ਦੇਸ਼ਪੰਜਾਬ

ਡਿਪਟੀ ਕਮਿਸ਼ਨਰ ਵੱਲੋਂ ਹੁਨਰ ਸਿਖਲਾਈ ਸਬੰਧੀ ਨਵੇਂ ਕੋਰਸਾਂ ਬਾਰੇ ਉਦਯੋਗਪਤੀਆਂ ਨਾਲ ਵਿਚਾਰ-ਵਟਾਂਦਰਾ

ਪ੍ਰਸ਼ਾਸਨ ਵੱਲੋਂ ਜਲੰਧਰ ’ਚ 20 ਨਵੇਂ ਹੁਨਰ ਸਿਖ਼ਲਾਈ ਕੋਰਸ ਸ਼ੁਰੂ ਕਰਨ ਲਈ ਸਰਕਾਰ ਨੂੰ ਭੇਜੀ ਜਾਵੇਗੀ ਰਿਪੋਰਟ – ਡਿਪਟੀ ਕਮਿਸ਼ਨਰ

ਜਲੰਧਰ, ਐਚ ਐਸ ਚਾਵਲਾ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਉੱਘੇ ਸਨਅਤਕਾਰਾਂ ਨਾਲ ਉਨ੍ਹਾਂ ਦੀ ਹੁਨਰਮੰਦ ਕਿਰਤਸ਼ਕਤੀ ਦੀ ਲੋੜ ਨੂੰ ਪੂਰਾ ਕਰਨ ਲਈ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਉਦਯੋਗ ਕੇਂਦਰ, ਕਿਰਤ, ਆਈ.ਟੀ.ਆਈ. ਕਾਲਜਾਂ ਦੇ ਅਧਿਕਾਰੀਆਂ ਅਤੇ ਉਦਯੋਗਪਤੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਨੂੰ ਵਧਾਉਣ ਲਈ ਉਨ੍ਹਾਂ ਨੂੰ ਉਦਯੋਗਾਂ ਨਾਲ ਸਬੰਧਤ ਹੁਨਰ ਸਿਖ਼ਲਾਈ ਪ੍ਰਦਾਨ ਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਕਿਰਤਸ਼ਕਤੀ ਤਿਆਰ ਕਰਨ ਦੀ ਜ਼ਰੂਰਤ ਹੈ, ਜਿਸ ਨੂੰ ਉਦਯੋਗਪਤੀਆਂ ਦੇ ਸਰਗਰਮ ਸਹਿਯੋਗ ਨਾਲ ਪੂਰਾ ਕੀਤਾ ਜਾ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਜਲੰਧਰ ਖੇਡਾਂ ਦੇ ਸਾਮਾਨ, ਚਮੜੇ ਦੀਆਂ ਵਸਤਾਂ, ਹੈਂਡ ਟੂਲ, ਪਾਈਪ ਫਿਟਿੰਗ ਆਦਿ ਹੋਰ ਬਹੁਤ ਸਾਰੀਆਂ ਚੀਜ਼ਾਂ ਨਿਰਮਾਣ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਉਦਯੋਗਾਂ ਵਿੱਚ ਕਈ ਤਰ੍ਹਾਂ ਦੀਆਂ ਨੌਕਰੀਆਂ ਦੇ ਮੌਕੇ ਹਨ। ਇੰਡਸਟਰੀਅਲ ਫੋਕਲ ਪੁਆਇੰਟ ਐਸੋਸੀਏਸ਼ਨ, ਪੰਜਾਬ ਲੈਦਰ ਫੈਡਰੇਸ਼ਨ, ਹਾਰਡਵੇਅਰ ਮੈਨੂਫੈਕਚਰਿੰਗ, ਸਪੋਰਟਸ, ਟੁਆਏ ਮੈਨੂਫੈਕਚਰਰਜ਼, ਬੱਸ ਬਾਡੀ ਮੈਨੂਫੈਕਚਰਰਜ਼, ਪਲਾਈਵੁੱਡ, ਐੱਮ.ਐੱਸ.ਐੱਮ.ਈ., ਹੈਂਡ ਟੂਲਜ਼, ਮੈਟਲਜ਼ ਆਦਿ ਦੇ ਨੁਮਾਇੰਦਿਆਂ ਵੱਲੋਂ ਆਰਟੀਫੀਸ਼ੀਅਲ ਅਸਿਸਟੈਂਟ, ਬਾਇਲਰ ਆਪ੍ਰੇਟਰ, ਸਟਿੱਚਰ, ਐਕਸ-ਰੇ ਟੈਕਨੀਸ਼ੀਅਨ, ਮਲਟੀਸਕਿੱਲ ਟੈਕਨੀਸ਼ੀਅਨ, ਗ੍ਰਾਫਿੰਗ ਡਿਜ਼ਾਈਨਰ, ਮਸ਼ੀਨ ਆਪ੍ਰੇਟਰ, ਜਨਰਲ ਡਿਊਟੀ ਅਸਿਸਟੈਂਟ, ਹਿਊਮਨ ਰਿਸੋਰਸ, ਡਿਜੀਟਲ ਮਾਰਕੀਟਿੰਗ, ਫੋਰਜਿੰਗ, ਫੈਸ਼ਨ ਡਿਜ਼ਾਈਨਿੰਗ, ਪ੍ਰਿਟਿੰਗ, ਫਿੱਟਰ, ਹੋਮ ਹੈਲਥ ਏਡ ਆਦਿ ਸਮੇਤ ਕਈ ਕੋਰਸ ਸ਼ੁਰੂ ਕਰਨ ਲਈ ਆਪਣੇ ਸੁਝਾਅ ਦਿੱਤੇ ਗਏ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਵਿਸਥਾਰਤ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ ਜਿਸ ਤੋਂ ਬਾਅਦ ਹੁਨਰ ਵਿਕਾਸ ਕੇਂਦਰਾਂ, ਆਈ.ਟੀ.ਆਈਜ਼ ਆਦਿ ਵਿੱਚ ਕੋਰਸ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਕਿਰਤਸ਼ਕਤੀ ਨੂੰ ਜਾਣਕਾਰੀ ਅਤੇ ਹੁਨਰ ਨਾਲ ਲੈਸ ਕਰਨ ਲਈ ਤਿਆਰ ਕੀਤੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ, ਪ੍ਰੋਫ਼ੈਸਰ ਮੋਨਿਕਾ ਅਗਰਵਾਲ, ਸਹਾਇਕ ਪ੍ਰੋਫ਼ੈਸਰ ਡਾ. ਮਨੂ ਸ਼ਰਮਾ ਆਦਿ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button