
ਯੂਰਪ ਅਕਾਲੀ ਦਲ ਨਾਲ ਹੋਈਆਂ ਵਿਚਾਰਾਂ ਮੁਤਾਬਿਕ ਜਥੇਦਾਰ ਭੁੰਗਰਨੀ, ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨਾਲ ਕੀਤੀ ਮੁਲਾਕਾਤ
ਪੈਰਿਸ, (PRIME INDIAN NEWS) :- ਜਿਵੇੰ ਜਿਵੇੰ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਾਸਤੇ ਤਰੀਕ ਨੇੜੇ ਆ ਰਹੀ ਹੈ, ਤਿਵੇਂ ਤਿਵੇਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਐੱਨ ਆਰ ਆਈਜ ਵੀ ਪੰਜਾਬ ਜਾਣੇ ਸ਼ੁਰੂ ਹੋ ਗਏ ਹਨ | ਇਸੇ ਲੜੀ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਯੂਰਪ ਮੁੱਖੀ ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ, ਜਸਵੰਤ ਸਿੰਘ ਭਦਾਸ, ਮਸਤਾਨ ਸਿੰਘ ਨੌਰਾ, ਲਾਭ ਸਿੰਘ ਭੰਗੂ, ਲਖਵਿੰਦਰ ਸਿੰਘ ਡੋਗਰਾਂਵਾਲ, ਹਰਦੀਪ ਸਿੰਘ ਬੋਦਲ, ਮਾਸ਼ਟਰ ਅਵਤਾਰ ਸਿੰਘ, ਜਗਜੀਤ ਸਿੰਘ ਫ਼ਤਿਹਗੜ ਅਤੇ ਕੁਲਦੀਪ ਸਿੰਘ ਖਾਲਸਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਇਟਲੀ ਯੂਨਿਟ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਪੰਜਾਬ ਪਹੁੰਚ ਚੁੱਕੇ ਹਨ, ਜਦਕਿ ਕੁੱਝ ਹੋਰ ਅਹੁਦੇਦਾਰ ਵੀ ਬਹੁਤ ਜਲਦੀ ਪੰਜਾਬ ਜਾਣ ਦੀਆਂ ਤਿਆਰੀਆਂ ਪ੍ਰਾਰੰਭ ਕਰ ਚੁੱਕੇ ਹਨ। ਬੀਤੇ ਦਿਨ ਜਥੇਦਾਰ ਭੁੰਗਰਨੀ ਸ਼੍ਰੀ ਅੰਮ੍ਰਿਤਸਰ ਵਿਖੇ ਗੁਰਦਾਸ ਤੋਂ ਪਾਰਟੀ ਉਮੀਦਵਾਰ ਸਰਦਾਰ ਦਲਜੀਤ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਯੂਰਪ ਅਕਾਲੀ ਦਲ ਦੇ ਅਹੁਦੇਦਾਰਾਂ ਸਾਹਿਤ ਇਟਲੀ, ਨੌਰਵੇ, ਸਪੇਨ ਅਤੇ ਫਰਾਂਸ ਦੀਆਂ ਸ਼੍ਰੋਮਣੀ ਅਕਾਲੀ ਦਲ ਇਕਾਈਆਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਨਾਵਾਂ ਬਾਰੇ ਜਾਣਕਾਰੀ ਵੀਂ ਸਾਂਝੀ ਕੀਤੀ |





























