ਦੇਸ਼ਦੁਨੀਆਂਪੰਜਾਬ

ਫਰਾਂਸ ਨਿਵਾਸੀ ਸੋਹਣ ਸਿੰਘ ਧਨੋਆ ਇਸ ਦੁਨੀਆਂ ‘ਚ ਨਹੀਂ ਰਹੇ, ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਦੁੱਖ ਦਾ ਇਜਹਾਰ

ਪੈਰਿਸ, (PRIME INDIAN NEWS) :- ਬਹੁਤ ਹੀ ਹਿਰਦੇਵੇਦਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਦਾਰ ਬਾਜ ਸਿੰਘ ਵਿਰਕ ਅਤੇ ਤੀਰਥ ਸਿੰਘ ਦੇ ਕੁੜਮ, ਸਤਿਕਾਰ ਯੋਗ ਸੋਹਣ ਸਿੰਘ ਜੀ ਧਨੋਆ, ਆਪਣੇ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਕਰਦੇ ਹੋਏ, ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਪ੍ਰਮਾਤਮਾ ਧਨੋਆ ਸਾਹਿਬ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਧਨੋਆ ਪ੍ਰੀਵਾਰ ਨੂੰ  ਭਾਣਾ ਮੰਨਣ ਦਾ ਬਲ ਬਖਸ਼ੇ।

ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਅਜੀਤ ਸਿੰਘ ਲੰਬੜ, ਦਲਜੀਤ ਸਿੰਘ, ਰਮਿੰਦਰ ਸਿੰਘ ਟਿੰਕਾ, ਹਰਿੰਰਪਾਲ ਸਿੰਘ ਸੇਠੀ, ਜਸਵੰਤ ਸਿੰਘ ਭਦਾਸ, ਮਨਜੀਤ ਸਿੰਘ ਮਾਨ, ਗਿੰਦਾ ਗੁਮਾਨਪੁਰੀਆ, ਇਕਬਾਲ ਸਿੰਘ ਭੱਟੀ, ਸੁਰਜੀਤ ਸਿੰਘ ਮਾਣਾ, ਸੋਨੂੰ ਕਰਨੈਲਗੰਜ ਅਤੇ ਹਰਿੰਦਰ ਸਿੰਘ ਬਾਦਲ ਆਦਿ ਨੇ ਸਵਰਗ ਸਿਧਾਰ ਚੁੱਕੇ ਸੋਹਣ ਸਿੰਘ ਧਨੋਆ ਦੀ ਬੇਵਕਤੀ ਮੌਤ ਉੱਪਰ ਗਹਿਰੇ ਦੁੱਖ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਧਨੋਆ ਪ੍ਰੀਵਾਰ, ਵਿਰਕ ਪ੍ਰੀਵਾਰ ਅਤੇ ਤੀਰਥ ਸਿੰਘ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਇਨ੍ਹਾਂ ਸਾਰੇ ਹੀ ਪਰਿਵਾਰਾਂ ਵਿੱਚ ਸੁੱਖ ਅਤੇ ਸ਼ਾਂਤੀ ਦਾ ਵਰਤਾਰਾ ਕਰਦਾ ਹੋਇਆ, ਇਨ੍ਹਾਂ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

Related Articles

Leave a Reply

Your email address will not be published. Required fields are marked *

Back to top button