ਦੇਸ਼ਦੁਨੀਆਂਪੰਜਾਬ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਖੇਤਰੀ ਪਾਸਪੋਰਟ ਅਧਿਕਾਰੀ ਨਾਲ ਮੁਲਾਕਾਤ

ਪੀ.ਸੀ.ਸੀ. ਜਾਰੀ ਕਰਨ ਵਿਚ ਤੇਜੀ ਲਿਆਉਣ ਤੇ ਵਿਦੇਸ਼ਾਂ ਵਿਚ ਫਸੇ ਪੰਜਾਬੀਆਂ ਦੀ ਵਤਨ ਵਾਪਸੀ ਲਈ ਹੋਰ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ

ਜਲੰਧਰ, ਐਚ ਐਸ ਚਾਵਲਾ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖੇਤਰੀ ਪਾਸਪੋਰਟ ਅਧਿਕਾਰੀ ਜਲੰਧਰ ਸ਼੍ਰੀ ਅਨੂਪ ਸਿੰਘ ਨਾਲ ਮੁਲਾਕਾਤ ਕਰਕੇ ਦੁਆਬਾ ਖੇਤਰ ਵਿਚ ਵਿਦੇਸ਼ ਜਾਣ ਨਾਲ ਸਬੰਧਿਤ ਪੁਲਿਸ  ਕਲੀਰੈਂਸ  ਸਰਟੀਫਿਕੇਟ ( ਪੀ.ਸੀ.ਸੀ.) ਜਲਦ ਜਾਰੀ ਕਰਨ ਲਈ ਵਿਆਪਕ ਪ੍ਰਬੰਧ ਕਰਨ ਲਈ ਕਿਹਾ ਹੈ।

ਅੱਜ ਇੱਥੇ ਖੇਤਰੀ ਪਾਸਪੋਰਟ ਦਫਤਰ ਵਿਖੇ ਮੀਟਿੰਗ ਦੌਰਾਨ ਰਾਜ ਸਭਾ ਮੈਂਬਰ ਨੇ ਕਿਹਾ ਕਿ ਦੁਆਬਾ ਖੇਤਰ ਵਿਚ ਵੱਡੀ ਪੱਧਰ ’ਤੇ ਲੋਕ ਵਿਦੇਸ਼ ਵਿਚ ਵਸਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਆਉਣ-ਜਾਣ ਲਈ ਅਨੇਕਾਂ ਮਾਮਲਿਆਂ ਵਿਚ ਪੀ.ਸੀ.ਸੀ. ਦੀ ਲੋੜ ਪੈਂਦੀ ਹੈ।

ਉਨ੍ਹਾਂ ਕਿਹਾ ਕਿ ਇਸ ਪ੍ਰਕਿ੍ਰਆ ਦੇ ਬਹੁਤ ਲੰਮੀ ਤੇ ਉਲਝਣ ਵਾਲੀ ਹੋਣ ਕਾਰਨ ਲੋਕਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸਨੂੰ ਖੇਤਰੀ ਪਾਸਪੋਰਟ ਦਫਤਰ ਤੇ ਬਾਕੀ ਸਬੰਧਿਤ ਵਿਭਾਗ ਮਿਲਕੇ ਦੂਰ ਕਰ ਸਕਦੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਧੋਖੇਬਾਜ ਏਜੰਟਾਂ ਦੇ ਧੱਕੇ ਚੜ੍ਹਕੇ ਵਿਦੇਸ਼ਾਂ ਵਿਚ ਫਸੇ ਲੜਕੇ ਤੇ ਵਿਸ਼ੇਸ਼ ਕਰਕੇ ਲੜਕੀਆਂ ਦੀ ਵਤਨ ਵਾਪਸੀ ਲਈ ਵੀ ਪਾਸਪੋਰਟ ਦਫਤਰ ਨੂੰ  ਹੋਰ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।

ਪਾਸਪੋਰਟ ਬਣਵਾਉਣ ਲਈ ਪਾਸਪੋਰਟ ਸੇਵਾ ਕੇਂਦਰਾਂ ਵਿਖੇ ਸਮਾਂ ਲੈਣ ਲਈ ਮਹੀਨੇ  ਦੇ ਲਗਭਗ ਲੱਗਣ ਵਾਲੇ ਸਮੇਂ ਨੂੰ ਵੀ ਘੱਟ ਕਰਨ ਲਈ ਯਤਨ ਕਰਨ ਲਈ ਕਿਹਾ ਤਾਂ ਜੋ ਬਿਨੈਕਾਰਾਂ ਨੂੰ ਜਲਦ ਪਾਸਪੋਰਟ ਜਾਰੀ ਹੋ ਸਕੇ।

Related Articles

Leave a Reply

Your email address will not be published. Required fields are marked *

Back to top button