ਦੇਸ਼ਦੁਨੀਆਂਪੰਜਾਬ

ਥਾਣਾ ਮਹਿਤਪੁਰ ਪੁਲਿਸ ਵੱਲੋਂ ਪਿੰਡ ਹਰੀਪੁਰ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਈ, ਇੱਕ ਨਾਬਾਲਗ ਹਿਰਾਸਤ ਵਿੱਚ

ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ਼੍ਰੀ ਗੁਰਮੀਤ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਅਤੇ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁੰਹਿਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ,ਆਈ.ਪੀ.ਐਸ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਉਂਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਅਤੇ ਮੁੱਖ ਅਫਸਰ ਥਾਣਾ ਮਹਿਤਪੁਰ ਐਸ.ਆਈ ਲਖਬੀਰ ਸਿੰਘ ਦੀ ਟੀਮ ਵੱਲੋਂ ਮਿਤੀ 31.03.2025 ਦੀ ਰਾਤ ਪਿੰਡ ਹਰੀਪੁਰ ਵਿਖੇ ਰਾਜਵੀਰ ਡੈਵਿਟ ਪੁੱਤਰ ਚਰਨਜੀਤ ਸਿੰਘ ਵਾਸੀ ਹਰੀਪੁਰ ਦੇ ਅੰਨੇ ਕਤਲ ਨੂੰ ਸੁਲਝਾਉਣ ਵਿੱਚ ਸਲਫਤਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਉਂਕਾਰ ਸਿੰਘ ਬਰਾੜ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 31.03.2025 ਦੀ ਰਾਤ ਥਾਣਾ ਮਹਿਤਪੁਰ ਦੇ ਮੁੱਖ ਅਫਸਰ ਐਸ.ਆਈ ਲਖਬੀਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਰਾਜਵੀਰ ਡੈਵਿਟ ਪੁੱਤਰ ਚਰਨਜੀਤ ਸਿੰਘ ਵਾਸੀ ਹਰੀਪੁਰ ਉਮਰ ਕਰਬ 19 ਸਾਲ ਜੋ ਮਹਿਤਪੁਰ Hot and Crusty ਰੈਸਟੋਰੈਟ ਮਹਿਤਪੁਰ ਵਿਖੇ ਡਲਿਵਰੀ ਦਾ ਕੰਮ ਕਰਦਾ ਸੀ ਅਤੇ ਆਪਣੇ ਬੁਲਟ ਮੋਟਰਸਾਈਕਲ ਤੇ ਵਕਤ ਕਰੀਬ 09 ਵਜੇ ਰਾਤ ਨੂੰ ਆਪਣੇ ਘਰ ਪਿੰਡ ਹਰੀਪੁਰ ਪੁੱਜ ਜਾਦਾ ਸੀ ਪ੍ਰੰਤੂ ਉਸ ਦਿਨ ਰੋਜਾਨਾ ਦੇ ਸਮੇਂ ਪਰ ਨਹੀ ਪੁੱਜਾ। ਜਿਸ ਤੇ ਪ੍ਰੀਵਾਰ ਵੱਲੋ ਪਿੰਡ ਦੇ ਵਸਨੀਕਾ ਨੂੰ ਇਹ ਜਾਣਕਾਰੀ ਦਿੱਤੀ ਅਤੇ ਉਹਨਾ ਨੂੰ ਨਾਲ ਲੈ ਕੇ ਉਸ ਦੀ ਭਾਲ ਕਰਨੀ ਸੁਰੂ ਕੀਤੀ ਤਾ ਮਹਿਤਪੁਰ ਤੋਂ ਹਰੀਪੁਰ ਨੂੰ ਜਾਦੀ ਲਿੰਕ ਰੋਡ ਬਾਹੱਦ ਰਕਬਾ ਮਹਿਤਪੁਰ ਦੇ ਖੱਬੇ ਹੱਥ ਕਣਕ ਦੇ ਖੇਤਾ ਵਿੱਚ ਸੜਕ ਦੇ ਨਜਦੀਕ ਰਾਜਵੀਰ ਡੈਵਿਟ ਮ੍ਰਿਤਕ ਦੇਹ ਨੂੰ ਦੇਖਿਆ ਜਿਸ ਦਾ ਗਲਾ ਤੇਜਧਾਰ ਹਥਿਆਰਾ ਨਾਲ ਕੱਟਿਆ ਹੋਇਆ ਸੀ ਅਤੇ ਉਸ ਦਾ ਬੁਲਟ ਮੋਟਰਸਾਈਕਲ ਵੀ ਉਥੇ ਪਿਆ ਸੀ ਅਤੇ ਕਣਕ ਦੇ ਖੇਤਾ ਨੂੰ ਪਾਣੀ ਵਗੈਰਾ ਲੱਗਾ ਸੀ । ਜੋ ਇਸ ਇਤਲਾਹ ਮਿਲਣ ਤੇ ਮੁੱਖ ਅਫਸਰ ਥਾਣਾ ਸਮੇਤ ਪੁਲੀਸ ਪਾਰਟੀ ਦੇ ਮੋਕਾ ਪਰ ਪੁੱਜੇ ਨਿਯਮਾ ਅਨੁਸਾਰ ਕਾਨੂੰਨੀ ਕਾਰਵਾਈ ਕਰਦਿਆ ਨਾ-ਮਾਲੂਮ ਵਿਅਕਤੀਆ ਖਿਲਾਫ ਸੰਗੀਨ ਧਰਾਵਾ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ। ਮ੍ਰਿਤਕ ਦੇਹ ਸਿਵਲ ਹਸਪਤਾਲ ਨਕੋਦਰ ਪਹੁੰਚਾਈ ਗਈ ਅਤੇ ਮੌਕਾ ਮੁਲਾਹਜਾ ਕਰਨ ਤੇ ਮੋਕਾ ਵਕੂਆ ਤੋ ਇੱਕ ਅਪਾਚੀ ਮੋਟਰਸਾਈਕਲ ਸਮੇਤ ਦੋਸ਼ੀਆ ਵੱਲੋ ਕਤਲ ਸਮੇ ਵਰਤਿਆ ਹਥਿਆਰ ਇੱਕ ਕਰਦ ਵੀ ਬਰਾਮਦ ਕੀਤੀ ਗਈ।

ਇਸ ਕਤਲ ਦੀ ਘਟਨਾ ਉਪਰੰਤ ਮੇਰੇ ਵੱਲੋ ਵੀ ਤਰੁੰਤ ਮੋਕਾ ਤੇ ਪੁੱਜ ਕਿ ਲੋੜੀਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਜਿਸ ਤਹਿਤ ਪੁਲੀਸ ਵੱਲੋ ਇਸ ਮੁਕੱਦਮਾ ਦੀ ਅਧੁਨਿਕ ਢੰਗ ਤਰੀਕੇ ਅਤੇ ਸੈਟੇਫਿਕ ਸਾਧਨਾ ਨਾਲ ਤਫਤੀਸ਼ ਕਰਦਿਆਂ ਹੋਇਆ ਮੁਕੱਦਮਾ ਉਕਤ ਵਿੱਚ 2 ਦੋਸ਼ੀ ਨਾਮਜਦ ਕੀਤੇ ਗਏ। ਜਿਹਨਾ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਪੁਲੀਸ ਪਾਰਟੀਆਂ ਵੱਲੋਂ ਇਸ ਸਮੇਂ ਤੱਕ ਇੱਕ ਨਾਬਾਲਗ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਬਾਕੀ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਮ੍ਰਿਤਕ ਦੇ ਪ੍ਰੀਵਾਰ ਨੂੰ ਕਾਨੂੰਨ ਅਨੁਸਾਰ ਇੰਨਸਾਫ ਅਤੇ ਦੋਸ਼ੀਆਂ ਨੂੰ ਸਖਤ ਤੋ ਸਖਤ ਸਜਾ ਦਿਵਾਈ ਜਾਵੇਗੀ।

ਮੁਕੱਦਮਾ ਨੰਬਰ 47 ਮਿਤੀ 01.04.2025 ਜੁਰਮ 103,3(5) BNS ਥਾਣਾ ਮਹਿਤਪੁਰ ਜਿਲਾ ਜਲੰਧਰ

ਨਾਮਜਦ

ਦੋਸ਼ੀ:-1. ਯੁਵਰਾਜ ਸਿੰਘ ਉਰਫ ਯੁਵੀ ਪੁੱਤਰ ਦਿਲਬਾਗ ਸਿੰਘ ਵਾਸੀ ਸੰਗੋਵਾਲ ਥਾਣਾ ਮਹਿਤਪੁਰ

2. ਯੁਵਨਾਈਲ ਦੋਸ਼ੀ ਵਾਸੀ ਪਿੰਡ ਲੋਹਗੜ ਥਾਣਾ ਮਹਿਤਪੁਰ

ਬਰਾਮਦਗੀ:-

1. ਦੋਸ਼ੀਆ ਵੱਲੋ ਵਾਰਦਾਤ ਵਿੱਚ ਵਰਤਿਆ ਗਿਆ ਇੱਕ ਅਪਾਚੀ ਮੋਟਰਸਾਈਕਲ ਬਿਨਾ ਨੰਬਰੀ

2. ਇੱਕ ਕਰਦ ਲੋਹਾ ਨੋਕਦਾਰ

Related Articles

Leave a Reply

Your email address will not be published. Required fields are marked *

Back to top button