ਦੇਸ਼ਦੁਨੀਆਂਪੰਜਾਬ

ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ‘ਚ ਟੈਂਟ ਪੈਗਿੰਗ ਦੇ ਈਵੰਟ ਟੀਮ ਸਵੋਰਡ ਦਾ ਐਲਾਨਿਆ ਗਿਆ ਨਤੀਜਾ

ਜਲੰਧਰ, ਐਚ ਐਸ ਚਾਵਲਾ। ਅੱਜ ਮਿਤੀ 22-02-2025 ਨੂੰ ਪੀ.ਏ.ਪੀ. ਕੰਪਲੈਕਸ, ਜਲੰਧਰ ਦੀ ਸਪੋਰਟਸ-ਕਮ-ਟਰੇਨਿੰਗ ਗਰਾਂਊਡ ਵਿੱਚ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 ਚੱਲ ਰਹੀ ਘੋੜਸਵਾਰੀ ਚੈਂਪੀਅਨਸ਼ਿਪ ਦੇ ਈਵੰਟ ਟੈਂਟ ਪੈਗਿੰਗ ਟੀਮ ਸਵੋਰਡ ਅਤੇ ਟੈਂਟ ਪੈਗਿੰਗ ਇੰਡੀਅਨ ਫਾਇਲ ਟੀਮ ਸਵੋਰਡ ਅਤੇ ਟੈਂਟ ਪੈਗਿੰਗ ਇੰਡੀਅਨ ਫਾਇਲ ਨੇਜ਼ਾਬਾਜੀ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 24 ਟੀਮਾਂ ਦੇ 96 ਘੋੜਸਵਾਰਾਂ ਨੇ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ।

ਟੈਂਟ ਪੈਗਿੰਗ ਦੇ ਈਵੰਟ ਟੀਮ ਸਵੋਰਡ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਅਸਾਮ ਰਾਇਫਲ ਟੀਮ ਨੇ 119 ਅੰਕ ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਗੋਲਡ ਮੈਡਲ ਜਿੱਤਿਆ, ਦਰੂਵਾ ਟੀਮ ਨੇ 116.5 ਅੰਕ ਹਾਸਿਲ ਕਰਦੇ ਹੋਏ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਚਾਦੀ ਦਾ ਮੈਡਲ ਜਿੱਤਿਆ ਅਤੇ ਬੀ.ਐਸ.ਐਫ ਟੀਮ ਨੇ 112 ਅੰਕ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਬਰਾਉਜ ਮੈਡਲ ਪਰ ਜਿੱਤ ਹਾਸਲ ਕੀਤੀ। ਬਾਕੀ ਈਵੰਟਾ ਦਾ ਫਾਇਨਲ ਪੜਾਅ ਕੱਲ ਮਿਤੀ 23.02.2025 ਨੂੰ ਕਰਵਾਇਆ ਜਾਵੇਗਾ।

ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 ਦੀ ਕਲੋਜਿੰਗ ਸੈਰਮਨੀ ਦੁਪਿਹਰ 01:00 ਵਜੇ ਹੋਵੇਗੀ ਅਤੇ ਸ੍ਰੀ ਐਫ.ਐਫ.ਫਾਰੂਕੀ ਆਈ.ਪੀ.ਐਸ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ, ਸਟੇਟ ਆਰਮਡ ਪੁਲਿਸ ਪੰਜਾਬ, ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਇਨਾਮਾ ਦੀ ਵੰਡ ਕਰਨਗੇ।

Related Articles

Leave a Reply

Your email address will not be published. Required fields are marked *

Back to top button