ਥਾਣਾ ਗੁਰਾਇਆ ਦੀ ਪੁਲਿਸ ਨੇ 63 ਕਿਲੋਗ੍ਰਾਮ ਅਫੀਮ ਸਮੇਤ 4 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ, ਟਰਕ ਅਤੇ ਟਰੈਕਟਰ ਟਰਾਲੀ ‘ਚ ਅਫੀਮ ਲੁਕਾਉਣ ਲਈ ਬਣਾਏ ਸਨ ਵਿਸ਼ੇਸ਼ ਖਾਨੇ

ਜਲੰਧਰ, ਐਚ ਐਸ ਚਾਵਲਾ। ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਅਤੇ ਸ੍ਰੀ ਸਿਮਰਨਜੀਤ ਸਿੰਘ ਐੱਸ. ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਵਿਸ਼ੇਸ਼ ਦੀ ਅਗਵਾਈ ਹੇਠ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੀ ਪੁਲਿਸ ਟੀਮ ਵੱਲੋਂ 4 ਨਸ਼ਾ ਤਸਕਰਾਂ ਪਾਸੋਂ 63 ਕਿਲੋਗ੍ਰਾਮ ਅਫੀਮ ਸਮੇਤ 02 ਟਰਕ ਅਤੇ 01 ਟਰੈਕਟਰ ਟਰਾਲੀ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ 04-01-2024 ਨੂੰ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਦੀ ਪੁਲਿਸ ਟੀਮ ਵੱਲੋਂ ਨੇੜੇ ਕਮਾਲਪੁਰ ਗੇਟ ਮੈਨ ਜੀ.ਟੀ ਰੋਡ ਗੁਰਾਇਆ, ਫਿਲੌਰ ਤੋਂ ਫਗਵਾੜਾ ਸਾਇਡ ਨਾਕਾਬੰਦੀ ਕੀਤੀ ਹੋਈ ਸੀ। ਜੋ ਦੌਰਾਨੇ ਨਾਕਾਬੰਦੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਜੋ ਇੰਸਪੈਕਟਰ ਸੁਖਦੇਵ ਸਿੰਘ ਨੂੰ ਮੁਖਬਰ ਖਾਸ ਨੇ ਮੋਬਾਇਲ ਫੋਨ ਤੇ ਇਤਲਾਹ ਦਿੱਤੀ ਕਿ ਟਰੱਕ ਨੰਬਰ PB-10 HN 9921 ਜਿਸਨੂੰ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਗਿੱਦੜੀ ਥਾਣਾ ਦੋਰਾਹਾ ਜਿਲ੍ਹਾ ਲੁਧਿਆਣਾ ਅਤੇ ਉਸ ਦਾ ਕਲੀਂਡਰ ਜਰਨੈਲ ਸਿੰਘ ਹੈ ਅਤੇ ਇੱਕ ਟਰੱਕ ਨੰਬਰ PB-10-HA-6191 ਜਿਸ ਨੂੰ ਹਰਮੋਹਨ ਸਿੰਘ ਉਰਫ ਮੋਹਨਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਮਾਣਕੀ ਥਾਣਾ ਸਮਰਾਲਾ ਜਿਲ੍ਹਾ ਲੁਧਿਆਣਾ ਜੋ ਇੰਫਾਲ (ਮਨੀਪੁਰ) ਤੋਂ ਚਾਹਪੱਤੀ ਲੋਡ ਕਰਕੇ ਉਸ ਵਿੱਚ ਭਾਰੀ ਮਾਤਰਾ ਵਿੱਚ ਅਫੀਮ ਲਿਆ ਰਹੇ ਹਨ ਅਤੇ ਜਗਜੀਤ ਸਿੰਘ ਉਰਫ ਜੀਤਾ ਪੁੱਤਰ ਸਿਕੰਦਰ ਸਿੰਘ ਵਾਸੀ ਪਿੰਡ ਗਿੱਦੜੀ ਥਾਣਾ ਦੋਰਾਹਾ ਜਿਲ੍ਹਾ ਲੁਧਿਆਣਾ ਜੋ ਕਿ ਆਪਣੇ ਸੋਨਾਲੀਕਾ ਟਰੈਕਟਰ ਸਮੇਤ ਟਰਾਲੀ ਭਾਰੀ ਮਾਤਰਾ ਵਿੱਚ ਅਫੀਮ ਇੰਫਾਲ (ਮਨੀਪੁਰ) ਤੋਂ ਲਿਆ ਕੇ ਅੰਮ੍ਰਿਤਸਰ ਦੇ ਤਸਕਰਾਂ ਨੂੰ ਦੇਣ ਜਾ ਰਹੇ ਹਨ ਅਤੇ ਇਨ੍ਹਾਂ ਨੇ ਅਫੀਮ ਲੁਕਾਉਣ ਵਿਖਾਉਣ ਸਬੰਧੀ ਵਿਸ਼ੇਸ਼ ਤੋਰ ਤੇ ਖਾਨੇ ਬਣਾਏ ਹੋਏ ਹਨ ਇਹ ਹੁਣੇ ਹੀ ਨਾਕਾਬੰਦੀ ਕਰਕੇ ਕਾਬੂ ਕੀਤੇ ਜਾ ਸਕਦੇ ਹਨ। ਜਿਸ ਤੋਂ ਇੰਸਪੈਕਟਰ ਸੁਖਦੇਵ ਸਿੰਘ ਵੱਲੋਂ ਸਟਰੱਗ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਗਈ, ਦੌਰਾਨੇ ਚੈਕਿੰਗ ਉਕਤ ਟਰੱਕਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਟਰੱਕ ਨੰਬਰ PB-10 HN 9921 ਦੀ ਤਲਾਸ਼ੀ ਕਰਨ ਤੇ ਉਸ ਦੇ ਤੇਲ ਵਾਲੇ ਟੈਂਕਰ ਦੇ ਪਾਸ ਇੱਕ ਵਿਸ਼ੇਸ਼ ਬਾਕਸ ਦੀ ਚੈਕਿੰਗ ਕਰਨ ਤੇ ਉਸ ਵਿਚੋਂ 10 ਪੈਕਿਟ (01/01 ਕਿਲੋਗ੍ਰਾਮ) ਕੁੱਲ 10 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ ਅਤੇ ਟਰੱਕ ਨੰਬਰੀ PB-10-HA-6191 ਦੀ ਚੈਕਿੰਗ ਕਰਨ ਤੇ ਉਸ ਦੇ ਤੇਲ ਵਾਲੇ ਟੈਂਕਰ ਦੇ ਪਾਸ ਇੱਕ ਵਿਸ਼ੇਸ਼ ਬਾਕਸ ਦੀ ਚੈਕਿੰਗ ਕਰਨ ਤੇ ਉਸ ਵਿੱਚ 20 ਪੈਕਿਟ (01/01 ਕਿਲੋਗ੍ਰਾਮ) ਕੁੱਲ 20 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ ਅਤੇ ਟਰੈਕਟਰ ਸੋਨਾਲੀਕਾ ਮਗਰ ਟਰਾਲੀ ਦੇ ਪਿਛਲੇ ਟੈਰਾਂ ਦੇ ਵਿੱਚ ਬਣੇ ਵਿਸ਼ੇਸ਼ ਬਾਕਸ ਵਿੱਚੋਂ 33 ਪੈਕਿਟ (01.01 ਕਿਲੋਗ੍ਰਾਮ) ਕੁੱਲ 33 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ।ਜਿਸ ਤੇ ਦੋਸ਼ੀਅੰ ਦੇ ਖਿਲਾਫ ਮੁਕੱਦਮਾ ਨੰਬਰ 02 ਮਿਤੀ 04-01-2024 ਅੱਧ 18(ਸੀ)/25/31(ਏ)-61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।

ਜੋ ਦੌਰਾਨੇ ਪੁੱਛ ਗਿੱਛ ਪਤਾ ਲੱਗਾ ਕਿ ਜਗਜੀਤ ਸਿੰਘ ਉਰਫ ਜੀਤਾ ਮੁਕੱਦਮਾ ਨੰਬਰ 68 ਮਿਤੀ 25-05-2012 ਅਧ 15-61-85 ਐਨ.ਡੀ.ਪੀ.ਐਸ ਐਕਟ ਥਾਣਾ ਸ਼ੰਕੂ ਜਿਲ੍ਹਾ ਪਟਿਆਲਾ ਵਿੱਚ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਵਿੱਚ 10 ਸਾਲ ਦੀ ਸਜਾ ਹੋਈ ਸੀ। ਜੋ ਇਹ 4/5 ਸਾਲ ਦੀ ਸਜਾ ਕੱਟ ਚੁੱਕਾ ਹੈ ਅਤੇ ਹੁਣ ਵੀ ਜੇਲ੍ਹ ਚੋਂ ਛੁੱਟੀ ਆ ਕੇ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਹੈ। ਜੋ ਜਗਜੀਤ ਸਿੰਘ ਉਰਫ ਜੀਤਾ, ਗੁਰਪ੍ਰੀਤ ਸਿੰਘ ਉਰਫ ਗੁਰੀ ਦੇ ਤਾਏ ਦਾ ਲੜਕਾ ਹੈ।
ਜੋ ਉਪਰੋਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਨ ਉਕਤਾਨ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਉਕਤ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜੋ ਦੋਸ਼ੀਆਨ ਉਕਤਾਨ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਇੰਨੀ ਭਾਰੀ ਮਾਤਰਾ ਵਿੱਚ ਅਫੀਮ ਕਿਸ ਪਾਸੋਂ ਅਤੇ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਹੋਰ ਕਿਸ-ਕਿਸ ਵਿਅਕਤੀਆਂ ਨੂੰ ਵੇਚਣੀ ਸੀ ਬਾਰੇ ਪਤਾ ਲਗਾਉਣਾ ਜਰੂਰੀ ਹੈ ਅਤੇ ਇਨ੍ਹਾਂ ਦੇ ਹੋਰ ਵੀ ਨਸ਼ਾ ਤਸਕਰਾਂ ਨਾਲ ਲਿੰਕ ਹੋਣ ਸੰਬੰਧੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਜੋ ਦੋਸ਼ੀ ਜਗਜੀਤ ਸਿੰਘ ਉਰਫ ਜੀਤਾ ਉਕਤ ਦੇ ਖਿਲਾਫ ਪਹਿਲਾਂ ਵੀ ਐੱਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਹੈ।





























