
ਨਜਾਇਜ ਪਿਸਟਲ, ਵਾਰਦਾਤ ‘ਚ ਵਰਤਿਆ ਮੋਟਰਸਾਈਕਲ ਅਤੇ ਮੋਬਾਇਲ ਬ੍ਰਾਮਦ ਕੀਤੇ ਬ੍ਰਾਮਦ, 5 ਮੁਕੱਦਮੇ ਟਰੇਸ
ਜਲੰਧਰ, ਐਚ ਐਸ ਚਾਵਲਾ। ਸ਼੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਣਯੋਗ DGP ਸਾਹਿਬ ਦੇ ਏਜੰਡੇ ਅਨੁਸਾਰ ਸਮਾਜ ਵਿਰੋਧੀ ਭੈੜੇ ਅਨਸਰਾਂ ਦੇ ਖਿਲਾਫ ਸਪੈਸ਼ਲ ਮੁੰਹਿਮ ਚਲਾਈ ਹੋਈ ਇਸ ਮੁੰਹਿਮ ਦੇ ਤਹਿਤ ਵਿਦੇਸ਼ ਬੈਠੇ ਫਿਰੋਤੀ ਮੰਗਣ ਵਾਲੇ ਗਿਰੋਹ ਦਾ ਵਿਸ਼ੇਸ਼ ਟੀਮ ਉਂਜ਼ਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ SI/SHO ਲਾਭ ਸਿੰਘ ਥਾਣਾ ਲੋਹੀਆ, INSP/SHO ਬਲਵਿੰਦਰ ਸਿੰਘ ਭੁੱਲਰ ਥਾਣਾ ਸ਼ਾਹਕੋਟ ਅਤੇ CIA ਜਲੰਧਰ ਦਿਹਾਤੀ ਦੀਆਂ ਟੀਮਾਂ ਵੱਲੋਂ ਵੱਖ-ਵੱਖ ਸਮੇਂ ਥਾਣਾ ਲੋਹੀਆਂ ਵਿੱਚ ਗੁਰਚਰਨ ਸਿੰਘ ਉਰਫ ਲਾਲੀ ਵਾਸੀ ਥਾਣਾ ਲੋਹੀਆਂ ਜਿਲਾ ਜਲੰਧਰ ਕੇਅਰ ਆਫ ਪੰਡਾ ਪੁਰਬਾ HP ਪੈਟ੍ਰੋਲ ਪੰਪ ਦੇ ਮਾਲਕ ਨੂੰ ਫਿਰੋਤੀ ਮੰਗ ਗੋਲੀ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਦਰਜ ਮੁਕੱਦਮਾ ਨੰਬਰ 107 ਮਿਤੀ 11.11.2024 ਅਤੇ ਮੁਕੱਦਮਾ ਨੰਬਰ 57 ਮਿਤੀ 23.05.2025 ਜੁਰਮ ਜੁਰਮ 308(5),351(3),249,253 BNS, 25-54-59 Arms Act ਥਾਣਾ ਲੋਹੀਆਂ ਨੂੰ ਹੱਲ ਕਰਕੇ ਗੋਲੀਆਂ ਚਲਾਉਣ ਵਾਲੇ ਇਹਨਾ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗਿਰੋਹ ਦੇ ਸਰਗਨੇ ਮੁੱਖ ਦੋਸ਼ੀ ਵਿਦੇਸ਼ ਅਮਰੀਕਾ ਅਤੇ ਇੰਗਲੈਂਡ ਵਿੱਚ ਬੈਠ ਕੇ ਨਾਮਵਾਰ ਗੈਂਗ ਮੁੱਖੀਆਂ ਦਾ ਨਾਮ ਲੈ ਕੇ ਲੋਹੀਆ ਦੇ ਏਰੀਏ ਵਿੱਚ ਵੱਖ-ਵੱਖ ਕਾਰੋਬਾਰੀਆਂ ਨੂੰ ਟੈਲੀਫੋਨ ਰਾਹੀਂ ਡਰਾ ਧਮਕਾ ਕੇ ਮੋਟੀਆਂ ਫਿਰੋਤੀਆਂ ਮੰਗਦੇ ਸਨ। ਜਿਨ੍ਹਾ ਨੂੰ ਜਲਦੀ ਹੀ ਕਾਨੂੰਨੀ ਪ੍ਰਕਿਰਿਆ ਰਾਹੀ ਗ੍ਰਿਫਤਾਰ ਕੀਤਾ ਜਾਵੇਗਾ। ਇਹ ਸਾਰੇ ਗਿਰੋਹ ਦੇ ਮੈਂਬਰ ਵਿਦੇਸ਼ ਬੈਠ ਕੇ ਸ਼ੋਸ਼ਲ ਸਾਈਟਸ ਰਾਹੀਂ ਅਪਣੇ ਜਾਣਕਾਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਵੱਖ-ਵੱਖ ਢੰਗ ਤਰੀਕਿਆਂ ਨਾਲ ਰੈਕੀ ਕਰਵਾ ਕੇ, ਕਾਰੋਬਾਰੀਆਂ ਨੂੰ ਬਜਰੀਆ ਮੋਬਾਇਲ ਫੋਨ ਮਾਰ ਦੇਣ ਦੀਆਂ ਧਮਕੀਆਂ ਦੇ ਕੇ ਅਕਸਰ ਡਰਾਉਂਦੇ ਰਹਿੰਦੇ ਸਨ।
ਵਾਕਿਆ ਇਹ ਹੈ ਕਿ ਮਿਤੀ 23.05.2025 ਨੂੰ ਸ਼ਾਮ ਵਕਤ ਕਰੀਬ 08:00 ਵਜੇ ਦੋ ਨਾ-ਮਲੂਮ ਵਿਅਕਤੀਆਂ ਵੱਲੋਂ ਆਪਣੇ ਬਿੰਨਾ ਨੰਬਰੀ ਮੋਟਰ/ਸਾਇਕਲ ਪਰ ਆ ਕਰ ਮਾਰ ਦੇਣ ਦੀ ਨੀਯਤ ਨਾਲ ਗੋਲੀ ਚਲਾਈ। ਦੌਰਾਨੇ ਤਫਤੀਸ਼ ਇਹਨਾ ਦੀ ਮਦਦ ਕਰਨ ਵਾਲਾ ਇੱਕ ਮੈਂਬਰ ਅਨਮੋਲਪ੍ਰੀਤ ਸਿੰਘ ਉਰਫ ਮੋਲਾ ਪੁੱਤਰ ਨਿਸ਼ਾਨ ਸਿੰਘ ਵਾਸੀ ਚੱਕ ਯੂਸਫਪੁਰ ਆਲੇਵਾਲ ਥਾਣਾ ਲੋਹੀਆਂ ਮਿਤੀ 25.05.2025 ਅਤੇ ਮਨਪ੍ਰੀਤ ਸਿੰਘ ਉਰਫ ਮਨੀ ਉਰਫ ਮਨੀ ਹੰਸਾਵਾਲਾ ਪੁੱਤਰ ਪਾਲ ਸਿੰਘ ਵਾਸੀ ਹੰਸਾਵਾਲਾ ਥਾਣਾ ਗੋਇੰਦਵਾਲ ਜਿਲਾ ਤਰਨਤਾਰਨ ਨੂੰ ਮਿਤੀ 14.06.2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਰਾਨੇ ਤਫਤੀਸ਼ ਇਸ ਵਾਰਦਾਤ ਵਿੱਚ ਸ਼ਾਮਲ ਇਸ ਫਿਰੋਤੀ ਮੰਗਣ ਵਾਲੇ ਗਿਰੋਹ ਨਾਲ ਸਬੰਧਿਤ 06 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਨਜਾਇਜ ਅਸਲਾ, ਵਾਰਦਾਤ ਸਮੇ ਵਰਤਿਆ ਮੋਟਰਸਾਈਕਲ ਅਤੇ ਮੋਬਾਇਲ ਬਰਾਮਦ ਕਰਨ ਵਿੱਚ ਸਫਤਲਤਾ ਹਾਸਲ ਕੀਤੀ ਹੈ ਅਤੇ ਇਸ ਗਿਰੋਹ ਦੇ 03 ਹੋਰ ਮੈਂਬਰ ਨਾਮਜਦ ਕਰਕੇ ਕੁੱਲ 05 ਮੁਕੱਦਮਿਆਂ ਜਿੰਨ੍ਹਾ ਵਿੱਚ ਵੱਖ ਵੱਖ ਸਮੇਂ 50/50 ਲੱਖ ਰੁਪਏ ਦੀ ਫਿਰੋਤੀ ਮੰਗੀ ਵੱਖ ਵੱਖ ਸ਼ੋਸ਼ਲ ਸਾਈਟਸ ਰਾਹੀਂ ਮੰਗੀ ਗਈ ਸੀ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸੇ ਲੜੀ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਸਬੰਧੀ ਮਿਤੀ 19.06.2025 ਨੂੰ SI/SHO ਲਾਭ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਦੋਸ਼ੀ ਮਨਪ੍ਰੀਤ ਸਿੰਘ ਉਰਫ ਮਨੀ ਨੂੰ ਹਮਰਾਹ ਲੈ ਕੇ ਉਸਦੀ ਨਿਸ਼ਾਦੇਹੀ ਤੋਂ, ਵਾਰਦਾਤ ਸਮੇਂ ਮੁਦੇਈ ਉੱਪਰ ਮਾਰ ਦੇਣ ਦੀ ਨੀਯਤ ਨਾਲ ਗੋਲੀ ਚਲਾਉਣ ਵਾਲੇ ਦੂਸਰੇ ਨਾਮਜਦ ਦੋਸ਼ੀ ਨਵਦੀਪ ਸਿੰਘ ਉਰਫ ਸੋਨਾ ਪੁੱਤਰ ਤਰਸੇਮ ਸਿੰਘ ਉਰਫ ਬਿੱਟੂ ਵਾਸੀ ਹੰਸਾ ਵਾਲਾ ਦੀ ਤਲਾਸ਼ ਲਈ ਉਸਦੇ ਵੱਖ ਵੱਖ ਟਿਕਾਣਿਆ ਤੇ ਰੇਡ ਕਰਦੇ ਸਮੇਂ ਅੰਡਾ ਛਾਬੜੀ ਸਾਹਿਬ ਵਿਖੇ ਪੁਲਿਸ ਪਾਰਟੀ ਉਪਰ ਨੌਜਵਾਨਾਂ ਨੇ ਮਾਰ ਦੇਣ ਦੀ ਨੀਅਤ ਨਾਲ ਆਪਣੇ ਪਿਸਤੌਲ ਨਾਲ ਸਿੱਧਾ ਫਾਇਰ SI/SHO ਲਾਭ ਸਿੰਘ ਵੱਲ ਕੀਤਾ ਤਾਂ ਤਰੁੰਤ ਮੌਕੇ ਦੇ ਹਲਾਤਾਂ ਮੁਤਾਬਿਕ ਆਪਣੀ ਅਤੇ ਪੁਲਿਸ ਪਾਰਟੀ ਦੇ ਬਚਾਅ ਲਈ ਆਪਣੇ ਸਰਵਿਸ ਰਿਵਾਲਵਰ ਨਾਲ ਜਵਾਬੀ ਫਾਇਰ ਕਰਨ ਉਪਰੰਤ ਮੁਸ਼ਤੈਦੀ ਨਾਲ ਇੱਕ ਨੌਜਵਾਨ ਮੁਕੱਦਮਾ ਉਕਤ ਦਾ ਲੋੜੀਂਦਾ ਦੋਸ਼ੀ ਨਵਦੀਪ ਸਿੰਘ ਉਰਫ ਸੋਨਾ ਅਤੇ ਉਸਦੇ ਸਾਥੀ ਜਿਸਦਾ ਨਾਮ ਬਾਅਦ ਵਿੱਚ ਗੁਰਸੇਵਕ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਛਾਪੜੀ ਤਸਦੀਕ ਹੋਇਆ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਜਿਥੇ ਪੁਲਿਸ ਵੱਲੋਂ ਜਵਾਬੀ ਕਾਰਵਾਈ ਸਮੇਂ ਕੀਤੇ ਫਾਇਰ ਨਾਲ ਗੁਰਸੇਵਕ ਸਿੰਘ ਉਰਫ ਸੇਵਕ ਜਖਮੀ ਨੂੰ ਤਰੁੰਤ ਮੁਢਲੀ ਸਹਾਇਤਾ ਦੇ ਕਰ ਇਲਾਜ ਲਈ ਨੇੜਲੇ ਹਸਪਤਾਲ ਭੇਜਿਆ ਜੋ ਜ਼ੇਰੇ ਇਲਾਜ ਹੈ। ਪੁਲਿਸ ਪਾਰਟੀ ਉਪਰ ਹਮਲਾ ਕਰਨ ਬਾਬਤ ਮੁਕੱਦਮਾ ਨੰਬਰ 307 ਮਿਤੀ 19.06.2025 ਜੁਰਮ 109,3(5), 132,221 BNS 25(6)-54-59 ARMS ACT ਥਾਣਾ ਗੋਇੰਦਵਾਲ ਸਾਹਿਬ ਵਿਖੇ ਇਹਨਾ ਤਿੰਨਾ ਦੋਸ਼ੀਆਂ ਖਿਲਾਫ ਮੁਕੱਦਮਾ ਵੱਖਰੇ ਤੌਰ ਪਰ ਦਰਜ ਕਰਵਾਇਆ ਗਿਆ।
















