ਜਲੰਧਰ, ਐਚ ਐਸ ਚਾਵਲਾ। “ਯੁੱਧ ਨਸ਼ਿਆਂ ਵਿਰੁੱਧ” ਤਹਿਤ ਕਾਰਵਾਈ ਕਰਦੇ ਹੋਏ ਜਲੰਧਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਮੁੱਠਭੇੜ ਦੌਰਾਨ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਮੁੱਠਭੇੜ ‘ਚ ਤੀਸਰੇ ਦੋਸ਼ੀ ਦੀ ਮੌਤ ਹੋ ਗਈ। ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆ ਵਿਰੁੱਧ” ਤਹਿਤ ਕਾਰਵਾਈ ਕਰਦੇ ਹੋਏ ਸ੍ਰੀ ਸਰਬਜੀਤ ਰਾਏ, ਪੀ.ਪੀ.ਐਸ., ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਦੀ ਅਗਵਾਈ ਹੇਠ ਸੀ.ਆਈ.ਏ. ਟੀਮ ਨੂੰ ਗੁਪਤ ਸੂਚਨਾ ਤੇ ਅਧਾਰ ਤੇ ਪਿੰਡ ਕੁਤਬੀਵਾਲ ਥਾਣਾ ਲੋਹੀਆਂ ਵਿਖੇ ਕਾਰਵਾਈ ਲਈ ਭੇਜਿਆ ਗਿਆ ਸੀ।

SSP ਵਿਰਕ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੀ ਟੀਮ ਜਿਸ ਵਿਚ SI ਨਿਰਮਲ ਸਿੰਘ (134), ASI ਬਲਵਿੰਦਰ ਸਿੰਘ (64), ASI ਮਨਿੰਦਰ ਸਿੰਘ (243), ASI ਰਾਜਬੀਰ ਸਿੰਘ (1160), ASI ਮੰਦਰਪ ਸਿੰਘ ਗੋਨਾ (958), SCT ਗੁਰਪ੍ਰੀਤ ਕੌਲ (953), SCT ਮੋਹਨ ਲਾਲ (1293), SCT ਨੀਰਜ ਕੁਮਾਰ (1093), SCT ਚਰਨਜੀਤ ਸਿੰਘ (1448), ਅਤੇ CT ਦਸਮਿੰਦਰ ਸਿੰਘ (1754) ਸ਼ਾਮਲ ਸਨ, ਜੋ ਇਹ ਟੀਮ ਪਿੰਡ ਕੁਤਬੀਵਾਲ (ਥਾਣਾ ਲੋਹੀਆ) ਰੇਡ ਕਰਨ ਗਈ ਸੀ। ਰੋਡ ਦੌਰਾਨ ਟੀਮ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ। ਜਦੋਂ ਪੁਲਿਸ ਅਧਿਕਾਰੀ ਉਨ੍ਹਾਂ ਦੀ ਚੈਕਿੰਗ ਕਰ ਰਹੇ ਸਨ, ਉਸ ਸਮੇਂ ਗੁਰਪ੍ਰੀਤ ਉਰਫ਼ ਗੋਪੀ ਨੇ ASI ਮਨਦੀਪ ਸਿੰਘ ਗੋਨਾ ਉੱਤੇ ਆਪਣਾ ਹਥਿਆਰ ਤਾਨ ਦਿੱਤਾ, ਜਿਸ ਕਾਰਨ ਉਹ ਆਪਸ ਵਿਚ ਗੁਥਮਰੱਥਾ ਹੋ ਗਏ। ਇਸ ਆਪਸੀ ਤਰਕਾਰ ਦੌਰਾਨ ਗੁਰਪ੍ਰੀਤ ਗੋਪੀ ਨੇ ਏ.ਐਸ.ਆਈ. ਮਨਦੀਪ ਸਿੰਘ ਉਰਫ ਗੋਨਾ ਤੇ ਫਾਇਰ ਕੀਤਾ। ਫੁਰਤੀ ਦਿਖਾਉਂਦੇ ਹੋਏ ਏ.ਐਸ.ਆਈ. ਮਨਦੀਪ ਸਿੰਘ ਹੇਠਾਂ ਬੈਠ ਗਿਆ ਅਤੇ ਖੁਦ ਨੂੰ ਅਸੁਰੱਖਿਅਤ ਪਾ ਕੇ ਏ.ਐਸ.ਆਈ. ਮਨਦੀਪ ਸਿੰਘ ਗੋਨਾ ਨੇ ਨਿਜੀ ਸੁਰੱਖਿਆ ਲਈ ਗੋਲੀ ਚਲਾਈ, ਜੋ ਗੁਰਪ੍ਰੀਤ ਉਰਫ ਗੋਪੀ ਨੂੰ ਲੱਗੀ ਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

SSP ਵਿਰਕ ਨੇ ਦੱਸਿਆ ਕਿ ਬਾਕੀ ਪੁਲਿਸ ਪਾਰਟੀ ਦੁਆਰਾ ਤੁਰੰਤ ਐਕਸ਼ਨ ਕਰਦੇ ਹੋਏ ਰੋਹਿਤ ਉਰਫ਼ ਰੋਹੀ ਪੁੱਤਰ ਰਾਮਪਾਲ, ਨਿਵਾਸੀ ਪਿੰਡ ਮੰਡਾਲਾ, ਥਾਣਾ ਲੋਹੀਆ ਅਤੇ ਲਵਪ੍ਰੀਤ ਸਿੰਘ ਉਰਫ਼ ਲੱਭਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਕੁਤਬੀਵਾਲ ਨੂੰ ਕਾਬੂ ਕਰਕੇ ਉਕਤ ਤਿੰਨਾਂ ਵਿਅਕਤੀਆ ਪਾਸੋਂ 100 ਗ੍ਰਾਮ ਹੈਰੋਇਨ, 01 ਪਿਸਤੌਲ 30 ਬੋਰ, 03 ਜਿੰਦਾ ਰੋਂਦ, 1 ਖੋਲ ਅਤੇ ਇੱਕ ਮੋਟਰਸਾਈਕਲ ਪਲੇਟੀਨਾ ਰੰਗ ਸਿਲਵਰ ਨੁਮਾ ਬਿਨਾ ਨੰਬਰੀ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ। ਤਫਤੀਸ਼ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।





























