ਦੇਸ਼ਦੁਨੀਆਂਪੰਜਾਬ

ਜਲੰਧਰ ਦਿਹਾਤੀ ਪੁਲਿਸ ਵਲੋਂ ਜਲਦ ਹੀ ਹਰਜੀਤ ਕੌਰ ਦੇ ਕਤਲ ਦੀ ਵਾਰਦਾਤ ਨੂੰ ਹੱਲ ਕਰ ਲਿਆ ਜਾਵੇਗਾ – DSP ਉਂਕਾਰ ਸਿੰਘ ਬਰਾੜ

ਜਲੰਧਰ, ਐਚ ਐਸ ਚਾਵਲਾ। ਸ਼ਾਹਕੋਟ DSP ਉਂਕਾਰ ਸਿੰਘ ਬਰਾੜ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮਿਤੀ 14 ਜੁਲਾਈ ਨੂੰ ਥਾਣਾ ਲੋਹੀਆਂ ਸਬ ਡਵੀਜ਼ਨ ਸ਼ਾਹਕੋਟ ਲੋਹੀਆਂ ਤੋਂ ਮਖੂ ਰੋਡ ਤੇ ਲੇਡੀ ਹਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਲੋਹੀਆਂ ਦਾ ਐਕਸੀਡੈਂਟ ਹੋਣ ਬਾਰੇ ਸੂਚਨਾ ਮਿਲੀ ਸੀ।

ਜੋ ਮੁੱਢਲੇ ਮੁਲਾਹਜੇ ਤੋਂ ਪਾਇਆ ਗਿਆ ਕਿ ਲੇਡੀ ਦੇ ਗਰਦਨ ਉਪਰ ਤੇਜ ਹਥਿਆ ਨਾਲ ਸੱਟਾਂ ਲੱਗਣੀਆਂ ਪਾਈਆਂ ਗਈਆਂ। ਜਿਸ ਤੇ ਮ੍ਰਿਤਕ ਹਰਜੀਤ ਕੌਰ ਦੇ ਪਿਤਾ ਸਾਧੂ ਸਿੰਘ ਵਾਸੀ ਪਿੰਡ ਟੁਰਨਾ ਦੇ ਬਿਆਨ ਤੇ ਮੁਕੱਦਮਾ ਨੰਬਰ 94 ਜੁਰਮ 103 ਬੀਐਨਐਸ ਥਾਣਾ ਲੋਹੀਆਂ ਦਰਜ ਰਜਿਸਟਰ ਕੀਤਾ ਜਾ ਰਿਹਾ।
ਮ੍ਰਿਤਕ ਦੀ ਡੈਡ ਬਾਡੀ ਸਿਵਲ ਹਸਪਤਾਲ ਨਕੋਦਰ ਪੋਸਟਮਾਰਟਮ  ਰੱਖੀ ਗਈ ਹੈ। ਹਰਜੀਤ ਕੌਰ ਦਾ ਕਤਲ ਨਾ ਮਾਲੂਮ ਵਿਅਕਤੀਆਂ ਵੱਲੋਂ ਕੀਤਾ ਜਾਣਾ ਪਾਇਆ ਗਿਆ।

ਮੁੱਢਲੀ ਪੜਤਾਲ ਤੇ ਕੋਈ ਲੁੱਟ ਦੀ ਗੱਲ ਸਾਹਮਣੇ ਨਹੀਂ ਆਈ। ਇਸ ਕਤਲ ਦੀ ਵਾਰਦਾਤ ਨੂੰ ਹੱਲ ਕਰਨ ਲਈ ਪੁਲੀਸ ਵੱਲੋਂ ਹਰ  ਢੰਗ ਰਾਹੀਂ ਡੁੰਘਿਆਈ ਨਾਲ ਮਾਨਯੋਗ SSP ਸ. ਹਰਵਿੰਦਰ ਸਿੰਘ ਵਿਰਕ ਅਤੇ SP ਇਨਵੈਸਟੀਗੇਸ਼ਨ ਸਰਬਜੀਤ ਸਿੰਘ ਰਾਏ ਜੀ ਦੀ ਗਾਈਡਲਾਈਨ ਤੇ ਤਫਤੀਸ਼ ਕੀਤੀ ਜਾ ਰਹੀ ਹੈ। ਜਲਦ ਹੀ ਇਸ ਕਤਲ ਦੀ ਵਾਰਦਾਤ ਨੂੰ ਹੱਲ ਕਰ ਲਿਆ ਜਾਵੇਗਾl

Related Articles

Leave a Reply

Your email address will not be published. Required fields are marked *

Back to top button