ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਨੂੰ ਠਿੱਬੀ ਲਾਉਣ ਵਾਸਤੇ, ਵਿਰੋਧੀਆਂ ਨੇ ਹਰੇਕ ਪ੍ਰਕਾਰ ਦੇ ਹੱਥਕੰਢੇ ਵਰਤੇ, ਖਾਸ ਕਰਕੇ ਬਾਗੀ ਅਕਾਲੀ ਆਗੂਆਂ ਨੇ ਤਾਂ ਹੱਦ ਹੀ ਕਰ ਦਿੱਤੀ ਸੀ। ਸੁਖਬੀਰ ਜੀ ਦੀ ਪ੍ਰਧਾਨਗੀ ਦਾ ਐਲਾਨ ਹੋਣ ਤੋਂ ਪਹਿਲਾਂ ਵੀ ਬਾਗੀ ਅਕਾਲੀ ਆਗੂ, ਧਰਮ ਦੀ ਆੜ ਹੇਠ, ਬਾਦਲ ਦੇ ਵਿਰੁੱਧ ਮੋਰਚਾ ਖੋਲਦੇ ਰਹਿੰਦੇ ਸਨ, ਲੇਕਿਨ ਚੁੱਪ ਹੁਣ ਵੀ ਨਹੀਂ ਹੋ ਰਹੇ, ਜੋ ਕਿ ਆਪਣਿਆਂ ਦੇ ਨਾਲ ਗਦਾਰੀ ਹੀ ਕਹੀ ਜਾ ਸਕਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਬੋਦਲ ਨੇ ਇੱਕ ਮੀਟਿੰਗ ਦੌਰਾਨ ਕੀਤਾ।

ਉਕਤ ਦੋਵੇਂ ਆਗੂਆਂ ਨੇ ਕਿਹਾ ਕਿ ਅਸੀਂ ਬਾਗੀ ਅਕਾਲੀ ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਅਜੇ ਵੀ ਵੇਲਾ ਹੈ ਕਿ ਤੁਸੀਂ ਵਿਰੋਧੀਆਂ ਦੇ ਚੁੰਗਲ ਵਿੱਚੋਂ ਨਿਕਲ ਕੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੋ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਮਜਬੂਤ ਕਰੋ, ਤਾਂ ਕਿ ਪੰਜਾਬ ਦਾ ਰੁਕਿਆ ਹੋਇਆ ਵਿਕਾਸ ਫਿਰ ਤੋਂ ਦੁਬਾਰਾ ਸ਼ੁਰੂ ਹੋ ਸਕੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਅਹੁਦੇਦਾਰਾਂ ਨੇ ਸ. ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੇ ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ ਅਤੇ ਮਠਿਆਈ ਵੰਡੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵੀਰ ਸਿੰਘ ਲੱਖੀ, ਮਨਮੋਹਨ ਸਿੰਘ ਅਤੇ ਖਜਾਨ ਸਿੰਘ ਆਦਿ ਹਾਜਰ ਸਨ।





























