੇ ਪਰਿਵਾਰ ਬਾਰੇ ਹਾਲ ਚਾਲ ਪੁੱਛਿਆ ਪਰ ਮਨਿੰਦਰ ਕੌਰ ਨੇ ਬੇਟੀ ਇਲਿਜਾ ਬਾਰੇ ਕੁਝ ਵੀ ਨਹੀਂ ਦੱਸਿਆ। ਜੋ ਮੁੱਦਈ ਦੀ ਬੇਟੀ ਇਲਿਜਾ ਨੂੰ ਉਸ ਦੀ ਪਤਨੀ ਮਨਿੰਦਰ ਕੌਰ ਤੇ ਉਸ ਦੀ ਸੱਸ ਦਲਜਿੰਦਰ ਕੌਰ ਨੇ ਕਿਸੀ ਜਗਾ ਲੁਕਾ ਛੁਪਾ ਕੇ ਰੱਖਿਆ ਹੈ ਤੇ ਬੇਟੀ ਇਲਿਜਾ ਬਾਰੇ ਕੁਝ ਨਹੀ ਦੱਸ ਰਹੇ ਹਨ। ਜੋ ਇਹਨਾਂ ਨੇ ਬੇਟੀ ਇਲਿਜਾ ਨੂੰ ਮਾੜੀ ਨੀਯਤ ਨਾਲ ਕਿਸੇ ਗੁਪਤ ਜਗਾ ਤੇ ਲੁਕਾ ਛੁਪਾ ਕੇ ਰੱਖਿਆ ਹੈ ਜਿਸ ਤੇ ਬਿਆਨ ਹਾਸਲ ਕਰਕੇ ਮੁਕਦਮਾ ਬਰਖਿਲਾਫ ਮਨਿੰਦਰ ਕੌਰ ਪਤਨੀ ਸਲਿੰਦਰ ਕੁਮਾਰ ਵਾਸੀ ਜਗਤਪੁਰ ਥਾਣਾ ਤਾਰਾਗੜ ਜਿਲਾ ਪਠਾਨਕੋਟ ਅਤੇ ਦਲਜਿੰਦਰ ਕੌਰ ਪਤਨੀ ਤਰਸੇਮ ਸਿੰਘ ਵਾਸੀ ਪਿੰਡ ਡੱਲਾ ਥਾਣਾ ਭੋਗਪੁਰ ਜਿਲਾ ਜਲੰਧਰ ਮੁੱਕਦਮਾ ਦਰਜ ਰਜਿਸਟਰ ਕਰਕੇ ਤਫਤੀਸ ਏ.ਐਸ.ਆਈ ਮਹੇਸ਼ ਕੁਮਾਰ ਨੇ ਅਮਲ ਵਿੱਚ ਲਿਆਦੀ। ਦੌਰਾਨੇ ਤਫਤੀਸ ਦੋਸ਼ਣ ਦਲਜਿੰਦਰ ਕੌਰ ਪਤਨੀ ਤਰਸੇਮ ਸਿੰਘ ਵਾਸੀ ਡੱਲਾ ਥਾਣਾ ਭੋਗਪੁਰ ਜਿਲਾ ਜਲੰਧਰ ਨੂੰ ਏ.ਐਸ.ਆਈ ਮਹੇਸ ਕੁਮਾਰ ਨੇ ਮਿਤੀ 16.08.25 ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ, ਜਿਸ ਨੇ ਇੰਕਸ਼ਾਫ ਕੀਤਾ ਕਿ “ਉਸਦਾ ਪਹਿਲਾ ਵਿਆਹ ਦਵਿੰਦਰ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਸ਼ਾਲਾਪੁਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨਾਲ ਹੋਇਆ ਸੀ। ਇਸ ਵਿਆਹ ਤੋਂ ਉਸਦੇ ਇੱਕ ਲੜਕਾ ਲਖਵਿੰਦਰ ਸਿੰਘ ਪੈਦਾ ਹੋਇਆ। ਜੋ ਉਸਦੇ ਪਤੀ ਦਵਿੰਦਰ ਸਿੰਘ ਦੀ ਮੌਤ ਹੋ ਜਾਣ ਕਾਰਣ ਉਸਦਾ ਦੂਜਾ ਵਿਆਹ ਤਰਸੇਮ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਡੱਲਾ ਥਾਣਾ ਭੋਗਪੁਰ ਜਿਲਾ ਜਲੰਧਰ ਨਾਲ ਹੋਇਆ। ਜੋ ਇਸ ਵਿਆਹ ਤੋਂ ਉਸਦੇ ਇੱਕ ਲੜਕੀ ਮਨਿੰਦਰ ਕੌਰ ਪੈਦਾ ਹੋਈ ਜੋ ਅਸੀ ਆਪਣੀ ਲੜਕੀ ਮਨਿੰਦਰ ਕੌਰ ਦਾ ਪਹਿਲਾ ਵਿਆਹ ਪਿੰਡ ਸੰਗਰਾ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਵਿਖੇ ਕੀਤਾ ਸੀ, ਜਿਸ ਤੇ ਮਨਿੰਦਰ ਕੌਰ ਦੇ ਇੱਕ ਲੜਕੀ ਗੁਰਜੀਤ ਕੌਰ ਪੈਦਾ ਹੋਈ ਤੇ ਮਨਿੰਦਰ ਕੌਰ ਦੇ ਪਤੀ ਦੀ ਮੌਤ ਹੋ ਗਈ ਤੇ ਮਨਿੰਦਰ ਕੌਰ ਆਪਣੀ ਲੜਕੀ ਗੁਰਜੀਤ ਕੌਰ ਨੂੰ ਸਾਡੇ ਪਾਸ ਛੱਡ ਕੇ ਬਠਿੰਡੇ ਕਿਸੇ ਲੜਕੇ ਨਾਲ ਚਲੀ ਗਈ ਸੀ ਤੇ ਫਿਰ ਇਸ ਨੇ ਆਪਣੀ ਮਰਜੀ ਨਾਲ ਉਸ ਮੁੰਡੇ ਨੂੰ ਛੱਡ ਕੇ ਸਲਿੰਦਰ ਕੁਮਾਰ ਪੁੱਤਰ ਰਤਨ ਚੰਦ ਵਾਸੀ ਜਗਤਪੁਰ ਥਾਣਾ ਤਾਰਾਗੜ ਜਿਲਾ ਗੁਰਦਾਸਪੁਰ ਨਾਲ ਆਪਣੀ ਮਰਜੀ ਨਾਲ ਵਿਆਹ ਕਰਵਾ ਲਿਆ। ਜਿਸ ਤੇ ਮਨਿੰਦਰ ਕੌਰ ਦੇ ਇੱਕ ਲੜਕੀ ਇਲਿਜਾ ਪੈਦਾ ਹੋਈ ਸੀ। ਮਿਤੀ 7-8-2025 ਨੂੰ ਉਸਦੀ ਲੜਕੀ ਮਨਿੰਦਰ ਕੌਰ ਨੇ ਉਸਨੂੰ ਦੱਸਿਆ ਕਿ ਉਸ ਦੇ ਪਤੀ ਦੇ ਮਾਮੇ ਦਾ ਲੜਕਾ ਘਰ ਆ ਰਿਹਾ ਹੈ ਤਾਂ ਮਿਤੀ 7-8-25 ਨੂੰ ਦੁਪਹਿਰ ਤੋਂ ਬਾਅਦ ਉਹ ਲੜਕਾ ਜਿਸ ਨੇ ਆਪਣਾ ਨਾਮ ਜੱਸ ਦੱਸਿਆ ਸਾਡੇ ਘਰ ਆ ਗਿਆ ਤੇ ਉਸ ਦਿਨ ਸਾਡਾ ਜਵਾਈ ਸਲਿੰਦਰ ਕੁਮਾਰ ਘਰ ਨਹੀਂ ਆਇਆ। ਜਿਸ ਬਾਰੇ ਉਸਦੀ ਲੜਕੀ ਮਨਿੰਦਰ ਕੌਰ ਨੇ ਦੱਸਿਆ ਕਿ ਉਹ ਅੱਜ ਆਪਣੀ ਭੈਣ ਪਾਸ ਰੱਖੜੀ ਬਣਵਾਉਣ ਕਰਕੇ ਜਲੰਧਰ ਹੀ ਰਹਿ ਗਿਆ ਹੈ। ਜੋ ਅਸੀ ਸਾਰੇ ਜਣੇ ਰੋਟੀ ਪਾਣੀ ਖਾ ਕੇ ਰਾਤ ਨੂੰ ਸੌ ਗਏ। ਮਿਤੀ 8-8-2025 ਨੂੰ ਸੁਭਾ ਵਕਤ ਕਰੀਬ 5-30 Am ਦਾ ਹੋਵੇਗਾ ਕਿ ਉਸਦੀ ਲੜਕੀ ਮਨਿੰਦਰ ਕੌਰ ਤੇ ਉਹ ਲੜਕਾ ਜੱਸ ਘਰ ਵਿੱਚ ਨਹੀਂ ਸਨ ਤੇ ਉਸਦੀ ਲੜਕੀ ਮਨਿੰਦਰ ਕੌਰ ਦੀ ਬੇਟੀ ਇਲਿਜਾ ਉਮਰ ਕਰੀਬ 6 ਮਹੀਨੇ ਮੰਜੇ ਪਰ ਪਈ ਸੋ ਰਹੀ ਸੀ ਤਾਂ ਉਸਨੇ ਆਪਣੇ ਪਤੀ ਤਰਸੇਮ ਸਿੰਘ ਨੂੰ ਉਠਾਇਆ ਤੇ ਇਸ ਬਾਰੇ ਦੱਸਿਆ ਤਾਂ ਉਹ ਅਤੇ ਉਸਦਾ ਪਤੀ ਤਰਸੇਮ ਸਿੰਘ ਘਬਰਾ ਗਏ।ਕਿਉਂਕਿ ਉਸਦੀ ਲੜਕੀ ਮਨਿੰਦਰ ਕੌਰ ਪਹਿਲਾ ਵੀ ਆਪਣੇ ਪਹਿਲੇ ਵਿਆਹ ਦੀ ਲੜਕੀ ਗੁਰਜੀਤ ਕੌਰ ਉਕਤ ਨੂੰ ਘਰ ਛੱਡ ਕੇ ਚਲੀ ਗਈ ਸੀ ਤੇ ਜਿਸ ਦਾ ਪਾਲਣ ਪੋਸਣ ਵੀ ਹੁਣ ਅਸੀਂ ਕਰ ਰਹੇ ਹਾਂ ਤਾਂ ਅਸੀਂ ਸੋਚਿਆ ਕਿ ਇਹ ਲੜਕੀ ਵੀ ਸਾਨੂੰ ਪਾਲਣੀ ਪੈਣੀ ਹੈ ਕਿਉਂ ਨਾ ਇਸ ਨੂੰ ਮਾਰ ਮੁਕਾ ਦਈਏ ਤਾ ਉਸਨੇ ਲੜਕੀ ਇਲਿਜਾ ਦਾ ਮੂੰਹ ਆਪਣੇ ਹੱਥਾਂ ਨਾਲ ਦਬਾਇਆ ਤੇ ਉਸਦੇ ਪਤੀ ਤਰਸੇਮ ਸਿੰਘ ਨੇ ਲੜਕੀ ਇਲਿਜਾ ਦਾ ਗਲਾ ਘੁੱਟ ਦਿੱਤਾ ਤੇ ਅਸੀ ਉਸ ਨੂੰ ਮਾਰ ਮੁਕਾਇਆ ਤੇ ਉਸ ਦੀ ਲਾਸ਼ ਨੂੰ ਇੱਕ ਨੀਲੇ ਰੰਗ ਦੇ ਕਿੱਟ ਬੈਗ ਵਿੱਚ ਪਾ ਕੇ ਅਸੀ ਮੋਟਰਸਾਈਕਲ ਤੇ ਸਵਾਰ ਹੋ ਕੇ, ਜੀ ਟੀ ਰੋਡ ਟੋਲ ਪਲਾਜਾ ਚੌਲਾਂਗ ਤੋਂ ਅੱਗੇ ਖੱਖਾ ਪਿੰਡ ਨਜਦੀਕ ਰੇਲਵੇ ਲਾਈਨ ਤੇ ਜੀ ਟੀ ਰੋਡ ਦੇ ਵਿੱਚਕਾਰ ਲੜਕੀ ਦੀ ਲਾਸ਼ ਵਾਲਾ ਬੈਗ ਸੁੱਟ ਆਏ ਸੀ।” ਮੁੱਕਦਮਾ ਵਿੱਚ ਰਾਹੀ ਰੱਪਟ ਨੰਬਰ 08 ਮਿਤੀ 16.08.25 ਨਾਲ ਵਾਧਾ ਜੁਰਮ 103 BNS ਦਾ ਕੀਤਾ ਗਿਆ ਹੈ ਅਤੇ ਤਰਸੇਮ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਡੱਲਾ ਥਾਣਾ ਭੋਗਪੁਰ ਜਿਲਾ ਜਲੰਧਰ ਮੁਕੱਦਮਾ ਹਜਾ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਅਤੇ ਮੁੱਕਦਮਾ ਹਜਾ ਦੀ ਅਗਲੀ ਤਫਤੀਸ ਇੰਸਪੈਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਵੱਲੋਂ ਅਮਲ ਵਿੱਚ ਲਿਆਂਦੀ ਹੈ ਤੇ ਦੌਰਾਨੇ ਤਫਤੀਸ ਦੋਸੀ ਤਰਸੇਮ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਡੱਲਾ ਥਾਣਾ ਭੋਗਪੁਰ ਜਿਲਾ ਜਲੰਧਰ ਨੂੰ ਮੁਕੱਦਮਾ ਹਜਾ ਵਿੱਚ ਮਿਤੀ 16-8-2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੱਚੀ ਦੀ ਲਾਸ਼ ਬ੍ਰਾਮਦ ਹੋ ਚੁੱਕੀ ਹੈ ਜਿਸ ਨੂੰ ਸਿਵਲ ਹਸਪਤਾਲ ਜਲੰਧਰ ਡੈਡ ਹਾਊਸ ਜਮਾ ਕਰਾਇਆ ਗਿਆ ਹੈ ਜਿਸਦਾ ਅੱਜ ਪੋਸਟਮਾਰਟਮ ਕੀਤਾ ਜਾਣਾ ਹੈ। ਜੋ ਦੋਸ਼ੀਆਂ ਤਰਸੇਮ ਸਿੰਘ ਉਕਤ ਅਤੇ ਦਲਜਿੰਦਰ ਕੌਰ ਉਕਤ ਨੂੰ ਕੱਲ ਮਿਤੀ 17.08.2025 ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜੋ ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button