
ਜਲੰਧਰ, ਐਚ ਐਸ ਚਾਵਲਾ। ਸ਼੍ਰੀ ਗੁਰਮੀਤ ਸਿੰਘ, PPS, ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਜਸਰੂਪ ਕੌਰ ਬਾਠ, IPS, ਪੁਲਿਸ ਕਪਤਾਨ (ਤਫਤੀਸ਼) ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਵੱਖ-ਵੱਖ ਜੁਰਮਾ ਤਹਿਤ ਭਗੋੜੇ/ਚੋਰੀਆਂ ਅਤੇ ਨਸ਼ਾ ਸਪਲਾਈ ਕਰਨ ਵਾਲਿਆਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ, ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋਂ ਖੇਤਾਂ ਵਿੱਚੋਂ ਟਰਾਲੀ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਚੋਰੀ ਦੀ ਟਰਾਲੀ, ਟਰਾਲੀ ਚੋਰੀ ਕਰਨ ਵਿੱਚ ਵਰਤੇ ਅਰਜਨ ਮਹਿੰਦਰਾ ਟਰੈਕਟਰ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਰੇਕੀ ਕਰਨ ਲਈ ਵਰਤੇ ਬੋਲਟ ਮੋਟਰਸਾਈਕਲ ਨੰਬਰੀ PB-08-EF-9434 ਅਤੇ ਮੋਟਰਸਾਈਕਲ CD ਡੀਲੇਕਸ ਹੀਰੋ ਨੰਬਰੀ PB-09-AH-0831 ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦਿਆਂ ਸ਼੍ਰੀ ਉਂਕਾਰ ਸਿੰਘ ਬਰਾੜ, PPS, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜਿਲਾ ਜਲੰਧਰ ਦਿਹਾਤੀ ਨੇ ਦੱਸਿਆ ਕਿ ਜੋ ਮਿਤੀ 12.03.2025 ਨੂੰ ਇੱਕ ਦਰਖਾਸਤ ਵੱਲੋ ਮਨਿੰਦਰਪਾਲ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਬੁੱਢਣਵਾਲ ਦੇ ਖੇਤਾਂ ਵਿੱਚੋਂ ਟਰਾਲੀ ਚੋਰੀ ਹੋਣ ਸਬੰਧੀ ਮਸੂਲ ਥਾਣਾ ਹੋਣ FIR No. 40 ਮਿਤੀ 12-03-2025 ਅ/ਧ 303(2) ਥਾਣਾ ਸ਼ਾਹਕੋਟ ਦਰਜ ਰਜਿਸ਼ਟਰ ਤੇ ASI ਸਰਵਨ ਸਿੰਘ 142/ਜਲੰ ਸਮੇਤ ਪੁਲਿਸ ਪਾਰਟੀ ਨੇ ਦੋਸ਼ੀ ਯੁਵਰਾਜ ਸਿੰਘ ਉਰਫ ਯੂਵੀ ਪੁੱਤਰ ਤਰਸੇਮ ਸਿੰਘ ਵਾਸੀ ਬਾਗੀਵਾਲ ਥਾਣਾ ਮਹਿਤਪੁਰ ਅਤੇ ਅਰਸ਼ਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮੰਡ ਚੋਤਾ ਥਾਣਾ ਕੂਮ ਕਲਾ ਜਿਲਾ ਲੁਧਿਆਣਾ ਨੂੰ ਚੋਰੀ ਦੀ ਟਰਾਲੀ ਟਰੈਕਟਰ ਸਮੇਤ ਕਾਬੂ ਕੀਤਾ ਗਿਆ। ਇਨਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਲੋਕਲ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਸਖਤੀ ਨਾਲ ਸਖਤ ਕਾਰਵਾਈ ਕੀਤੀ ਜਾਵੇਗੀ।
















